Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਹੁਣ ਫੇਸਬੁੱਕ 'ਤੇ ਵੀ ਦਰਜ ਕਰਵਾ ਸਕਣਗੀਆਂ ਔਰਤਾਂ

Posted on May 24th, 2013

ਬੀਕਾਨੇਰ- ਬੀਕਾਨੇਰ ਦੇ ਡਿਪਟੀ ਕਮਿਸ਼ਨਰ ਆਰਤੀ ਡੋਗਰਾ ਨੇ ਔਰਤਾਂ ਖ਼ਿਲਾਫ਼ ਅਪਰਾਧਾਂ ਦੀ ਸ਼ਿਕਾਇਤ 'ਤੇ ਪ੍ਰਭਾਵੀ ਕਾਰਵਾਈ ਕਰਨ ਲਈ ਔਰਤ ਸੁਰੱਖਿਆ ਅਤੇ ਸਲਾਹ ਕੇਂਦਰ ਨੂੰ ਇਸ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੇ ਤਹਿਤ ਹੁਣ ਪੀੜਤ ਔਰਤਾਂ ਔਰਤ ਸੁਰੱਖਿਆ ਅਤੇ ਸਲਾਹ ਕੇਂਦਰ ਅਤੇ ਵੱਖ-ਵੱਖ ਥਾਣਿਆਂ ਦੇ ਨਾਲ-ਨਾਲ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ 'ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੀਆਂ। ਡੋਗਰਾ ਨੇ ਔਰਤਾਂ ਖ਼ਿਲਾਫ਼ ਅਪਰਾਧਾਂ ਨੂੰ ਰੋਕਣ, ਪੀੜਤ ਔਰਤਾਂ ਨੂੰ ਕਾਨੂੰਨੀ ਇਨਸਾਫ਼ ਦੇਣ, ਸ਼ਿਕਾਇਤਾਂ 'ਤੇ ਪ੍ਰਭਾਵੀ ਕਾਰਵਾਈ ਆਦਿ 'ਤੇ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਸ਼ੋਸ਼ਣ ਸਬੰਧੀ ਸ਼ਿਕਾਇਤਾਂ ਲਈ ਹੈਲਪਲਾਈਨ ਸੇਵਾ ਸ਼ੁਰੂ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਡੋਗਰਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਔਰਤ ਸੁਰੱਖਿਆ ਅਤੇ ਸਲਾਹ ਕੇਂਦਰ 'ਚ ਦੋ ਮਹਿਲਾ ਕਾਂਸਟੇਬਲ ਨਿਯੁਕਤ ਕਰਨ ਦਾ ਨਿਰਦੇਸ਼ ਦਿੱਤਾ ਹੈ ਜੋ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਕੰਮ ਕਰਨਗੀਆਂ।  



Archive

RECENT STORIES