Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਸ਼ੂਤੋਸ਼ ਦੇ ਸਸਕਾਰ 'ਤੇ ਲੱਗੀ ਰੋਕ 'ਚ ਮਹੀਨੇ ਦਾ ਹੋਰ ਵਾਧਾ

Posted on April 29th, 2015

ਚੰਡੀਗੜ੍ਹ- ਹਾਈਕੋਰਟ ਵੱਲੋਂ ਇਕ ਵਾਰ ਫਿਰ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੇ ਮਰਹੂਮ ਮੁਖੀ ਆਸ਼ੂਤੋਸ਼ ਦੀ ਦੇ ਸਸਕਾਰ ਦੇ ਹੁਕਮਾਂ ਦੀ ਪਾਲਣਾ ਟਾਲ ਦਿੱਤੀ ਗਈ ਹੈ | ਇਸ ਕੇਸ ਦੀ ਸੁਣਵਾਈ ਆਉਂਦੀ 25 ਮਈ 'ਤੇ ਪੈ ਜਾਣ ਨਾਲ ਇਹ ਗੱਲ ਵੀ ਪੱਕੀ ਹੁੰਦੀ ਹੈ ਕਿ ਮੈਡੀਕਲ ਰਿਪੋਰਟਾਂ ਨੂੰ ਆਧਾਰ ਮੰਨਦਿਆਂ ਸਰਕਾਰੀ ਤੌਰ ਉੱਤੇ ਬਕਾਇਦਾ ਅਦਾਲਤ ਕੋਲ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੋਣ ਦੇ ਬਾਵਜੂਦ ਦੇਹ ਨੂੰ ਸਵਾ ਸਾਲ 'ਫਰੀਜਰ' ਵਾਸ ਕੱਟਣਾ ਪੈ ਗਿਆ ਹੈ | 

ਦਿਲਚਸਪ ਗੱਲ ਇਹ ਹੈ ਕਿ ਬੀਤੀ 29 ਜਨਵਰੀ ਨੂੰ ਆਸ਼ੂਤੋਸ਼ ਦੀ ਮੌਤ ਦਾ ਇਕ ਸਾਲ ਪੂਰਾ ਹੋ ਜਾਣ ਮਗਰੋਂ ਹਾਈਕੋਰਟ 'ਚ ਅੱਜ ਵਾਲੀ ਸਣੇ ਲਗਭਗ ਮਹੀਨੇ-ਮਹੀਨੇ ਦੇ ਵਕਫ਼ੇ 'ਤੇ ਹੋਈਆਂ ਤਿੰਨੋ ਸੁਣਵਾਈਆਂ ਮੌਕੇ ਗੱਲ ਕਿਸੇ ਨਾ ਕਿਸੇ ਕਾਰਨ ਅੱਗੇ ਤੁਰਨੋਂ ਟਲਦੀ ਹੀ ਜਾ ਰਹੀ ਹੈ | 

ਜਸਟਿਸ ਐੱਸ.ਕੇ.ਮਿੱਤਲ ਅਤੇ ਜਸਟਿਸ ਐਚ.ਐੱਸ.ਸਿੱਧੂ ਵਾਲੇ ਡਿਵੀਜ਼ਨ ਬੈਂਚ ਵੱਲੋਂ ਹਾਈਕੋਰਟ ਦੇ ਹੀ ਸਿੰਗਲ ਬੈਂਚ ਦੁਆਰਾ ਆਸ਼ੂਤੋਸ਼ ਦਾ ਅੰਤਿਮ ਸੰਸਕਾਰ ਕਰਨ ਦੇ ਫ਼ੈਸਲੇ ਵਿਰੁੱਧ ਆਈਆਂ ਅਪੀਲਾਂ ਉੱਤੇ ਸੁਣਵਾਈ ਸ਼ੁਰੂ ਹੀ ਕੀਤੀ ਸੀ ਕਿ, ਇਸ ਮਾਮਲੇ 'ਚ ਬਤੌਰ ਪੇਸ਼ੇਵਰ ਵਕੀਲ ਸੰਸਥਾਨ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਐਡਵੋਕੇਟ ਅਤੇ ਸਾਬਕਾ ਭਾਜਪਾ ਐਮ.ਪੀ. ਸੱਤਪਾਲ ਜੈਨ (ਨਵ-ਨਿਉਕਤ ਵਧੀਕ ਸਾਲਿਸਟਰ ਜਨਰਲ ਆਫ਼ ਇੰਡੀਆ) ਵੱਲੋਂ ਆਪਣੀ ਨਵੀਂ ਜ਼ਿੰਮੇਵਾਰੀ ਦਾ ਹਵਾਲਾ ਦਿੰਦਿਆਾ ਉਨ੍ਹਾਂ ਕੋਲ ਇਸ ਕੇਸ ਦੀ ਪੈਰਵੀ ਬਾਬਤ ਸਰਕਾਰੀ ਪ੍ਰਵਾਨਗੀ ਨਾ ਹੋਣ ਦਾ ਨੁਕਤਾ ਬੈਂਚ ਅੱਗੇ ਰੱਖਿਆ ਗਿਆ, ਇਸ ਉੱਤੇ ਗ਼ੌਰ ਕਰਦਿਆਾ ਬੈਂਚ ਵੱਲੋਂ ਅੱਜ ਇਹ ਕੇਸ ਆਉਂਦੀ 25 ਮਈ ਤੱਕ ਅੱਗੇ ਪਾ ਦਿੱਤਾ ਗਿਆ | 



Archive

RECENT STORIES