Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁੱਖਾ ਕਾਹਲਵਾਂ ਕਤਲ ਕਾਂਡ:: ਪੰਜਾਬ ਦੇ 200 ਤੋਂ ਉਪਰ ਗੈਂਗਸਟਰਾਂ ਦੇ ਥਾਣਿਆਂ `ਚ ਫਿਰ ਰਿਹਾ ਹੈ ਪਟਾ

Posted on January 25th, 2015

 ਸੂਰਜ ਲਾਹੌਰੀਆ ਤੇ ਬਲਦੇਵ ਨੇ ਕੀਤਾ ਆਤਮ ਸਮਰਪਣ

ਜਲੰਧਰ (ਚੜ੍ਹਦੀ ਕਲਾ ਬਿਊਰੋ)- ਸੁੱਖਾ ਕਾਹਲਵਾਂ ਕਤਲ ਕਾਂਡ ‘ਚ ਨਾਮਜ਼ਦ ਸੂਰਜ ਲਾਹੌਰੀਆ ਅਤੇ ਬਲਦੇਵ ਨੇ ਆਤਮ ਸਮਰਪਣ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਸੁੱਖਾ ਦੇ ਕਤਲ ਤੋਂ ਬਾਅਦ ਬਲਦੇਵ ਅਤੇ ਸੂਰਜ ਲਾਹੌਰੀਆ ਦੇ ਕਈ ਰਿਸ਼ਤੇਦਾਰਾਂ ਨੂੰ ਹਿਰਾਸਤ ‘ਚ ਲਿਆ ਹੋਇਆ ਸੀ। ਇਸ ਲਈ ਦੋਹਾਂ ‘ਤੇ ਦਬਾਅ ਵਧਦਾ ਜਾ ਰਿਹਾ ਸੀ, ਜਿਸ ਕਾਰਨ ਦੋਹਾਂ ਨੇ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ।

ਪੁਲਸ ਦੋਹਾਂ ਤੋਂ ਇਸ ਮਾਮਲੇ ਸੰਬੰਧੀ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਬਲਦੇਵ ਅਤੇ ਸੂਰਜ ਦੇ ਸੰਬੰਧ ਗੌਂਡਰ ਗੈਂਗ ਨਾਲ ਹਨ। ਗੌਂਡਰ ਦੀ ਦੁਸ਼ਮਣੀ ਸੁੱਖਾ ਕਾਹਲਵਾਂ ਨਾਲ ਸੀ ਅਤੇ ਸੁੱਖਾ ਬਲਦੇਵ ਨੂੰ ਟਿਕਾਣੇ ਲਗਾਉਣ ਦੀ ਤਿਆਰੀ ਕਰ ਰਿਹਾ ਸੀ। ਇਸੇ ਕਾਰਨ ਬਲਦੇਵ ਅਤੇ ਗੌਂਡਰ ‘ਚ ਦੋਸਤੀ ਹੋ ਗਈ। ਪੁਲਸ ਟੀਮਾਂ ਹੁਣ ਬਲਦੇਵ ਰਾਹੀਂ ਗੌਂਡਰ ਗੈਂਗ ਦੇ ਮੈਂਬਰਾਂ ਦੀ ਪਛਾਣ ‘ਚ ਜੁੱਟ ਗਈਆਂ ਹਨ। ਦੂਜੇ ਪਾਸੇ ਸੁੱਖਾ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਤੱਕ ਸੁੱਖਾ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਸੁੱਖਾ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਨਿੱਜੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਨੇ ਪੰਜਾਬ ਭਰ 'ਚੋਂ 200 ਤੋਂ ਉਪਰ ਗੈਂਗਸਟਰ ਅਖਵਾਉਂਦੇ ਨੌਜਵਾਨਾਂ ਨੂੰ ਚੁੱਕ ਕੇ ਵੱਖ ਵੱਖ ਥਾਣਿਆਂ 'ਚ ਉਨ੍ਹਾਂ ਦੀ ਛਿੱਤਰ ਪਰੇਡ ਕੀਤੀ ਜਾ ਰਹੀ ਹੈ। ਕਈਆਂ 'ਤੇ ਨਾਜਾਇਜ਼ ਹਿਥਆਰਾਂ ਦੇ ਕੇਸ ਪਾ ਕੇ ਜੇਲ੍ਹ ਭੇਜਣ ਦੀ ਤਿਆਰੀ ਵੀ ਕਰ ਲਈ ਗਈ ਹੈ।



Archive

RECENT STORIES