Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਗਮੀਤ ਬਰਾੜ ਨੇ ਆਪਣੀ ਬਾਂਹ ‘ਤੇ ਖਾਲਿਸਤਾਨ ਜ਼ਿੰਦਾਬਾਦ ਲਿਖਵਾਇਆ ਸੀ- ਅਮਰਿੰਦਰ

Posted on January 5th, 2015


ਚੰਡੀਗੜ੍ਹ- ਲੋਕਸਭਾ ‘ਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਗਮੀਤ ਬਰਾੜ ਦਾ ਕਾਂਗਰਸ ਨੂੰ ਛੱਡ ਕੇ ਜਾਣਾ ਚੰਗੀ ਗੱਲ ਹੈ ਕਿਉਂਕਿ ਅਜਿਹੇ ਅਵਸਰਵਾਦੀ ਲੋਕਾਂ ਬਿਨਾਂ ਪਾਰਟੀ ਵਧੀਆ ਕੰਮ ਕਰੇਗੀ।
ਅਮਰਿੰਦਰ ਨੇ ਜਾਰੀ ਬਿਆਨ ‘ਚ ਕਿਹਾ ਕਿ ਬਰਾੜ ‘ਤੇ ਨਿਹਿਤ ਸਵਾਰਥਾਂ ਲਈ ਲਗਾਤਾਰ ਪਾਰਟੀ ਬਦਲਦੇ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਰਾਜਨੀਤੀ ‘ਚ ਗਿਰਗਿਟ ਵਾਂਗ ਰੰਗ ਬਦਲਣ ਵਾਲੇ ਵਿਅਕਤੀ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਰਾੜ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ ਅਤੇ ਆਪਣੀ ਬਾਂਹ ‘ਤੇ ਖਾਲਿਸਤਾਨ ਜ਼ਿੰਦਾਬਾਦ ਲਿਖਵਾਇਆ ਸੀ ਜਿਸ ਨੂੰ ਬਾਅਦ ‘ਚ ਪਲਾਸਟਿਕ ਸਰਜਰੀ ਤੋਂ ਹਟਾਇਆ ਗਿਆ। ਇਹੀ ਕਾਰਨ ਹੈ ਕਿ ਉਹ ਹਮੇਸ਼ਾ ਪੂਰੀ ਬਾਂਹ ਵਾਲੀ ਕਮੀਜ ਹੀ ਪਾਉਂਦੇ ਹਨ।



Archive

RECENT STORIES