Posted on January 11th, 2015

ਜਲੰਧਰ: ਪੰਜਾਬ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਨੂੰ ਸ਼ਰਾਬ ਮੁਕਤ ਤੇ ਭੂ ਮਾਫੀਆ ਤੋਂ ਮੁਕਤ ਕਰਵਾਉਣ ਲਈ ਮੁਹਿੰਮ ਚਲਾਉਣ ਅਤੇ ਉਹ ਇਸ ਵਿਚ ਆਪਣੇ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ। ਖਹਿਰਾ ਨੇ ਪਿਛਲੇ ਦਿਨੀਂ ਰਾਣਾ ਗੁਰਜੀਤ ਸਿੰਘ ਸਮੇਤ ਕਈ ਸਿਆਸੀ ਆਗੂਆਂ ‘ਤੇ ਵਿਅੰਗ ਕਰਦੇ ਹੋਏ ਕਿਹਾ ਸੀ ਕਿ ਉਹ ਸੂਬੇ ਵਿਚ ਡਿਸਟ੍ਰੀਲਿਰੀਆਂ ਦੇ ਮਾਲਕ ਹਨ ਜਿੱਥੇ ਸ਼ਰਾਬ ਬਣਦੀ ਹੈ।
ਕਾਂਗਰਸ ਵਿਧਾਇਕ ਨੇ ਕਿਹਾ ਕਿ ਜਦ ਸੂਬੇ ਵਿਚ ਸਿੰਥੈਟਿਕ ਡਰੱਗ ਦੇ ਮੁੱਦੇ ‘ਤੇ ਪਾਰਟੀ ਵਲੋਂ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਅਜਿਹੇ ਸਮੇਂ ਵਿਚ ਖਹਿਰਾ ਨੂੰ ਸ਼ਰਾਬ ਬਣਾਉਣ ਵਾਲੇ ਹਲਕੇ ਮੁੱਦੇ ਉਠਾਉਣ ਦੀ ਲੋੜ ਨਹੀਂ। ਇਸ ਵੇਲੇ ਸਿੰਥੈਟਿਕ ਡਰੱਗ ਦਾ ਮਾਮਲਾ ਸਭ ਤੋਂ ਵੱਡਾ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖਹਿਰਾ ਨੂੰ ਸਭ ਤੋਂ ਪਹਿਲਾਂ ਖੁਦ ਸ਼ਰਾਬ ਪੀਣੀ ਛੱਡਣੀ ਚਾਹੀਦੀ ਹੈ ਅਤੇ ਇਸ ਦੇ ਮਗਰੋਂ ਉਹ ਸ਼ਰਾਬਬੰਦੀ ਦਾ ਮੁੱਦਾ ਉਠਾਉਣ। ਜੇਕਰ ਖਹਿਰਾ ਅਜਿਹਾ ਕਰਨ ਵਿਚ ਕਾਮਯਾਬ ਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਆਪਣੇ ਵਲੋਂ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਡਿਸਟ੍ਰਿਲਿਰੀਆਂ (ਸ਼ਰਾਬ ਦੇ ਕਾਰਖਾਨੇ) ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਜੇਕਰ ਪੂਰਾ ਪੰਜਾਬ ਸ਼ਰਾਬਬੰਦੀ ਵਿਰੁੱਧ ਇਕੱਠਾ ਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਸ਼ਰਾਬ ਦੇ ਕਾਰਖਾਨੇ ਬੰਦ ਕਰ ਦੇਣਗੇ ਪਰ ਜਦ ਤਕ ਉਨ੍ਹਾਂ ਦੀਆਂ ਡਿਸਟ੍ਰੀਲਿਰੀਆਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਤਦ ਤਕ ਕੋਈ ਵੀ ਉਨ੍ਹਾਂ ਦੇ ਕਾਰੋਬਾਰ ‘ਤੇ ਉਂਗਲੀ ਨਹੀਂ ਉਠਾ ਸਕਦਾ। ਉਹ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਖਹਿਰਾ ਜਦ 2007 ਤੋਂ 2012 ਤਕ ਵਿਧਾਇਕ ਸਨ ਤਾਂ ਉਨ੍ਹਾਂ ਨੇ ਇਨ੍ਹਾਂ 5 ਸਾਲਾਂ ਵਿਚ ਸ਼ਰਾਬਬੰਦੀ ਨੂੰ ਲੈ ਕੇ ਇਕ ਵੀ ਸਵਾਲ ਨਹੀਂ ਉਠਾਇਆ ਸੀ। ਉਨ੍ਹਾਂ ਕਿਹਾ ਕਿ ਮੁੱਦੇ ਭੜਕਾਉਣ ਦੀ ਲੋੜ ਨਹੀਂ। ਇਸ ਲਈ ਖਹਿਰਾ ਨੂੰ ਸਿੰਥੈਟਿਕ ਡਰੱਗ ਅਤੇ ਸਿਆਸੀ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸੂਬੇ ਵਿਚ ਭੂ ਮਾਫੀਆ ਦਾ ਬੋਲਬਾਲਾ ਹੈ ਅਤੇ ਕੁਝ ਸਿਆਸੀ ਵਿਅਕਤੀ ਇਸ ਵਿਚ ਸ਼ਾਮਲ ਹਨ ਜਿਨ੍ਹਾਂ ਬਾਰੇ ਸਾਰਿਆਂ ਨੂੰ ਪਤਾ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026