Posted on February 2nd, 2015

<p>ਨਕੋਦਰ ਸਾਕੇ ਦੇ ਸ਼ਹੀਦ<br></p>
ਲੰਡਨ- ਯੂਨਾਈਟਿਡ ਖਾਲਸਾ ਦਲ ਯੂ ਕੇ ਵਲੋਂ ਨਕੋਦਰ ਸਾਕੇ ਦੇ ਸਹ਼ੀਦਾਂ ਨੂੰ ਤਹਿ ਦਿਲੋਂ ਪ੍ਰਣਾਮ ਕੀਤਾ ਗਿਆ। ਜਨਰਲ ਸਕੱਤਰ ਸ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਇਸ ਖੂਨੀ ਸਾਕੇ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਖਾਤਰ ਆਪਾ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਨੂੰ ਸਿਜਦਾ ਕਰਦਿਆਂ ਜਾਰੀ ਪੈੱਸ ਬਿਆਨ ਵਿੱਚ ਦੱਸਿਆ ਗਿਆ ਕਿ 2 ਫਰਵਰੀ 1986 ਦੀ ਰਾਤ ਨੂੰ ਜ਼ਿਲ੍ਹਾ ਜਲੰਧਰ ਦੇ ਨਕੋਦਰ ਸ਼ਹਿਰ ਵਿੱਚ ਹਿੰਦੂਤਵੀ ਸ਼ਰਾਰਤੀ ਅਨਸਰਾਂ ਨੇ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪ ਅਗਨ ਭੇਂਟ ਕਰ ਦਿੱਤੇ ਸਨ। ਇਸ ਹਿਰਦੇਵੇਧਕ ਘਟਨਾ ਨਾਲ ਸਿੱਖ ਪੰਥ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ, ਦਮਦਮੀ ਟਕਸਾਲ ਅਤੇ ਸੰਯੁਕਤ ਅਕਾਲੀ ਦਲ ਵਲੋਂ 4 ਫਰਵਰੀ 1986 ਮੰਗਲਵਾਰ ਵਾਲੇ ਦਿਨ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਪੰਜ ਸਿੰਘ ਕਰ ਰਹੇ ਸਨ, ਇਹ ਰੋਸ ਮਾਰਚ ਪੂਰੀ ਤਰਾਂ ਸ਼ਾਂਤਮਈ ਸੀ। ਇਸ ਰੋਸ ਮਾਰਚ ਵਿੱਚ ਹਾਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਨੌਜਵਾਨ ਸ਼ਾਮਲ ਸਨ। ਇਹ ਰੋਸ ਮਾਰਚ ਨਕੋਦਰ ਦੇ ਬਾਹਰ ਵਾਰ ਨਹਿਰ ਦੇ ਕੰਢੇ ਤੋਂ ਅਰੰਭ ਹੋਇਆ ਅਤੇ ਸਿੱਖ ਸੰਗਤਾਂ ਸਤਿਨਾਮ ਵਾਗਿੁਰੂ ਦਾ ਜਾਪ ਕਰ ਰਹੀਆਂ ਸਨ। ਇਸ ਨੇ ਨਕੋਦਰ ਦੀਆਂ ਗਲੀਆਂ ਬਜ਼ਾਰਾਂ ਵਿੱਚੋਂ ਗੁਜ਼ਰਦਿਆਂ ਉਸ ਅਸਥਾਨ ਤੇ ਪੁੱਜਣਾ ਸੀ, ਜਿੱਥੇ ਗੁਰੁ ਸਾਹਿਬ ਜੀ ਚਾਰ ਸਰੂਪ ਅਗਨ ਭੇਂਟ ਹੋਏ ਸਨ।
ਜਦੋਂ ਹੀ ਇਹ ਰੋਸ ਮਾਰਚ ਨਕੋਦਰ ਸ਼ਹਿਰ ਦੀ ਹਦੂਦ ਅੰਦਰ ਦਾਖਲ ਹੋਣ ਲੱਗਾ ਤਾਂ ਨਾਕੇ 'ਤੇ ਤਿਆਰ ਖੜੀ ਪੁਲੀਸ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਸਿੰਹੁ ਬਰਨਾਲੇ ਦੀ ਸ਼ਹਿ ਪ੍ਰਾਪਤ ਸੀ, ਨੇ ਰੋਸ ਮਾਰਚ ਤੇ ਅੰਧਾਧੁੰਦ ਫਾਇਰਿੰਗ ਅਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ, ਜਿਸ ਕਾਰਨ ਚਾਰ ਸਿੰਘ ਸ਼ਹੀਦ ਅਤੇ ਅਨੇਕਾਂ ਜ਼ਖਮੀਂ ਹੋ ਗਏ। ਇਸ ਵਕਤ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਜਲੰਧਰ ਦਾ ਕਨਵੀਨਰ ਭਾਈ ਹਰਮਿੰਦਰ ਸਿੰਘ ਲੱਕੜ ਦੇ ਆਰੇ ਵਿੱਚ ਵੜ ਗਿਆ ਤਾਂ ਨਕੋਦਰ ਦੇ ਇੰਸਪੈਕਟਰ ਜਸਕੀਰਤ ਸਿੰਘ ਪਿੰਡ ਕੱਸੋਚਾਹਲ ਨੇ ਉਸ ਦੇ ਮੂੰਹ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਭਾਈ ਰਵਿੰਦਰ ਸਿੰਘ ਪਿੰਡ ਲਿੱਤਰਾਂ, ਭਾਈ ਝਲਮਣ ਸਿੰਘ ਪਿੰਡ ਗੋਰਸੀਆਂ ਅਤੇ ਭਾਈ ਬਲਧੀਰ ਸਿੰਘ ਫੌਜੀ ਪਿੰਡ ਰਾਮਗੜ੍ਹ ਸ਼ਹੀਦ ਹੋ ਗਏ।
ਕੁਦਰਤ ਦਾ ਇਤਫਾਕ ਸੀ ਕਿ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ 4 ਸਰੂਪ ਸ਼ਰਾਰਤੀਆਂ ਨੇ ਅਗਨ ਭੇਂਟ ਕੀਤੇ, ਰੋਸ ਮਾਰਚ ਦੌਰਾਨ 4 ਸਿੰਘ ਸ਼ਹੀਦ ਹੋਏ ਅਤੇ ਸ਼ਹੀਦੀ ਸਾਕਾ ਫਰਵਰੀ ਮਹੀਨੇ ਦੀ 4 ਤਰੀਕ ਨੂੰ ਵਾਪਰਿਅ । ਇਹ ਸ਼ਹੀਦੀ ਸਾਕਾ ਜਿੱਥੇ ਸਿੱਖ ਕੌਮ ਵਿੱਚ ਨਵੀਂ ਰੂਹ ਫੂਕ ਗਿਆ, ਉੱਥੇ ਅਖੌਤੀ ਖਾਲਿਸਤਾਨੀ ਬੇਨਕਾਬ ਕਰਦਾ ਹੋਇਆ ਭਵਿੱਖ ਵਿੱਚ ਇਹਨਾਂ ਤੋਂ ਬਚਣ ਦਾ ਸੰਦੇਸ਼ ਦੇ ਗਿਆ ਸੀ।
ਸਿੱਖ ਸਟੂਡੈਂਟਸ ਫੈਡਰੇਸ਼ਨ,ਦਮਦਮੀ ਟਕਸਾਲ ਅਤੇ ਸੰਯੁਕਤ ਅਕਾਲੀ ਦਲ ਵਲੋਂ ਭਾਈ ਬਲਧੀਰ ਸਿੰਘ ਫੌਜੀ ਦੀ ਯਾਦ ਵਿੱਚ ਜਦੋਂ ਉਸ ਦੇ ਪਿੰਡ ਰਾਮਗੜ੍ਹ ਵਿੱਚ ਯਾਦਗਰੀ ਗੇਟ ਬਣਾਉਣਾ ਚਾਹਿਆ ਤਾਂ ਇਸ ਪਿੰਡ ਦੇ ਵਸਨੀਕ ਅਤੇ ਖਾਲਿਸਤਾਨ ਦਾ ਨਾਹਰਾ ਲਗਾਉਣ ਵਾਲੇ ਸੁਖਜਿੰਦਰ ਸਿੰਘ (ਸੁਖਪਾਲ ਸਿੰਘ ਖਹਿਰਾ ਦਾ ਪਿਤਾ) ਨੇ, ਜੋ ਕਿ ਉਸ ਵਕਤ ਪੰਜਾਬ ਦਾ ਸਿੱਖਿਆ ਮੰਤਰੀ ਸੀ, ਉਸ ਨੇ ਇਸ ਵਿੱਚ ਰੁਕਾਵਟ ਪਾ ਦਿੱਤੀ ਸੀ। ਇਸ ਝੂਠੇ ਅਤੇ ਪਖੰਡੀ ਖਾਲਿਸਤਾਨੀ ਦਾ ਕੁਬੋਲ ਸਨ ਕਿ ''ਮੈਂ ਆਪਣੇ ਪਿੰਡ ਨੂੰ ਇਹਦੀ ਲੱਤ ਹੇਠੋਂ ਲੰਘ ਕੇ ਨਹੀਂ ਜਾਣਾ"।
ਸਤੰਬਰ 1985 ਵਿੱਚ ਵਿਧਾਨ ਸਭਾ ਪੰਜਾਬ ਦੀਆਂ ਚੋਣਾਂ ਹੋਈਆਂ ਅਤੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣਿਆ। ਵੋਟਾਂ ਪ੍ਰਾਪਤ ਕਰਨ ਸਮੇਂ ਇਹਨਾਂ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੌਰਾਨ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਰਾਹਤ ਦਿੱਤੀ ਜਾਵੇਗੀ, ਜੇਹਲਾਂ ਦੇ ਦਰਵਾਜ਼ੇ ਖੋਹਲ ਦਿੱਤੇ ਜਾਣਗੇ, ਬੈਰਕਾਂ ਛੱਡਣ ਵਾਲੇ ਧਰਮੀ ਸਿੱਖ ਫੌਜੀਆਂ ਦਾ ਮੁੜ ਵਸੇਬਾ ਕੀਤਾ ਜਾਵੇਗਾ ਆਦਿ। ਪਰ ਸਰਕਾਰ ਬਣਦੇ ਸਾਰ ਹੀ ਬਾਰਡਰ ਤੇ ਲਿਜਾ ਕੇ ਰਾਵੀ ਦਰਿਆ ਦੇ ਕੰਢੇ ਤੇ ਦਸ ਸਿੱਖ ਨੌਜਵਾਨਾਂ ਨੂੰ ਇਕੱਠਿਆਂ ਸ਼ਹੀਦ ਕਰ ਦਿੱਤਾ ਗਿਆ, ਦਸ ਜਨਵਰੀ ਨੂੰ ਇਸ ਦਾ ਪੁੱਤਰ ਗਗਨਦੀਪ ਸਿੰਘ ਬਰਨਾਲਾ ਮਾਲਵੇ ਤੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਕਬਜ਼ਾ ਕਰਨ ਦਾ ਹਲਫ ਕੇ ਤੁਰਿਆ, ਜਿਸ ਨੇ ਗੁੰਡਿਆਂ ਨੂੰ ਟਰੱਕਾਂ ਵਿੱਚ ਲੱਦ ਕੇ ਨਾਲ ਲਿਆਂਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਧਾਵਾ ਬੋਲ ਦਿੱਤਾ ਪਰ ਨਸ਼ੇ ਵਿੱਚ ਗੜੁੱਚ ਇਸ ਦੇ ਚੌਦਾਂ ਗੁੰਡਿਆਂ ਤੋਂ ਬਹਾਦਰ ਸਿੱਖ ਬੀਬੀਆਂ ਨੇ ਰਾਈਫਲਾਂ ਖੋਹ ਲਈਆਂ ਅਤੇ ਉਹਨਾਂ ਦੇ ਹੋ ਰਹੇ ਕੁਟਾਪੇ ਦੇਖ ਕੇ ਇਸ ਨੁੰ ਪੁੱਠੇ ਪੈਰੀਂ ਭੱਜਣ ਲਈ ਮਜ਼ਬੂਰ ਹੋਣਾ ਪਿਆ।
ਮੁੱਖ ਮੰਤਰੀ ਹੁੰਦਿਆਂ ਬਰਨਾਲੇ ਨੇ 30 ਅਪਰੈਲ 1986 ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਪੁਲੀਸ ਭੇਜ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਅਤੇ ਅਨੇਕਾਂ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਨੇ ਆਪਣੇ ਵਾਅਦੇ ਮੁਤਾਬਿਕ ਜੇਹਲਾਂ ਦੇ ਦਰਵਾਜ਼ੇ ਖੋਹਲ ਦਿੱਤੇ ਪਰ ਸਿੱਖਾਂ ਨੂੰ ਰਿਹਾਅ ਕਰਨ ਵਾਸਤੇ ਨਹੀਂ ਬਲਕਿ ਸਿੱਖਾਂ ਨੂੰ ਧੜਾ ਧੜ ਗ੍ਰਿਫਤਾਰ ਕਰਕੇ ਜੇਹਲਾਂ ਵਿੱਚ ਲਿਆਉਣ ਲਈ।
ਸਿੱਖ ਕੌਮ ਉਹਨਾਂ ਚਾਰ ਸਿੱਖ ਯੋਧਿਆਂ ਦੀ ਯਾਦ ਮਨਾ ਰਹੀ ਹੈ, ਇਸ ਮੌਕੇ ਉਹਨਾਂ ਦੀ ਕੁਰਬਾਨੀ ਨੂੰ ਯੂਨਾਈਟਿਡ ਖਾਲਸਾ ਦਲ ਯੂ ਕੇ ਵਲੋਂ ਹਾਰਦਿਕ ਪ੍ਰਣਾਮ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026