Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇੰਡੋਨੇਸ਼ੀਆ ਦੇ ਲਾਪਤਾ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਦਾ ਸੰਦੇਹ

Posted on December 29th, 2014


ਜਕਾਰਤਾ- ਇੰਡੋਨੇਸ਼ੀਆ ਦੇ ਉਪਰਾਸ਼ਟਰਪਤੀ ਜੂਸੁਫ ਕੱਲਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਏਅਰ ਏਸ਼ੀਆ ਦਾ ਲਾਪਤਾ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਹੋਵੇ। ਏਅਰ ਏਸ਼ੀਆ ਦਾ ਜਹਾਜ਼ ਅਚਾਨਕ ਲਾਪਤਾ ਹੋ ਗਿਆ ਸੀ। ਇਸ 'ਚ 162 ਲੋਕ ਸਵਾਰ ਸਨ। ਇਸ ਤਲਾਸ਼ ਤੇ ਬਚਾਅ ਮੁਹਿੰਮ ਦੀ ਅਗਵਾਈ ਕਰ ਰਹੇ ਕੱਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਇੰਡੋਨੇਸ਼ੀਆ ਵੱਲੋਂ ਸਿੰਗਾਪੁਰ ਜਾ ਰਿਹਾ ਯਾਤਰੀ ਜਹਾਜ਼ ਹੋ ਸਕਦਾ ਹੈ ਕਿ ਦੁਰਘਟਨਾਗ੍ਰਸਤ ਹੋ ਗਿਆ ਹੋਵੇ, ਲੇਕਿਨ ਉਨ੍ਹਾਂ ਨੂੰ ਦੁਰਘਟਨਾ ਸਥਲ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਸਮਾਚਾਰ ਏਜੰਸੀ ਸਿੰਹੁਆ ਨੇ ਕੱਲਾ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਸਾਡੇ ਕੋਲ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਹੈ ਜੋ ਇਸ ਗੱਲ ਦੇ ਵੱਲ ਇਸ਼ਾਰਾ ਕਰਦੀ ਹੋਵੇ ਕਿ ਜਹਾਜ਼ ਕਿੱਥੇ ਦੁਰਘਟਨਾਗ੍ਰਸਤ ਹੋਇਆ।



Archive

RECENT STORIES