Posted on February 21st, 2015

ਨਵੀਂ ਦਿੱਲੀ- ਜੰਮੂ ਕਸ਼ਮੀਰ ਵਿੱਚ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਤੇ ਭਾਜਪਾ ਦੀ ਸਾਂਝੀ ਸਰਕਾਰ ਬਣਨ ਲਈ ਰਸਤਾ ਸਾਫ ਹੋ ਗਿਆ ਹੈ ਅਤੇ ਸੰਭਾਵਨਾ ਹੈ ਕਿ ਅਗਲੇ ਹਫਤੇ ਤੱਕ ਸਰਕਾਰ ਬਣ ਜਾਵੇਗੀ। ਦੋਹਾਂ ਧਿਰਾਂ ਨੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ’ਤੇ ਸਹਿਮਤੀ ਜਤਾ ਦਿੱਤੀ ਹੈ ਜਿਨ੍ਹਾਂ ਵਿੱਚ ਵਿਵਾਦਗ੍ਰਸਤ ਧਾਰਾ 370 ਅਤੇ ਅਫਸਪਾ ਸ਼ਾਮਲ ਹਨ।
ਸੂਤਰਾਂ ਅਨੁਸਾਰ ਪੀਡੀਪੀ ਪੈਟਰਨ ਮੁਫਤੀ ਮੁਹੰਮਦ ਸਈਦ ਅਗਲੇ ਛੇ ਸਾਲਾਂ ਲਈ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਹੋਣਗੇ ਅਤੇ ਉਹ ਅਗਲੇ ਹਫਤੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਤੋਂ ਪਹਿਲਾਂ ਪੀਡੀਪੀ ਮੁਖੀ ਮਹਿਬੂਬਾ ਮੁਫਤੀ 22 ਫਰਵਰੀ ਨੂੰ ਦਿੱਲੀ ਪਹੁੰਚੇਗੀ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰੇਗੀ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿੱਚ ਪੀਡੀਪੀ ਦੇ 28 ਵਿਧਾਇਕ ਹਨ। ਕੁੱਲ 87 ਮੈਂਬਰਾਂ ਦੀ ਇਸ ਵਿਧਾਨ ਸਭਾ ਵਿੱਚ ਭਾਜਪਾ ਵਿੱਚ ਸਾਂਝੇ ਘੱਟੋ-ਘੱਟ ਪ੍ਰੋਗਰਾਮ ਬਾਰੇ ਸਹਿਮਤੀ ਕਿਸ ਤਰ੍ਹਾਂ ਹੋਈ, ਇਸ ਬਾਰੇ ਵਧੇਰੇ ਵੇਰਵੇ ਨਹੀਂ ਦਿੱਤੇ ਗਏ।
ਨਵੀਂ ਸਰਕਾਰ ਦੇ ਗਠਨ ਮਗਰੋਂ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਪਹਿਲੀ ਵਾਰ ਭਾਜਪਾ ਵਿਧਾਇਕ ਸੱਤਾਧਾਰੀ ਧਿਰ ਦੇ ਬੈਂਚਾਂ ’ਤੇ ਬੈਠਣਗੇ।
ਜੰਮੂ-ਕਸ਼ਮੀਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 23 ਦਸੰਬਰ ਨੂੰ ਐਲਾਨੇ ਗਏ ਸਨ ਅਤੇ ਇਨ੍ਹਾਂ ਨਤੀਜਿਆਂ ਮਗਰੋਂ ਭਾਜਪਾ ਤੇ ਪੀਡੀਪੀ ਵਿਚਕਾਰ ਸਰਕਾਰ ਬਣਾਉਣ ਲਈ ਲਗਾਤਾਰ ਗੱਲਬਾਤ ਚੱਲ ਰਹੀ ਸੀ। ਦੋਹਾਂ ਧਿਰਾਂ ਨੇ ਇਕ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ ਤਾਂ ਕਿ ਜਿਨ੍ਹਾਂ ਇਲਾਕਿਆਂ ਵਿੱਚੋਂ ਅਫਸਪਾ ਹਟਾਇਆ ਜਾਣਾ ਹੈ, ਉਸ ਬਾਰੇ ਵਿਚਾਰ ਕੀਤਾ ਜਾ ਸਕੇ। ਸੂਤਰਾਂ ਅਨੁਸਾਰ ਨਵੀਂ ਸਰਕਾਰ ਵਿੱਚ ਪੀਡੀਪੀ ਨੂੰ ਗ੍ਰਹਿ ਅਤੇ ਵਿੱਤ ਵਿਭਾਗ ਮਿਲਾ ਸਕਦੇ ਹਨ ਜਦੋਂਕਿ ਭਾਜਪਾ ਨੂੰ ਸੈਰ-ਸਪਾਟਾ ਤੇ ਜਲ ਸਰੋਤ ਅਤੇ ਪਬਲਿਕ ਹੈਲਥ ਇੰਜੀਨੀਅਰਿੰਗ ਤੇ ਯੋਜਨਾ ਵਿਭਾਗ ਮਿਲ ਸਕਦੇ ਹਨ। ਯਾਦ ਰਹੇ ਕਿ ਰਿਆਸਤ ਵਿੱਚ ਸਰਕਾਰ ਦੀ ਕਾਇਮੀ ਭਾਜਪਾ ਅਤੇ ਪੀਡੀਪੀ ਵਿਚਕਾਰ ਕੁਝ ਮਸਲਿਆਂ ਕਰ ਕੇ ਲਟਕੀ ਹੋਈ ਸੀ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026