Posted on February 16th, 2015

ਲੰਦਨ- 2024 'ਚ ਮੰਗਲ 'ਤੇ ਪੁੱਜਣ ਵਾਲੇ ਚਾਰ ਵਿਅਕਤੀਆਂ 'ਚੋਂ ਇਕ ਸਿੱਖ ਤਰਨਜੀਤ ਸਿੰਘ ਭਾਟੀਆ ਵੀ ਹੋ ਸਕਦਾ ਹੈ ਜੋ ਕਿ ਇਸ ਮਿਸ਼ਨ ਲਈ ਚੋਣ ਪ੍ਰਕਿਰਿਆ ਦੇ ਤੀਜੇ ਗੇੜ 'ਚ ਪੁੱਜਣ ਵਾਲੇ 100 ਲੋਕਾਂ 'ਚ ਸ਼ਾਮਲ ਹੈ। ਇਸ ਮਿਸ਼ਨ ਲਈ ਸ਼ੁਰੂ 'ਚ 202,586 ਅਰਜ਼ੀਆਂ ਮਿਲੀਆਂ ਸਨ, ਅਤੇ ਤੀਜੇ ਗੇੜ 'ਚ ਪੁੱਜਣ ਵਾਲਿਆਂ 'ਚ ਸਿਰਫ਼ 100 ਵਿਅਕਤੀ ਰਹਿ ਗਏ ਹਨ। ਨੀਦਰਲੈਂਡ ਅਧਾਰਤ ਸੰਗਠਨ ਮਾਰਸ ਵਨ ਨੇ ਇਹ ਐਲਾਨ ਕੀਤਾ।
ਇਸ ਪ੍ਰਾਜੈਕਟ ਅਧੀਨ ਮੰਗਲ ਗ੍ਰਹਿ 'ਤੇ ਮਨੁੱਖਾਂ ਦੀ ਕਾਲੋਨੀ ਵਸਾਈ ਜਾਵੇਗੀ ਜਿਸ ਲਈ ਸ਼ੁਰੂ 'ਚ 4 ਜਣਿਆਂ ਨੂੰ ਭੇਜਿਆ ਜਾਵੇਗਾ ਅਤੇ ਇਸ ਮਿਸ਼ਨ ਅਧੀਨ ਕੁੱਲ 40 ਜਣੇ ਮੰਗਲ ਗ੍ਰਹਿ 'ਤੇ ਜਾਣਗੇ ਜੋ ਕਿ ਸਾਰੀ ਉਮਰ ਉੱਥੇ ਹੀ ਰਹਿਣਗੇ। ਚਾਰ ਸਫ਼ਲ ਵਿਅਕਤੀਆਂ ਨੂੰ ਸੱਤ ਸਾਲਾਂ ਤਕ ਸਿਖਲਾਈ ਦਿਤੀ ਜਾਵੇਗੀ ਅਤੇ 2024 'ਚ ਇਨ੍ਹਾਂ ਨੂੰ ਮੰਗਲ ਗ੍ਰਹਿ 'ਤੇ ਭੇਜਿਆ ਜਾਵੇਗਾ। ਅਗਲੇ ਗੇੜ 'ਚ ਪੁੱਜਣ ਵਾਲੇ 100 'ਚੋਂ 50 ਮਰਦ ਅਤੇ 50 ਔਰਤਾਂ ਸ਼ਾਮਲ ਹਨ। ਇਨ੍ਹਾਂ 'ਚੋਂ 39 ਅਮਰੀਕੀ, 31 ਯੂਰਪੀ, 16 ਏਸ਼ੀਆਈ, 7 ਅਫ਼ਰੀਕੀ ਅਤੇ 7 ਓਸ਼ੀਆਨੀਆ ਦੇ ਹਨ।
ਉਮੀਦਵਾਰਾਂ 'ਚੋਂ 29 ਸਾਲਾਂ ਦਾ ਤਰਨਜੀਤ ਸਿੰਘ ਭਾਟੀਆ ਸ਼ਾਮਲ ਹੈ, ਜੋ ਕਿ ਸੈਂਟਰਲ ਫ਼ਲੋਰੀਡਾ ਯੂਨੀਵਰਸਿਟੀ 'ਚ ਕੰਪਿਊਟਰ ਸਾਇੰਸ 'ਚ ਡਾਕਟਰੇਟ ਦੀ ਪੜ੍ਹਾਈ ਕਰ ਰਿਹਾ ਹੈ। ਉਸ ਤੋਂ ਇਲਾਵਾ 29 ਸਾਲਾਂ ਦੀ ਰਿਤੀਕਾ ਸਿੰਘ ਅਤੇ 19 ਸਾਲਾਂ ਦੀ ਸ਼ਰਧਾ ਪ੍ਰਸਾਦ ਵੀ ਇਸ ਗੇੜ ਲਈ ਚੁਣੀ ਗਈ ਹੈ। ਰਿਤੀਕਾ ਦੁਬਈ 'ਚ ਰਹਿੰਦੀ ਹੈ ਜਦਕਿ ਸ਼ਰਧਾ ਕੇਰਲਾ ਤੋਂ ਹੈ।
ਪਿਛਲੇ ਸਾਲ ਦੂਜੇ ਗੇੜ 'ਚ 44 ਭਾਰਤੀ ਇਸ ਮਿਸ਼ਨ 'ਚ ਸਨ। ਤੀਜੇ ਗੇੜ ਲਈ 660 ਜਣਿਆਂ 'ਚੋਂ 100 ਜਣਿਆਂ ਨੂੰ ਚੁਣਿਆ ਗਿਆ ਹੈ। ਇਹ ਸਾਰੇ ਆਨਲਾਈਨ ਇੰਟਰਵਿਊ 'ਚ ਸ਼ਾਮਲ ਹੋਏ ਜਿਸ ਨੂੰ ਨਾਰਬਰਟ ਕਰਾਫ਼ਟ, ਚੀਫ਼ ਮੈਡੀਕਲ ਅਫ਼ਸਰ ਨੇ ਲਿਆ ਸੀ।
ਇੰਟਰਵਿਊ ਦੌਰਾਨ ਉਮੀਦਵਾਰਾਂ ਨੇ ਮੰਗਲ 'ਤੇ ਜਾਣ ਦੇ ਖ਼ਤਰੇ, ਟੀਮ ਭਾਵਨਾ ਅਤੇ ਜ਼ਿੰਦਗੀ ਬਦਲ ਦੇਣ ਵਾਲੇ ਇਸ ਮਿਸ਼ਨ ਹਿੱਸਾ ਲੈਣ ਪਿੱਛੇ ਪ੍ਰੇਰਨਾ ਬਾਰੇ ਪੁੱਛਿਆ ਗਿਆ ਸੀ। ਅਗਲੇ ਗੇੜ 'ਚ ਅਜਿਹੀ ਟੀਮ ਬਣਾਉਣ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ ਜਿਸ ਮੰਗਲ 'ਤੇ ਰਹਿਣ ਲਈ ਹਰੇਕ ਮੁਸ਼ਕਲ ਝੱਲਣ ਦੀ ਕਾਬਲੀਅਤ ਹੋਵੇ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026