Posted on March 11th, 2015

ਮੋਗਾ- ਸ਼ਹਿਰ ਦੇ ਨਿਊ ਟਾੳੂਨ ਇਲਾਕੇ ਦੀ ਗਲੀ ਨੰਬਰ 9 ਵਿੱਚ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਮਕਾਨ ਵਿੱਚ ਬੰਦ ਮਾਨਸਿਕ ਰੋਗੀ ਪਰਿਵਾਰ ਨੂੰ ਅਦਾਲਤ ਦੇ ਆਦੇਸ਼ ’ਤੇ ਥਾਣਾ ਸਿਟੀ ਦੱਖਣੀ ਪੁਲੀਸ ਨੇ ਵਿੱਦਿਆ ਸਾਗਰ ਮੰਦਬੁੱਧੀ ਹਸਪਤਾਲ, ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾਇਆ ਹੈ। ਇਹ ਮਾਨਸਿਕ ਰੋਗੀ ਪਰਿਵਾਰ 16 ਵਰ੍ਹਿਆਂ ਤੋਂ ਕਦੇ ਵੀ ਬਾਹਰ ਨਹੀਂ ਨਿਕਲਿਆ। ਮਹਿਲਾ ਦੇ ਪਤੀ ਮੁਤਾਬਕ ਉਸ ਦੇ ਪਰਿਵਾਰਕ ਮੈਂਬਰ 1984 ਦੇ ਸਿੱਖ ਕਤਲੇਆਮ ਦੇ ਡਰ ਨਾਲ ਮਾਨਸਿਕ ਰੋਗੀ ਬਣੇ ਹਨ।
ਥਾਣਾ ਸਿਟੀ ਦੱਖਣੀ ਦੇ ਏਐਸਆਈ ਇਕਬਾਲ ਸਿੰਘ ਦੀ ਅਗਵਾਈ ਹੇਠ ਮਹਿਲਾ ਪੁਲੀਸ ਮਾਨਸਿਕ ਰੋਗੀ ਅੌਰਤ ਨੂੰ ਫੜਨ ਲੱਗੀ ਤਾਂ ਉਸ ਨੇ ਚਾਕੂ ਚੁੱਕ ਲਿਆ ਤੇ ਕਿਹਾ ਕਿ ਖ਼ਬਰਦਾਰ ੳੁਸ ਦੇ ਬੱਚਿਆਂ ਨੂੰ ਹੱਥ ਲਾਇਆ। ਪੁਲੀਸ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਗੱਡੀਆਂ ਵਿੱਚ ਬਿਠਾਇਆ।
ਇਥੇ ਨਾਨਕ ਨਗਰੀ ਵਿੱਚ ਰਹਿੰਦੇ ਜੋਗਿੰਦਰ ਸਿੰਘ ਬੇਦੀ ਨੇ ਅਦਾਲਤ ਵਿੱਚ ਮੈਂਟਲ ਹੈਲਥ ਐਕਟ 1987 ਤਹਿਤ 15 ਅਕਤੂਬਰ 2014 ਨੂੰ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਕਿ ਉਹ ਰੇਲਵੇ ਵਿੱਚ ਬਤੌਰ ਇਲੈਟਰੀਕਲ ਇੰਜਨੀਅਰ ਕੰਮ ਕਰਦਾ ਸੀ ਅਤੇ ਉਹ 1984 ਵਿੱਚ ਉੱਤਰ ਪ੍ਰਦੇਸ਼ ਦੇ ਅਲਾਹਬਾਦ ਵਿਖੇ ਤਾਇਨਾਤ ਸੀ। ੳੁਸ ਵੇਲੇ ਹੋਏ ਸਿੱਖ ਕਤਲੇਆਮ ਕਾਰਨ ੳੁਹ ਆਪਣੀ ਪਤਨੀ ਨਿਰਮਲ ਕੌਰ, ਪੁੱਤ ਇੰਦਰਪਾਲ ਸਿੰਘ ਤੇ ਪੁੱਤਰੀ ਕਮਲਜੀਤ ਕੌਰ ਨੂੰ ਨਿਊ ਟਾੳੂਨ ਵਿਖੇ ਆਪਣੇ ਮਕਾਨ ਵਿੱਚ ਛੱਡ ਕੇ ਵਾਪਸ ਚਲਾ ਗਿਆ ਸੀ। ਉਸ ਸਮੇਂ ਤੋਂ ਡਰੇ ਉਸ ਦੇ ਪਰਿਵਾਰਕ ਮੈਂਬਰ ਮਾਨਸਿਕ ਰੋਗੀ ਬਣ ਗਏ।
ਜੋਗਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਕਦੇ ਇਥੇ ਆਉਂਦਾ ਤਾਂ ਉਹ ਡਰੇ ਮਹਿਸੂਸ ਕਰਦੇ ਸਨ ਅਤੇ ਬਾਹਰ ਨਹੀਂ ਸੀ ਨਿਕਲਦੇ। ਕੁਝ ਵਰ੍ਹਿਆਂ ਬਾਅਦ ਜਦੋਂ ਉਹ ਸੇਵਾਮੁਕਤ ਹੋ ਕੇ ਘਰ ਪਹੁੰਚਿਆ ਤਾਂ ਉਸ ਨੂੰ ਘਰ ਨਹੀਂ ਵੜਨ ਦਿੱਤਾ। ਜਦੋਂ ੳੁਸ ਨੇ ਤਿੰਨਾਂ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਕਾਰਨ ਉਹ ਹਸਪਤਾਲ ਨਹੀਂ ਲਿਜਾ ਸਕਿਆ। ਇਸ ਤੋਂ ਬਾਅਦ ਉਹ ਅਲੱਗ ਨਾਨਕ ਨਗਰੀ ਵਿਖੇ ਰਹਿਣ ਲੱਗ ਪਿਆ ਅਤੇ ਰਾਸ਼ਨ ਪਹੁੰਚਾ ਦਿੰਦਾ ਸੀ। ਉਸ ਦੀ ਪਤਨੀ ਬੂਹੇ ਤੋਂ ਰਾਸ਼ਨ ਫੜ ਕੇ ਦਰਵਾਜ਼ਾ ਬੰਦ ਕਰ ਲੈਂਦੀ ਸੀ ਤੇ ਤਕਰੀਬਨ 16 ਵਰ੍ਹਿਆਂ ਤੋਂ ਉਹ ਕਦੇ ਘਰ ਤੋਂ ਬਾਹਰ ਨਹੀਂ ਨਿਕਲੇ। ਉਨ੍ਹਾਂ ਕਿਹਾ ਕਿ ਚਾਰ ਵਰ੍ਹਿਆਂ ਤੋਂ ਘਰ ਦੀ ਬਿਜਲੀ ਵੀ ਬੰਦ ਹੈ।
ਅਦਾਲਤ ਦੇ ਆਦੇਸ਼ ’ਤੇ ਬੀਤੀ ਦਿਨ ਸਿਵਲ ਹਸਪਤਾਲ ਦੇ ਡਾ. ਰਾਜੇਸ਼ ਮਿੱਤਲ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਪੁਲੀਸ ਸੁਰੱਖਿਆ ਹੇਠ ਇਸ ਪਰਿਵਾਰ ਦਾ ਮੈਡੀਕਲ ਕੀਤਾ ਅਤੇ ਅਦਾਲਤ ਨੂੰ ਰਿਪੋਰਟ ਦਿੱਤੀ। ਅਦਾਲਤ ਨੇ 4 ਮਾਰਚ ਨੂੰ ਇਨ੍ਹਾਂ ਨੂੰ ਵਿੱਦਿਆ ਸਾਗਰ ਮੰਦਬੁੱਧੀ ਹਸਪਤਾਲ, ਅੰਮ੍ਰਿਤਸਰ ਭੇਜਣ ਦਾ ਆਦੇਸ਼ ਦਿੱਤਾ ਸੀ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026