Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਨੇ ਪ੍ਰਧਾਨ ਮੰਤਰੀ ਹਾਰਪਰ ਨੂੰ ਲਿਖੀ ਚਿੱਠੀ

Posted on March 20th, 2015


ਟਰਾਂਟੋ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਵਲੋਂ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਲਿਖੀ ਚਿੱਠੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਕਰਨ ਦਾ ਰਿਕਾਰਡ, ਤੱਥ ਸਮੇਤ ਨੱਥੀ ਕਰਕੇ ਭੇਜਿਆ ਹੈ। 

ਇਹ ਚਿੱਠੀ ਵੱਖ ਵੱਖ ਸ੍ਰੋਤਾਂ ਦੇ ਹਵਾਲੇ ਨਾਲ ਨਰਿੰਦਰ ਮੋਦੀ ਵਲੋਂ ਗੁਜਰਾਤ ਦਾ ਮੁੱਖ ਮੰਤਰੀ ਹੋਣ ਵੇਲੇ ਕੀਤੇ ਗਏ ਘੱਟ ਗਿਣਤੀ ਕੌਮਾਂ ਦੇ ਨਸਲਘਾਤ ਦਾ ਕੱਚਾ ਚਿੱਠਾ ਹੈ। ਇਸ ਵਿੱਚ ਪ੍ਰਧਾਨ ਮੰਤਰੀ ਹਾਰਪਰ ਨੂੰ ਯਾਦ ਕਰਵਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਬਣਨ ਨਾਲ ਉਸਦੇ ਪਿਛੋਕੜ ਵਿੱਚ ਕੀਤੇ ਫੌਜਦਾਰੀ ਅਪਰਾਧ ਖਤਮ ਨਹੀਂ ਹੋ ਜਾਂਦੇ। ਅਗਰ ਅਮਰੀਕਾ ਵਲੋਂ 10 ਸਾਲ ਉਸਨੂੰ ਵੀਜ਼ਾ ਨਹੀਂ ਦਿੱਤਾ ਗਿਆ ਤਾਂ ਹੁਣ ਕਿਹੜੀ ਮਜਬੂਰੀ ਹੈ ਕਿ ਅਸੀਂ ਇੱਕ ਕ੍ਰਿਮੀਨਲ ਬੰਦੇ ਲਈ ਲਾਲ ਕਾਰਪਿਟ ਵਿਛਾ ਕੇ ਕੈਨੇਡਾ ਦੇ ਅਕਸ ਨੂੰ ਕਲੰਕਤ ਕਰ ਰਹੇ ਹਾਂ। 

ਇਸ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਕੈਨੇਡਾ ਸਰਕਾਰ ਅਜਿਹੇ ਕ੍ਰਿਮੀਨਲ ਸਖਸ਼ ਨੂੰ ਕੈਨੇਡਾ ਦੀ ਸਰਜ਼ਮੀਂ ਤੋਂ ਦੂਰ ਰੱਖੇ।



Archive

RECENT STORIES