Posted on February 25th, 2015

ਨਵੀ ਦਿੱਲੀ- ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਇੱਕ ਕਮਰੇ ਵਿੱਚ ਪ੍ਰਬੰਧਕ ਕਮੇਟੀ ਦੇ ਜਾਇੰਟ ਸਕੱਤਰ ਸ੍ਰ ਹਰਮੀਤ ਸਿੰਘ ਦੇ ਨਿੱਜੀ ਸਹਾਇਕ ਵੱਲੋ ਉਸ ਦੇ ਕਮਰੇ ਵਿੱਚ ਹੀ ਇੱਕ ਮਹਿਲਾ ਮੁਲਾਜ਼ਮ ਨਾਲ ਰੰਗ ਰਲੀਆ ਮਨਾਉਦਿਆ ਫੜੇ ਜਾਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆ ਮੰਗ ਕੀਤੀ ਕਿ ਜੇਕਰ ਸ੍ਰੀ ਮਨਜੀਤ ਸਿੰਘ ਜੀ ਕੇ ਵਿੱਚ ਇਖਲਾਕ ਨਾਮ ਦਾ ਕੋਈ ਇੱਕ ਫੀਸਦੀ ਵੀ ਮਾਦਾ ਹੈ ਉਸ ਨੂੰ ਤੁਰੰਤ ਆਪਣੇ ਆਹੁਦੇ ਤੋ ਅਸਤੀਫਾ ਦੇਣ ਦੇ ਨਾਲ ਨਾਲ ਦੋਸ਼ੀ ਕਰਮਚਾਰੀ ਦੇ ਖਿਲਾਫ ਤੁਰੰਤ ਕਾਰਵਾਈ ਕਰਦਿਆ ਪੁਲੀਸ ਕੇਸ ਦਰਜ ਕਰਾਉਣਾ ਚਾਹੀਦਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜਾਇੰਦ ਸਕੱਤਰ ਦੇ ਨਿੱਜੀ ਸਹਾਇਕ ਵੱਲੋ ਉਸ ਦਿਨ ਇਸ ਕਾਂਡ ਨੂੰ ਅਮਲੀਜਾਮਾ ਪਹਿਨਾਇਆ ਗਿਆ ਜਿਸ ਦਿਨ ਨਨਕਾਣਾ ਸਾਹਿਬ ਵਿੱਚੋ ਭ੍ਰਿਸ਼ਟ ਤੇ ਵਿਲਾਸੀ ਮਹੰਤਾਂ ਨੂੰ ਗੁਰੂਦੁਆਰੇ ਵਿੱਚੋ ਬਾਹਰ ਕੱਢਣ ਲਈ ਸਿੱਖਾਂ ਨੇ ਮੋਰਚਾ ਲਗਾ ਕੇ ਸ਼ਹਾਦਤਾਂ ਪਾਈਆ ਸਨ। ਉਹਨਾਂ ਕਿਹਾ ਕਿ ਜਿਸ ਇਮਾਰਤ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਰੱਖਿਆ ਗਿਆ ਹੋਵੇ ਉਸ ਇਮਾਰਤ ਵਿੱਚ ਅਜਿਹੀ ਘਿਨਾਉਣੀ ਹਰਕਤ ਕਰਨ ਦੀ ਖਬਰ ਸੁਣ ਕੇ ਹਰੇਕ ਸਿੱਖ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਪਰ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦੀ ਜ਼ਮੀਰ ਫਿਰ ਨਹੀ ਜਾਗੀ ਅਤੇ ਉਹ ਇਸ ਘਟਨਾ ਤੇ ਪਰਦਾ ਪਾ ਕੇ ਕਿਸੇ ਨਵੇ ਸੰਕਟ ਨੂੰ ਸੱਦਾ ਦੇ ਰਹੇ ਹਨ। ਉਹਨਾਂ ਕਿਹਾ ਕਿ ਦੋਸ਼ੀਆ ਨੂੰ ਸਜਾਵਾਂ ਦੇਣ ਜਾਂ ਦਿਵਾਉਣ ਦੀ ਬਜਾਏ ਇਸ ਘਟਨਾ ਨੂੰ ਪੂਰੀ ਤਰ੍ਵਾ ਦਬਾਇਆ ਜਾ ਰਿਹਾ ਹੈ ਪਰ ਕਹਿੰਦੇ ਹਨ ਕਿ ਸੱਚਾਈ ਬਾਹਰ ਆ ਜਾਂਦੀ ਹੈ। ਉਹਨਾਂ ਕਿਹਾ ਕਿ ਜਦੋ ਕਮਰੇ ਦੇ ਅੰਦਰ ਰੰਗਗਲੀਆ ਮਨਾਈਆ ਜਾ ਰਹੀਆ ਸਨ ਤਾਂ ਕੁਝ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਹਨਾਂ ਨੇ ਬਾਹਰੋ ਦਰਵਾਜਾ ਖੜਕਾਇਆ ਪਰ ਅੰਦਰੋ ਦਰਵਾਜਾ ਨਾ ਖੁੱਲਿਆ ਤਾਂ ਬਾਰੀ ਤੋੜ ਕੇ ਇਸ ਜੋੜੀ ਨੂੰ ਬਾਹਰ ਕੱਢਿਆ ਗਿਆ। ਉਹਨਾਂ ਕਿਹਾ ਕਿ ਜਿਹੜੀ ਮਹਿਲਾ ਕਰਮਚਾਰੀ ਭਰਤੀ ਕੀਤੀ ਗਈ ਸੀ, ਉਹਨਾਂ ਦੀ ਜਾਣਕਾਰੀ ਮੁਤਾਬਕ ਅਕਾਲੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਦੀ ਸਿਫਾਰਸ਼ ਨਾਲ ਦਿੱਲੀ ਕਮੇਟੀ ਵਿੱਚ ਆਈ ਸੀ। ਉਹਨਾਂ ਕਿਹਾ ਕਿ ਸਬੱਬ ਨਾਲ ਇਸ ਘਟਨਾ ਨੂੰ ਅੰਜਾਮ ਵੀ ਉਸ ਵੇਲੇ ਦਿੱਤਾ ਗਿਆ ਹੈ ਜਦੋਂ ਚਾਰ ਦਿਨਾਂ ਬਾਅਦ ਦਿੱਲੀ ਕਮੇਟੀ ਦੇ ਅੰਤਰਿੰਗ ਬੋਰਡ ਦੀ ਚੋਣ ਵਾਲੀ ਹੈ।
ਉਹਨਾਂ ਕਿਹਾ ਕਿ ਜਦੋਂ ਤੋ ਬਾਦਲ ਦਲੀਆ ਨੇ ਦਿੱਲੀ ਕਮੇਟੀ ਦਾ ਪ੍ਰਬੰਧ ਸੰਭਾਲਿਆ ਹੈ ਉਸ ਸਮੇਂ ਤੋ ਹੀ ਕਮੇਟੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਮਨਜੀਤ ਸਿੰਘ ਜੀ ਕੇ ਸਿਰਫ ਆਪਣੀ ਪ੍ਰਧਾਨਗੀ ਬਚਾਉਣ ਵਿੱਚ ਹੀ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ, ਬਦਇਖਲਾਕੀ , ਆਪਹੁਦਰਾਪਨ, ਗੁਰੂ ਦੀ ਗੋਲਕ ਦੀ ਦੁਰਵਰਤੋ ਅਤੇ ਘੱਪਲਿਆ ਨੂੰ ਅੰਜਾਮ ਦੇਣਾ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦਾ ਇੱਕ ਕਿੱਤਾ ਬਣ ਗਿਆ ਹੈ। ਉਹਨਾਂ ਕਿਹਾ ਕਿ ਜਦੋ ਇੱਕ ਮਹਿਲਾਂ ਕਰਮਚਾਰੀ ਨੇ ਦਿੱਲੀ ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ ਤੇ ਚਰਿੱਤਰਹੀਣਤਾ ਦੇ ਦੋਸ਼ ਲਗਾਏ ਸਨ , ਉਸ ਸਮੇਂ ਜੇਕਰ ਲੋੜੀਦੀ ਕਾਰਵਾਈ ਗਈ ਹੁੰਦੀ ਤਾਂ ਅੱਜ ਨਵੇਂ ਕਾਂਡ ਨੂੰ ਜਨਮ ਦੇਣ ਦਾ ਕਿਸੇ ਦੀ ਹਿੰਮਤ ਨਾ ਪੈਦੀ। ਉਹਨਾਂ ਕਿਹਾ ਕਿ ਹਰਜੀਤ ਸਿੰਘ ਨੂੰ ਸਿਰਫ ਇਸ ਕਰਕੇ ਬਚਾਇਆ ਗਿਆ ਸੀ ਕਿਉਕਿ ਉਸ ਕੋਲੋ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦੇ ਗੁੱਝੇ ਰਾਜ ਸਨ ਤੇ ਉਸ ਵੱਲੋ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸ ਵਿਰੁੱਧ ਕਾਰਵਾਈ ਕੀਤੀ ਗਈ ਤਾਂ ਉਹ ਸਾਰੇ ਰਾਜ ਮੀਡੀਆ ਦੇ ਸਾਹਮਣੇ ਖੋਹਲ ਦੇਵੇਗਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਇਸ ਵੇਲੇ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਘੱਟ ਤੇ ਭ੍ਰਿਸ਼ਟਾਚਾਰ ਤੇ ਬਦਇਖਲਾਕੀ ਦਾ ਅੱਡਾ ਵਧੇਰੇ ਬਣ ਚੁੱਕੀ ਜਿਸ ਨੂੰ ਦਿੱਲੀ ਦੇ ਸਿੱਖ ਕਦੇ ਵੀ ਬਰਦਾਸ਼ਤ ਨਹੀ ਕਰਨਗੇ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026