Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਿੰਦੂ ਚਾਰ ਬੱਚੇ ਪੈਦਾ ਕਰਨ, 35-40 ਕਤੂਰੇ ਨਹੀਂਂ- ਸਾਧਵੀ ਪ੍ਰਾਚੀ

Posted on February 2nd, 2015

<p>ਭਾਜਪਾ ਨੇਤਾ ਸਾਧਵੀ ਪ੍ਰਾਚੀ&nbsp;<br></p>


ਨਵੀਂ ਦਿੱਲੀ (ਏਜੰਸੀ) - ਭਾਜਪਾ ਨੇਤਾਵਾਂ ਵੱਲੋਂ ਵਿਵਾਦਿਤ ਬਿਆਨ ਦੇਣ ਦਾ ਸਿਲਸਿਲਾ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਹਿਦਾਇਤ ਦੇ ਰੱਖੀ ਹੈ ਕਿ ਸੰਸਦ ਵਿਵਾਦਿਤ ਬਿਆਨਾਂ ਤੋਂ ਬਚਣ। ਬਾਵਜੂਦ ਇਸਦੇ ਭਾਜਪਾ ਨੇਤਾਵਾਂ ਦਾ ਵਿਵਾਦਿਤ ਬਿਆਨ ਦੇਣ ਦਾ ਸਿਲਸਿਲਾ ਜਾਰੀ ਹੈ। ਇੱਕ ਸੰਮੇਲਨ 'ਚ ਭਾਜਪਾ ਨੇਤਾ ਸਾਧਵੀ ਪ੍ਰਾਚੀ ਨੇ ਇੱਕ ਵਾਰ ਫਿਰ ਤੋਂ ਵਿਵਾਦਿਤ ਬਿਆਨ ਦੇ ਕੇ ਸਨਸਨੀ ਫੈਲਾ ਦਿੱਤੀ ਹੈ। ਸਾਧਵੀ ਪ੍ਰਾਚੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇਸ਼ ਦੀ ਜ਼ਰੂਰਤ ਹੈ ਕਿ ਹਿੰਦੂ ਚਾਰ ਬੱਚੇ ਪੈਦਾ ਕਰਨ। 

ਉਨ੍ਹਾਂ ਨੇ ਕਿਹਾ ਕਿ ਚਾਰ ਬੱਚੇ ਹੀ ਪੈਦਾ ਕਰਨ ਨੂੰ ਕਿਹਾ ਹੈ 35-40 ਕਤੂਰੇ ਨਹੀਂ। ਪ੍ਰਾਚੀ ਨੇ ਕਿਹਾ ਕਿ ਲਵ ਜਿਹਾਦ ਲੜਾਈ ਕਰਨ ਵਾਲੇ 35-40 ਕਤੂਰੇ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਧੀ ਬਚਾਓ ਤੇ ਬਹੂ ਲਿਆਓ ਦਾ ਨਾਅਰਾ ਵੀ ਦਿੱਤਾ। ਪ੍ਰਾਚੀ ਨੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਤੇ ਯੂਪੀ ਦੇ ਮੰਤਰੀ ਆਜ਼ਮ ਖ਼ਾਨ ਨੂੰ ਘਰ ਵਾਪਸੀ ਦਾ ਸੱਦਾ ਵੀ ਦੇ ਦਿੱਤਾ।



Archive

RECENT STORIES