Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਰਿੰਦਰ ਮੋਦੀ ਧਾਰਮਿਕ ਅਸਿਹਣਸ਼ੀਲਤਾ ਸਬੰਧੀ ਚੁੱਪ ਤੋੜਣ-ਨਿਊਯਾਰਕ ਟਾਈਮਜ਼

Posted on February 7th, 2015

ਨਿਊਯਾਰਕ (ਏਜੰਸੀ)- ਭਾਰਤ ਵਿਚ ਧਾਰਮਿਕ ਅਸਹਿਣਸ਼ੀਲਤਾ ਬਾਰੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਬੇਬਾਕੀ ਨਾਲ ਪ੍ਰਗਟਾਏ ਗਏ ਵਿਚਾਰਾਂ ਤੋਂ ਇੱਕ ਦਿਨ ਬਾਅਦ ਅੱਜ ਅਮਰੀਕਾ ਦੀ ਇੱਕ ਪ੍ਰਮੁੱਖ ਅਖ਼ਬਾਰ 'ਦੀ ਨਿਊਯਾਰਕ ਟਾਈਮਜ਼' ਵਿੱਚ ਅੱਜ 'ਮੋਦੀ ਦੀ ਖ਼ਤਰਨਾਕ ਚੁੱਪ' ਸਿਰਲੇਖ ਹੇਠ ਇੱਕ ਸੰਪਾਦਕੀ ਲਿਖਿਆ ਹੈ | ਇਸ ਸੰਪਾਦਕੀ ਵਿਚ ਲਿਖਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੱਲ੍ਹ ਭਾਰਤ ਵਿਚ ਵਧ ਰਹੀ ਧਾਰਮਿਕ ਅਸਹਿਣਸ਼ੀਲਤਾ ਦਾ ਮੁੱਦਾ ਉਠਾਇਆ ਸੀ | 

ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਭਾਰਤ ਵਰਗੇ ਲੋਕਰਾਜੀ ਅਤੇ ਭਿੰਨਤਾਵਾਂ ਭਰੇ ਦੇਸ਼ ਵਿਚ ਵਧ ਰਹੀ ਧਾਰਮਿਕ ਅਸਿਹਣਸ਼ੀਲਤਾ ਖਤਰਨਾਕ ਗੱਲ ਹੈ | ਇਸ ਤੋਂ ਵੱਧ ਖਤਰਨਾਕ ਹੈ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਭੇਦਭਰੀ ਚੁੱਪ | ਸੰਪਾਦਕੀ ਵਿਚ ਸ੍ਰੀ ਮੋਦੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਮਾਮਲੇ ਵਿਚ ਆਪਣੀ ਭੇਦਭਰੀ ਚੁੱਪ ਤੋੜਨ | ਸੰਪਾਦਕੀ ਵਿਚ ਦਿੱਲੀ ਦੇ ਗਿਰਜਾ ਘਰਾਂ 'ਤੇ ਹੋਏ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਕੋਈ ਹਾਂਪੱਖੀ ਹੁੰਗਾਰਾ ਨਹੀਂ ਭਰਿਆ |



Archive

RECENT STORIES