Posted on March 9th, 2015

ਹੁਣ ਕੈਦੀ ਵੀ ਦੇਖਣਗੇ ਸਿਨੇਮਾ ਘਰ ਵਿੱਚ ਫ਼ਿਲਮਾਂ
ਪਟਿਆਲਾ ਜੇਲ੍ਹ ਵਿੱਚ ਬਣਿਆ 60 ਸੀਟਾਂ ਵਾਲਾ ਸਿਨੇਮਾ ਘਰ, ਰੋਜ਼ਾਨਾ ਚੱਲਣਗੇ ਤਿੰਨ ਸ਼ੋਅ
ਪਟਿਆਲਾ- ਹੁਣ ਕੈਦੀ ਵੀ ਸਿਨੇਮਾ ਘਰ ਵਿੱਚ ਬੈਠ ਕੇ ਫਿਲਮਾਂ ਦੇਖਿਆ ਕਰਨਗੇ। ਕੈਦੀਆਂ ਵਿੱਚ ਮਾਨਸਿਕ ਤਣਾਅ ਘਟਾਉਣ ਲਈ ਸਰਕਾਰ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਕੜੀ ਵਜੋਂ ਪੰਜਾਬ ਦੇ ਜੇਲ੍ਹ ਇਤਿਹਾਸ ਵਿੱਚ ਅਜਿਹੀ ਨਵੀਂ ਸ਼ੁਰੂਆਤ ਕੇਂਦਰੀ ਜੇਲ੍ਹ ਪਟਿਆਲਾ ਤੋਂ ਹੋਣ ਜਾ ਰਹੀ ਹੈ। ਇਸ ਦਾ ਆਗਾਜ਼ ਚਾਰ ਸਾਹਿਬਜ਼ਾਦੇ ਫਿਲਮ ਨਾਲ ਹੋਵੇਗਾ।
ਇਸ ਸਬੰਧੀ ਜੇਲ੍ਹ ਵਿੱਚ ਇੱਕ ਡਾਰਕ ਰੂਮ ਤਿਆਰ ਕੀਤਾ ਗਿਆ ਹੈ। ਇਸ ਵਿੱਚ 60 ਸੀਟਾਂ ਹਨ ਤੇ ਅੰਦਰ ਸਿਨੇਮੇ ਵਾਲਾ ਮਾਹੌਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਇੱਕ ਵਿਸ਼ੇਸ਼ ਪਰਦਾ ਲਾਇਆ ਗਿਆ ਹੈ, ਜਿਸ ’ਤੇ ਪ੍ਰਾਜੈਕਟ ਰਾਹੀਂ ਫਿਲਮ ਚੱਲੇੇਗੀ। ਆਵਾਜ਼ ਆਕਰਸ਼ਿਕ ਬਣਾਉਣ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਇਸ ਸਿਨੇਮਾ ਘਰ ਵਿੱਚ ਕੈਦੀਆਂ ਲਈ ਸਮਾਜਿਕ, ਧਾਰਮਿਕ, ਐਂਟੀ ਡਰੱਗਜ਼ ਅਤੇ ਐਂਟੀ ਕਰਾਈਮ ਸਮੇਤ ਹਾਸਰਸ ਤੇ ਹੋਰ ਸੱਭਿਆਚਾਰਕ ਫਿਲਮਾਂ ਵੀ ਪ੍ਰਦਰਸ਼ਤ ਕੀਤੀਆਂ ਜਾਣਗੀਆਂ।
ਸੂਤਰਾਂ ਅਨੁਸਾਰ ਇਸ ਯੋਜਨਾ ਨੂੰ ਢਾਈ ਕੁ ਮਹੀਨੇ ਪਹਿਲਾਂ ਹੀ ਉੱਚ ਅਧਿਕਾਰੀਆਂ ਦੀ ਹਰੀ ਝੰਡੀ ਮਿਲ ਗਈ ਸੀ, ਜਿਸ ਨੂੰ ਉਲੀਕਣ ਵਿੱਚ ਡਿਪਟੀ ਸੁਪਰਡੈਂਟ ਰਾਜਨ ਕਪੂਰ ਤੇ ਕੁਝ ਹੋਰ ਅਧਿਕਾਰੀਆਂ ਦੀ ਅਹਿਮ ਭੂਮਿਕਾ ਸਮਝੀ ਜਾ ਰਹੀ ਹੈ। ਸਫਲ ਰਹਿਣ ’ਤੇ ਇਹ ਯੋਜਨਾ ਪੰਜਾਬ ਭਰ ਦੀਆਂ ਜੇਲ੍ਹਾਂ ਵਿਚ ਵੀ ਲਾਗੂ ਕੀਤੀ ਜਾ ਸਕਦੀ ਹੈ। ਜੇਲ੍ਹ ਪ੍ਰਸ਼ਾਸਨ ਚੁੱਪ ਚੁਪੀਤੇ ਇਸ ਮਿਸ਼ਨ ਨੂੰ ਨੇਪਰੇ ਚਾੜ੍ਹਨ ਵਿੱਚ ਲੱਗਾ ਹੋਇਆ ਹੈ। ਜੇਲ੍ਹ ਵਿਚਲੇ ਵੈਲਫੇਅਰ ਅਫਸਰ ਦੀ ਨਿਗਰਾਨੀ ਹੇਠਾਂ ਚੱਲਣ ਵਾਲੇ ਇਸ ਸਿਨੇਮਾ ਘਰ ਦਾ ਸਮੁੱਚਾ ਪ੍ਰਬੰਧ ਕੈਦੀਆਂ ’ਤੇ ਆਧਾਰਤ ਇੱੱਕ ਕਮੇਟੀ ਕੋਲ ਹੋਵੇਗਾ। ਇਥੇ ਵੀ ਇੰਟਰਵਲ ਹੋਵੇਗਾ ਤੇ ਕੈਦੀਆਂ ਨੂੰ ਖਾਣ ਪੀਣ ਦਾ ਸਾਮਾਨ ਵੀ ਮਿਲੇਗਾ। ਇਸ ਫਿਲਮ ਵਾਸਤੇ ਕੋਈ ਟਿਕਟ ਤਾਂ ਨਹੀਂ ਲੱਗੇਗੀ, ਪਰ ਖਾਣ ਪੀਣ ਦਾ ਸਾਮਾਨ ਮੁੱਲ ਦਾ ਲੈਣਾ ਪਵੇਗਾ, ਜੋ ਜੇਲ੍ਹ ਵਿਚਲੀ ਕੰਟੀਨ ਦਾ ਬਣਿਆ ਹੋਵੇਗਾ।
ਪੁਰਸ਼ਾਂ ਸਮੇਤ ਮਹਿਲਾ ਕੈਦੀ ਵੀ ਇਥੇ ਫਿਲਮਾਂ ਵੇਖ ਸਕਣਗੀਆਂ ਪਰ ਅੌਰਤਾਂ ਲਈ ਸ਼ੋਅ ਵੱਖਰੇ ਤੌਰ ’ਤੇ ਚੱਲਿਆ ਕਰੇਗਾ। 60-60 ਕੈਦੀਆਂ ਦੀਆਂ ਸੂਚੀਆਂ ਬਣਾਈਆਂ ਜਾ ਰਹੀਆਂ ਹਨ। ਹਰੇਕ ਫਿਲਮ ਦੇ ਰੋਜ਼ਾਨਾ ਤਿੰਨ ਸ਼ੋਅ ਚੱਲਣਗੇ ਤੇ ਦੋ ਹਫਤਿਆਂ ਵਿੱਚ ਸਾਰੇ ਕੈਦੀ ਇਹ ਫਿਲਮ ਵੇਖ ਸਕਿਆ ਕਰਨਗੇ। ਕਿਉਂਕਿ ਇਥੇ 2000 ਦੇ ਕਰੀਬ ਕੈਦੀ ਹਨ, ਜਿਨ੍ਹਾਂ ਵਿਚੋਂ ਪ੍ਰਤੀ ਸੋਅ 60 ਦੇ ਹਿਸਾਬ ਨਾਲ ਇੱਕ ਦਿਨ ’ਚ 180 ਕੈਦੀ ਫਿਲਮ ਵੇਖਣਗੇ। ਫਿਲਮਾਂ ਦੀ ਚੋਣ ਤਕਰੀਬਨ ਸਮੂਹ ਕੈਦੀਆਂ ਦੀ ਰਾਇ ਨਾਲ ਕੀਤੀ ਜਾਇਆ ਕਰੇਗੀ।
ਇਸ ਸਿਨੇਮਾ ਘਰ ਦਾ ਆਗਾਜ਼ ‘ਚਾਰ ਸਾਹਿਬਜ਼ਾਦੇ’ ਫਿਲਮ ਨਾਲ ਹੋਵੇਗਾ। ਦੂਜੇ ਨੰਬਰ ’ਤੇ ਕੈਦੀਆਂ ’ਤੇ ਹੀ ਆਧਾਰਤ ‘ਦੋ ਆਂਖੇਂ ਬਾਰਾਂ ਹਾਥ’ ਨਾਮ ਦੀ ਪੁਰਾਣੀ ਹਿੰਦੀ ਫਿਲਮ ਦੀ ਚੋਣ ਕੀਤੀ ਗਈ ਹੈ।
ਇਸ ਗੱਲ ਦੀ ਪੁਸ਼ਟੀ ਕਰਦਿਆਂ, ਡਿਪਟੀ ਸੁਪਰਡੈਂਟ ਰਾਜਨ ਕਪੂਰ ਨੇ ਆਖਿਆ ਕਿ ਅਜਿਹਾ ਏਡੀਜੀਪੀ-ਜੇਲ੍ਹਾਂ ਸ੍ਰੀ ਰਾਜਪਾਲ ਮੀਨਾ ਦੀਆਂ ਹਦਾਇਤਾਂ ’ਤੇ ਕੀਤਾ ਜਾ ਰਿਹਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਕਪੂਰ ਨੇ ਆਖਿਆ ਕਿ ਇਹ ਪਹਿਲਾਂ ਹੋਰ ਕਿਤੇ ਨਹੀਂ ਹੈ। ਅਜਿਹਾ ਪ੍ਰੋਗਰਾਮ ਕੈਦੀਆਂ ਦਾ ਮਾਨਸਿਕ ਤਣਾਅ ਘਟਾਉਣ ਲਈ ਉਲੀਕਿਆ ਜਾ ਰਿਹਾ ਹੈ। ਇਸੇ ਕੜੀ ਵਜੋਂ ਪਹਿਲਾਂ ਜਿਥੇ ਪੰਜਾਬ ਭਰ ’ਚ ਜੇਲ੍ਹ ਖੇਡਾਂ ਸ਼ੁਰੂ ਕੀਤੀਆਂ ਗਈਆਂ ਹਨ, ਉਥੇ ਹੀ ਬੈਂਡ ਗਰੁੱਪ ਸ਼ੁਰੂ ਕਰਨ ਦਾ ਪ੍ਰੋਗਰਾਮ ਵੀ ਹੈ। ਪਟਿਆਲਾ ਜੇਲ੍ਹ ਵਿੱਚ ਮਿਊਜ਼ਿਕ ਗਰੁੱਪ, ਡਿਊਟੀ ਪਾਰਲਰ ਅਤੇ ਟੇਲਰਿੰਗ ਸੈਂਟਰ ਸਮੇਤ ਕੰਪਿਊਟਰ ਸੈਂਟਰ ਵੀ ਹੈ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026