Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਰਾੜ ਭਾਜਪਾ 'ਚ ਜਾਣ ਲਈ ਬਿਲਕੁਲ ਤਿਆਰ! ਪਰ ਬਾਦਲ ਨਹੀਂ ਮੰਨ ਰਹੇ

Posted on January 17th, 2015

ਚੰਡੀਗੜ੍ਹ- ਜ਼ਿੰਮੇਂਵਾਰ ਭਾਜਪਾ ਹਲਕਿਆਂ ਨੇ ਪ੍ਰਗਟਾਵਾ ਕੀਤਾ ਕਿ ਸ. ਜਗਮੀਤ ਸਿੰਘ ਬਰਾੜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਲਈ ਬਿਲਕੁਲ ਤਿਆਰ ਬੈਠੇ ਹਨ ਤੇ ਉਹ ਇਸਦਾ ਦਿਮਾਗੀ ਤੇ ਸਿਆਸੀ ਤੌਰ 'ਤੇ ਫ਼ੈਸਲਾ ਕਰ ਚੁੱਕੇ ਹਨ, ਪਰ ਭਾਜਪਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲ ਵੇਖ ਰਹੀ ਹੈ ਕਿ ਉਨ੍ਹਾਂ ਦਾ 'ਵਤੀਰਾ' ਕੀ ਹੋਏਗਾ? ਕਿ ਇਸ ਨਾਲ ਅਕਾਲੀ ਭਾਜਪਾ ਗੱਠਜੋੜ ਕਾਇਮ ਰੱਖਣ ਤੇ ਤੁਰੰਤ ਕੋਈ ਮਾੜਾ ਪ੍ਰਭਾਵ ਤਾਂ ਨਹੀਂ ਪਵੇਗਾ? ਭਾਜਪਾ ਹਾਈ ਕਮਾਂਡ ਸ. ਬਾਦਲ ਨੂੰ ਸ. ਬਰਾੜ ਦੀ ਬਜਾਏ ਸਿਆਸੀ ਪੱਖ ਤੋਂ ਨਜ਼ਰਅੰਦਾਜ਼ ਕਰਨ ਸਮੇਂ 2 ਸੌ ਵਾਰੀ ਸੋਚੇਗੀ। ਸ. ਬਾਦਲ ਇਸ ਸਮੇਂ ਘੱਟ ਗਿਣਤੀਆਂ ਨਾਲ ਸਬੰਧਤ ਇੱਕੋ ਇੱਕ ਅਜਿਹੇ ਉਚੇ ਕੱਦ ਵਾਲੇ ਆਗੂ ਹਨ, ਜੋ ਐਨ.ਡੀ.ਏ. ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ, ਲਿਹਾਜ਼ਾ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਭਾਜਪਾ ਲਈ ਅਸੰਭਵ ਲੱਗਦਾ ਹੈ। 

ਸੰਭਵ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ 7 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਕੋਈ ਫੈਸਲਾ ਲਿਆ ਜਾ ਸਕਦਾ ਹੈ। ਇਹ ਚੋਣਾਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਲੜ ਰਹੀਆਂ ਹਨ। ਲੋਕ ਸਭਾ ਦੀਆਂ ਤੋਂ ਪਿੱਛੋਂ ਇਹ ਚੋਣ ਦੰਗਲ ਮੋਦੀ ਸਰਕਾਰ ਲਈ ਵੱਕਾਰ ਦਾ ਮਾਮਲਾ ਹੈ। ਸ. ਪ੍ਰਕਾਸ਼ ਸਿੰਘ ਬਾਦਲ ਆਪ ਇਹ ਚੋਣ ਪ੍ਰੋਗਰਾਮ ਬਣਾ ਰਹੇ ਹਨ ਕਿ ਕੌਮੀ ਰਾਜਧਾਨੀ 'ਚ ਐਨ.ਡੀ.ਏ. ਦਾ ਝੰਡਾ ਕਿਸ ਤਰ੍ਹਾਂ ਬੁਲੰਦ ਕੀਤਾ ਜਾਏ।



Archive

RECENT STORIES