Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਰਿਆਣਾ ਦੀ ਚਰਚ 'ਚ ਕੀਤੀ ਗਈ ਭੰਨਤੋੜ

Posted on March 16th, 2015


ਹਿਸਾਰ- ਦੇਸ਼ ਭਰ 'ਚ ਚਰਚਾਂ 'ਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਹਰਿਆਣਾ ਦੇ ਹਿਸਾਰ ਦਾ ਹੈ ਜਿੱਥੇ ਜ਼ਿਲ੍ਹਾ ਹੈਡਕੁਆਟਰ ਤੋਂ ਕਰੀਬ 5 ਕਿੱਲੋਮੀਟਰ ਦੀ ਦੂਰੀ 'ਤੇ ਕੈਮਰੀ ਪਿੰਡ 'ਚ ਕੁੱਝ ਅਣਪਛਾਤੇ ਲੋਕਾਂ ਨੇ ਨਿਰਮਾਣ ਅਧੀਨ 'ਚ ਤੋੜਫੋੜ ਕੀਤੀ। ਇੱਥੇ ਤੋੜਫੋੜ ਦੇ ਨਾਲ ਉਨ੍ਹਾਂ ਨੇ ਕਰਾਸ ਦੇ ਸਥਾਨ 'ਤੇ ਹਨੂਮਾਨ ਦੀ ਮੂਰਤੀ ਵੀ ਰੱਖ ਦਿੱਤੀ। ਫ਼ਿਲਹਾਲ ਘਟਨਾ ਦੀ ਛਾਣਬੀਣ ਕੀਤੀ ਜਾ ਰਹੀ ਹੈ। ਚਰਚ ਦੇ ਪਾਦਰੀ ਫਾਦਰ ਸੁਭਾਸ਼ ਚੰਦ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਸ਼ਨੀਵਾਰ ਨੂੰ ਜਦੋਂ ਉਹ ਵਾਪਸ ਪਿੰਡ ਪਰਤੇ ਤਾਂ ਉਨ੍ਹਾਂ ਨੇ ਚਰਚ ਨੂੰ ਟੁੱਟਿਆ ਪਾਇਆ। ਉਨ੍ਹਾਂ ਨੇ ਤੁਰੰਤ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀਆਂ ਨੇ ਚਰਚ 'ਚ ਲੱਗੇ ਕਰਾਸ ਨੂੰ ਤੋੜ ਦਿੱਤਾ ਤੇ ਉਸਦੇ ਸਥਾਨ 'ਤੇ ਹਨੂਮਾਨ ਦੀ ਮੂਰਤੀ ਰੱਖ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੇ ਉੱਥੇ ਸ੍ਰੀਰਾਮ ਦੇ ਚਿੱਤਰ ਵਾਲਾ ਝੰਡਾ ਲਗਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ।



Archive

RECENT STORIES