Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੇਟੀ ਨੂੰ ਜਿੰਦਾ ਦਫਨਾਉਣ ਦੀ ਕੀਤੀ ਕੋਸ਼ਿਸ਼

Posted on January 17th, 2015

ਅਗਰਤਲਾ- ਤ੍ਰਿਪੁਰਾ 'ਚ ਇਕ ਪਿਤਾ ਵਲੋਂ ਆਪਣੀ 10 ਸਾਲਾਂ ਦੀ ਬੇਟੀ ਨੂੰ ਜਿੰਦਾ ਦਫਨਾਉਣ ਦੀ ਕੋਸ਼ਿਸ਼ ਕਰਨ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਿਕ ਅਬੁਲ ਹਸਨ ਨਾਮ ਦਾ ਇਹ ਵਿਅਕਤੀ ਆਪਣੀ ਬੇਟੀ ਨੂੰ ਪਸੰਦ ਨਹੀਂ ਕਰਦਾ ਸੀ, ਇਸ ਲਈ ਉਸ ਨੇ ਆਪਣੀ ਬੇਟੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। 

ਉਸਨੇ ਬੱਚੀ ਦੇ ਹੱਥ ਬੰਨੇ ਤੇ ਮੂੰਹ 'ਤੇ ਕੱਪੜਾ ਬੰਨ੍ਹ ਕੇ ਆਪਣੇ ਘਰ ਪਿੱਛੇ ਟੋਇਆ ਪੁੱਟ ਕੇ ਉਸ ਨੂੰ ਦਫਨ ਕਰਨ ਲੱਗਾ ਪਰ ਇਸ ਦੌਰਾਨ ਉਸ ਦੀ ਪਤਨੀ ਘਰ ਪਹੁੰਚੀ ਤਾਂ ਉਸ ਨੇ ਕਮਰ ਤੱਕ ਦਫਨ ਬੇਟੀ ਦੇ ਉਪਰ ਲੱਕੜੀ ਦੇ ਡਰੰਮ ਨੂੰ ਰੱਖ ਦਿੱਤਾ ਤਾਂ ਜੋ ਉਹ ਦਿਖਾਈ ਨਾ ਦੇ ਸਕੇ ਪਰ ਬੱਚੀ ਦੀ ਮਾਂ ਨੂੰ ਜਦੋਂ ਲੜਕੀ ਦਿਖਾਈ ਨਹੀਂ ਦਿੱਤੀ ਤਾਂ ਮਾਂ ਨੂੰ ਸ਼ੱਕ ਹੋਇਆ ਤੇ ਬੱਚੀ ਦੀ ਤਲਾਸ਼ ਕਰਨ 'ਤੇ ਉਹ ਅੱਧੀ ਦਫਨ ਹਾਲਤ 'ਚ ਮਿਲੀ। ਗੁਆਂਢੀਆਂ ਦੀ ਮਦਦ ਨਾਲ ਦੋਸ਼ੀ ੁਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਬੰਗਲਾਦੇਸ਼ ਬਾਰਡਰ ਕੋਲ ਹੋਈ ਦੱਸੀ ਜਾ ਰਹੀ ਹੈ।



Archive

RECENT STORIES