Posted on April 23rd, 2015

ਬੰਦੀ ਸਿੰਘਾਂ ਦੀ ਰਿਹਾਈ ਜਾਂ ਸ਼ਹੀਦੀ ਤਕ ਸੰਘਰਸ਼ ਜਾਰੀ ਰਹੇਗਾ- ਬਾਪੂ
ਨਵੀਂ ਦਿੱਲੀ (ਏਜੰਸੀ)- ਪੰਜਾਬ ਸਰਕਾਰ ਨੇ ਅਚਾਨਕ ਤਿੱਖਾ ਮੋੜ ਕੱਟਦਿਆਂ ਬਾਪੂ ਸੂਰਤ ਸਿੰਘ ਖਾਲਸਾ, ਜਿਹੜੇ ਪਿਛਲੇ 97 ਦਿਨਾਂ ਤੋਂ ਬੰਦੀ ਸਿੰਘਾ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਹਨ ਅਤੇ ਉਨਾਂ ਨੂੰ ਪੰਜਾਬ ਪੁਲਿਸ ਨੇ 107/151 ਦਾ ਕੇਸ ਪਾ ਕੇ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਹਿਰਾਸਤ ਵਿਚ ਰੱਖਿਆ ਹੋਇਆ ਸੀ, ਰਿਹਾਅ ਕਰ ਦਿੱਤਾ।
ਇਕ ਉਚ ਪੱਧਰੀ ਸਿੱਖ ਵਫ਼ਦ ਦੇਸ਼ ਦੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਲੈ ਕੇ ਮਿਲਿਆ ਅਤੇ ਮੰਗ ਪੱਤਰ ਦਿੱਤਾ। ਇਸ ਤੋਂ ਤੁਰੰਤ ਬਾਅਦ ਪੰਜਾਬ ਵਿਚ ਹਲਚਲ ਸ਼ੁਰੂ ਹੋ ਗਈ ਅਤੇ ਦੇਰ ਸ਼ਾਮ ਨੂੰ ਪੁਲਿਸ ਨੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ਵਿਚੋਂ ਰਿਹਾਅ ਕਰਨ ਦਾ ਫੈਸਲਾ ਕਰ ਲਿਆ। ਸਿਵਲ ਹਸਪਤਾਲ ਤੋਂ ਪੌਣੇ 10 ਕੁ ਵਜੇ ਰਿਹਾਅ ਹੋਣ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਨੇ ਕਿਹਾ ਕਿ ਭਾਂਵੇਂ ਸਰਕਾਰ ਨੇ ਉਨਾਂ ਨੂੰ ਆਪਣੀ ਕੈਦ ’ਚੋਂ ਰਿਹਾਅ ਕਰ ਦਿੱਤਾ ਹੈ ਪਰੰਤੂ ਬੰਦੀ ਸਿੰਘਾਂ ਦੀ ਰਿਹਾਈ ਲਈ ਉਨਾਂ ਦਾ ਸੰਘਰਸ਼ ਨਿਰੰਤਰ ਜਾਰੀ ਰਹੇਗਾ।
ਬਾਪੂ ਸੂਰਤ ਸਿੰਘ ਖਾਲਸਾ ਜਿਹੜੇ ਸਿਹਤ ਪੱਖੋਂ ਕਾਫੀ ਕਮਜ਼ੋਰ ਦਿਖਾਈ ਦੇ ਰਹੇ ਸਨ, ਪਰੰਤੂ ਚੜਦੀ ਕਲਾ ਵਾਲੇ ਬੋਲਾਂ ਵਿਚ ਉਨਾਂ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਜਾਂ ਸ਼ਹੀਦੀ ਇਸ ਤੋਂ ਇਲਾਵਾ ਮੇਰੇ ਸੰਘਰਸ਼ ਦਾ ਹੋਰ ਕੋਈ ਅੰਤ ਨਹੀ ਹੈ। ਸਿਵਲ ਹਸਪਤਾਲ ਵਿਚ ਰਿਹਾਅ ਹੋਣ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਆਪਣੇ ਜ਼ੱਦੀ ਘਰ ਪਿੰਡ ਹਸਨਪੁਰ ਦੇ ਲਈ ਰਵਾਨਾ ਹੋ ਗਏ। ਉਧਰ ਸਿਆਸੀ ਕੈਦੀਆਂ ਦੀ ਰਿਹਾਈ ਲਈ ਬਣੀ ਕਮੇਟੀ ਦੇ ਇੱਕ ਵਫਦ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਮਿਲਕੇ ਬਾਪੂ ਸੂਰਤ ਸਿੰਘ ਖਾਲਸਾ ਜੋ 16 ਜਨਵਰੀ ਤੋਂ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਰਨ ਵਰਤ ਉਤੇ ਬੈਠੇ ਹਨ ਸਬੰਧੀ ਜਾਣਕਾਰੀ ਦਿੱਤੀ ਅਤੇ ਸਜ਼ਾ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ । ਸ਼੍ਰੀ ਪ੍ਰਣਾਬ ਮੁਖਰਜੀ ਨਾਲ ਇਸ ਵਫਦ ਨੇ 15 ਮਿੰਟ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ।
ਇਸ ਵਫਦ ਦੀ ਅਗਵਾਈ ਗੁਰਦੀਪ ਸਿੰਘ ਬਠਿੰਡਾ ਕਰ ਰਹੇ ਸਨ। ਇਸ ਵਫਦ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਦੀ ਬੇਟੀ ਬੀਬੀ ਸਰਵਿੰਦਰ ਕੌਰ ਤੋਂ ਇਲਾਵਾ ਸਵਰਨ ਸਿੰਘ, ਜਸਵੰਤ ਸਿੰਘ ਮਾਨ, ਡਾ ਭਗਵਾਨ ਸਿੰਘ ਸ਼ਾਮਿਲ ਸਨ।ਇਸ ਸਬੰਧੀ ਜਾਣਕਾਰੀ ਕੰਵਰਪਾਲ ਸਿੰਘ ਅਤੇ ਡਾ ਮਨਜਿੰਦਰ ਸਿੰਘ ਨੇ ਪੰਜਾਬ ਵਿੱਚ ਪ੍ਰੈਸ ਨਾਲ ਸਾਂਝੀ ਕੀਤੀ। ਉਹਨਾਂ ਕਿਹਾ ਕਿ ਰਾਸ਼ਟਰਪਤੀ ਨੇ ਵਫਦ ਦੀ ਗੱਲ ਬੜੇ ਸੰਜਮ ਨਾਲ ਸੁਣੀ ਅਤੇ ਭਰੋਸਾ ਦਿਤਾ ਕਿ ਉਹ ਸਰਕਾਰ ਨਾਲ ਇਸ ਸਬੰਧੀ ਹਾਂ-ਪੱਖੀ ਗੱਲ ਕਰਨਗੇੇ।
ਗੁਰਦੀਪ ਸਿੰਘ ਬਠਿੰਡਾ ਨੇ ਸ਼੍ਰੀ ਮੁਖਰਜੀ ਦੇ ਧਿਆਨ ਵਿੱਚ ਲਿਆਂਦਾ ਕਿ ਉਮਰ ਕੈਦੀਆਂ ਦੀ ਸਜ਼ਾ ਖਤਮ ਕਰਨ ਸਬੰਧੀ ਸੁਪਰੀਮ ਕੋਰਟ ਵਲੋਂ ਲਗੀ ਰੋਕ ਹੋਣ ਕਰਕੇ ਰਿਹਾਈਆਂ ਵਿੱਚ ਮੁਸ਼ਕਿਲ ਆ ਰਹੀ ਹੈ ਜਿਸ ਦਾ ਹੱਲ ਕੱਢਣਾ ਸਮੇ ਦੀ ਮੁੱਖ ਲੋੜ ਹੈ। ਉਹਨਾਂ ਰਾਸ਼ਟਰਪਤੀ ਤੋਂ ਦਖਲਅੰਦਾਜੀ ਦੀ ਮੰਗ ਕਰਦਿਆਂ ਕਿਹਾ ਕਿ ਉਹ ਮੋਦੀ ਸਰਕਾਰ ਉਤੇ ਆਪਣਾ ਪ੍ਰਭਾਵ ਪਾਉਣ ਕਿ ਉਹ ਸਿੱਖਾਂ ਦੀ ਹੱਕੀ ਮੰਗਾਂ ਅਤੇ ਕੈਦੀਆਂ ਦੀ ਰਿਹਾਈ ਬਾਬਤ ਸੁਣਵਾਈ ਕਰੇ । ਵਫਦ ਨੇ ਰਾਸ਼ਟਰਪਤੀ ਨੂੰ ਯਾਦ-ਪੱਤਰ ਵੀ ਦਿਤਾ।
ਆਗੂਆਂ ਨੇ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵਲੋਂ ਬਾਪੂ ਸੂਰਤ ਸਿੰਘ ਖਾਲਸਾ ਅਤੇ ਉਸ ਦੇ ਪਰਿਵਾਰ ਪ੍ਰਤੀ ਅਪਣਾਈ ਬੇਰੁੱਖੀ ਬਾਰੇ ਵੀ ਸ਼ਿਕਾਇਤ ਕੀਤੀ। ਬਾਪੂ ਸੂਰਤ ਸਿੰਘ ਦੇ ਬੇਟੇ ਰਵਿੰਦਰਜੀਤ ਸਿੰਘ ਗੋਗੀ ਦੀ ਨਜਾਇਜ਼ ਗਿ੍ਰਫਤਾਰੀ ਅਤੇ ਪੁਲਿਸ ਵਲੋਂ ਲੁਧਿਆਣਾ ਕਚਹਿਰੀ ਵਿੱਚ ਕੁਟੱਮਾਰ ਬਾਰੇ ਵੀ ਰਾਸਟਰਪਤੀ ਨੂੰ ਜਾਣੂੰ ਕਰਵਾਇਆ। ਗੁਰਦੀਪ ਸਿੰਘ ਬਠਿੰਡਾ ਨੇ ਰਾਸ਼ਟਰਪਤੀ ਨੂੰ ਦਸਿਆ ਕਿ ਬਾਪੂ ਸੂਰਤ ਸਿੰਘ ਨਾਲ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਅਤੇ ਉਸ ਨੂੰ ਉਸਦੀ ਮਰਜੀ ਤੋਂ ਬਿਨਾਂ ਧੱਕੇ ਨਾਲ ਤਰਲ ਖੁਰਾਕ ਦਿੱਤੀ ਜਾ ਰਹੀ ਹੈ। ਉਹਨਾਂ ਸਪਸ਼ਟ ਕੀਤਾ ਕਿ ਸਰਕਾਰ ਬਾਪੂ ਸੂਰਤ ਸਿੰਘ ਇੱਕ ਕੱਟੜ ਸਿੱਖ ਹਨ ਅਤੇ ਸਰਕਾਰ ਦੀ ਧੱਕੇਸ਼ਾਹੀ ਉਹਨਾਂ ਦੀ ਦਿ੍ਰੜਤਾ ਨੂੰ ਤੋੜ ਨਹੀਂ ਸਕੇਗੀ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026