Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਸ਼ਹੂਰ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਦਾ ਪੁਲਿਸ ਦੀ ਗੱਡੀ `ਚ ਕਤਲ

Posted on January 21st, 2015

<p>ਸੁੱਖਾ ਕਾਹਲਵਾਂ ਦੀ ਲਾਸ਼<br></p>

ਜਲੰਧਰ- ਮਸ਼ਹੂਰ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਦਾ ਬੁੱਧਵਾਰ ਨੂੰ ਕਿਸੇ ਗੈਂਗ ਵਲੋਂ ਸ਼ਰੇਆਮ ਹਾਈਵੇ 'ਤੇ ਰੋਕ ਕਤਲ ਕਰ ਦਿੱਤਾ ਗਿਆ। ਸੁੱਖ ਕਾਹਲਵਾਂ ਨੂੰ ਪੁਲਿਸ ਨਾਭਾ ਜੇਲ ਤੋਂ ਜਲੰਧਰ ਪੇਸ਼ੀ ਲਈ ਲੈ ਕੇ ਆਈ ਸੀ। ਇਸ ਦੌਰਾਨ ਜਦੋਂ ਪੁਲਿਸ ਪੇਸ਼ੀ ਤੋਂ ਬਾਅਦ ਸੁੱਖੇ ਨੂੰ ਨਾਭਾ ਜੇਲ ਵਾਪਸ ਲੈ ਕੇ ਜਾ ਰਹੀ ਸੀ ਤਾਂ ਜਲੰਧਰ-ਲੁਧਿਆਣਾ ਹਾਈਵੇਅ 'ਤੇ ਡੀਵਾਈਨ ਪਬਲਿਕ ਸਕੂਲ ਦੇ ਸਾਹਮਣੇ ਦੋ ਲਗਜ਼ਰੀ ਗੱਡੀਆਂ ਆਈਆ ਅਤੇ ਉਨ੍ਹਾਂ ਨੇ ਪੁਲਿਸ ਦੀ ਗੱਡੀ ਨੂੰ ਰੋਕ ਲਿਆ, ਜਿਸ ਤੋਂ ਬਾਅਦ ਬਦਮਾਸ਼ਾਂ ਨੇ ਸਾਰੇ ਪੁਲਿਸ ਵਾਲਿਆਂ ਨੂੰ ਗੱਡੀਆਂ ਤੋਂ ਹੇਠਾਂ ਉਤਾਰਿਆ ਅਤੇ ਪੁਲਿਸ ਵਾਲਿਆਂ ਦੇ ਹਥਿਆਰ ਖੋਹ ਲਏ। 

ਪ੍ਰਤੱਖਦਰਸ਼ੀਆਂ ਨੇ ਆਪਣਾ ਨਾ ਗੁਪਤ ਰੱਖਣ ਦੀ ਸੂਰਤ 'ਚ ਦੱਸਿਆ ਕਿ ਦਰਜਨ ਤੋਂ ਜ਼ਿਆਦਾ ਹਥਿਆਰਬੰਦ ਬਦਮਾਸ਼ਾਂ ਨੇ ਪਹਿਲਾਂ ਸੁੱਖੇ 'ਤੇ 50-60 ਦੇ ਕਰੀਬ ਗੋਲੀਆਂ ਮਾਰੀਆਂ ਅਤੇ ਜਦੋਂ ਸੁੱਖੇ ਦੀ ਮੌਤ ਹੋ ਗਈ ਤਾਂ ਉਹ ਭੰਗੜਾ ਪਾਉਣ ਲੱਗ ਪਏ ਅਤੇ ਹਵਾਈ ਫਾਇਰ ਵੀ ਕੀਤੇ। 

ਦੱਸਿਆ ਗਿਆ ਹੈ ਕਿ ਬਦਮਾਸ਼ਾਂ ਨੇ ਸੁੱਖੇ ਨੂੰ ਗੱਡੀ ਤੋਂ ਹੇਠਾਂ ਨਹੀਂ ਉਤਾਰਿਆ ਅਤੇ ਉਸ 'ਤੇ ਅੰਨ੍ਹੇ ਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸੁੱਖੇ ਨੂੰ 50-60 ਗੋਲੀਆਂ ਮਾਰੀਆਂ ਗਈਆਂ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੁੱਖੇ ਨਾਲ ਇਕ ਹੋਰ ਕੈਦੀ ਪੇਸ਼ੀ 'ਤੇ ਆਇਆ ਸੀ ਉਸ ਨੂੰ ਵੀ ਇਕ ਗੋਲੀ ਵੱਜੀ ਹੈ। ਜ਼ਖਮੀ ਕੈਦੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।



Archive

RECENT STORIES