Posted on April 11th, 2015

ਨਵੀਂ ਦਿੱਲੀ- ਹਰ ਸਾਲ ਰਾਸ਼ਟਰਪਤੀ ਭਵਨ ਵਿਚ ਸ਼ਾਨਦਾਰ ਸਮਾਗਮ ਹੁੰਦਾ ਹੈ। ਜਦੋਂ ਪਦਮ ਪੁਰਸਕਾਰ ਦਿੱਤੇ ਜਾਂਦੇ ਹਨ ਤਾਂ ਆਪਣੇ-ਆਪਣੇ ਫਨ ਵਿਚ ਮਾਹਿਰ ਲੋਕਾਂ ਨੂੰ ਸਰਕਾਰ ਚੁਣਦੀ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਨਾਗਰਿਕ ਸਨਮਾਨਾਂ ਨਾਲ ਸਨਮਾਨਿਤ ਕਰਦੀ ਹੈ ਪਰ ਇਸ ਵਾਰ ਪਦਮ ਪੁਰਸਕਾਰ ਸਮਾਗਮ ਦੇ ਕੁਝ ਦਿਨ ਮਗਰੋਂ ਹੀ ਇਹ ਵਿਵਾਦਾਂ ਵਿਚ ਘਿਰ ਗਿਆ ਹੈ। ਨਵਾਂ ਵਿਵਾਦ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਦੇ ਬਿਆਨ ਤੋਂ ਪੈਦਾ ਹੋ ਗਿਆ ਹੈ।
ਸ਼੍ਰੀ ਯਾਦਵ ਨੇ ਮੁੰਬਈ ਵਿਚ ਪਦਮ ਪੁਰਸਕਾਰਾਂ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਪਦਮ ਪੁਰਸਕਾਰ ਸਿਰਫ ਮੱਕਾਰਾਂ, ਬੇਈਮਾਨਾਂ ਅਤੇ ਵੱਡੇ ਲੋਕਾਂ ਨੂੰ ਮਿਲਦਾ ਹੈ। ਉਨ੍ਹਾਂ ਨੇ ਗਰੀਬਾਂ ਅਤੇ ਆਦਿਵਾਸੀਆਂ ਦਾ ਹਵਾਲਾ ਦੇ ਕੇ ਸਵਾਲ ਕੀਤਾ ਕਿ ਹੁਣ ਤਕ ਪਦਮ ਪੁਰਸਕਾਰਾਂ ਲਈ ਆਦਿਵਾਸੀਆਂ ‘ਚੋਂ ਕੋਈ ਕਿਉਂ ਨਹੀਂ ਚੁਣਿਆ ਗਿਆ। ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰਸਿੱਧ ਲੇਖਕ ਸਲੀਮ ਖਾਨ ਨੇ ਪਦਮਸ਼੍ਰੀ ਲੈਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਹਸਤੀ ਪਦਮਸ਼੍ਰੀ ਤੋਂ ਵੱਡੀ ਹੈ। ਸਲੀਮ ਖਾਨ ਤੇ ਹੁਣ ਸ਼ਰਦ ਯਾਦਵ ਦੇ ਸਵਾਲ ਸਿਰਫ ਪਦਮ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ‘ਤੇ ਸਵਾਲ ਨਹੀਂ ਹਨ, ਸਗੋਂ ਦੇਸ਼ ਦੇ ਸਭ ਤੋਂ ਵਿਸ਼ੇਸ਼ ਨਾਗਰਿਕ ਸਨਮਾਨਾਂ ਨੂੰ ਲੈ ਕੇ ਨਜ਼ਰੀਏ ‘ਤੇ ਵੀ ਸਵਾਲ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026