Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਛੇੜਛਾੜ ਤੋਂ ਤੰਗ ਮਾਂ-ਧੀ ਨੇ ਔਰਬਿਟ ਬੱਸ ’ਚੋਂ ਛਾਲ ਮਾਰੀ, ਧੀ ਦੀ ਮੌਤ-ਮਾਂ ਸਖਤ ਜ਼ਖਮੀ

Posted on April 29th, 2015

ਬਾਦਲਾਂ ਦਾ ਪੰਜਾਬ - ਬਾਦਲਾਂ ਦੀ ਬੱਸ


ਮੋਗਾ- ਮੋਗਾ ਤੋਂ ਕੋਟਕਪੂਰਾ ਮਾਰਗ ਸਥਿਤ ਪਿੰਡ ਗਿੱਲ ਕੋਲ ਦੇਰ ਸ਼ਾਮ ਨੂੰ ਅੌਰਬਿਟ ਬੱਸ (ਪੀਬੀ10ਸੀ-1813) ਵਿੱਚ ਛੇੜਛਾੜ ਤੋਂ ਤੰਗ ਮਾਂ-ਧੀ ਨੇ ਚਲਦੀ ਬੱਸ ਵਿੱਚੋਂ ਛਾਲ ਮਾਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਸ਼ਿੰਦਰਪਾਲ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਲੰਢੇਕੇ ਜ਼ਿਲਾ ਮੋਗਾ ਆਪਣੀ 13 ਸਾਲਾਂ ਧੀ ਅਰਸ਼ਦੀਪ ਕੌਰ ਅਤੇ 10 ਸਾਲਾ ਬੇਟੇ ਅਕਾਸ਼ਦੀਪ ਨਾਲ ਮੋਗਾ ਤੋਂ ਬਾਘਾਪੁਰਾਣਾ ਜਾ ਰਹੀ ਸੀ, ਇਸੇ ਦੌਰਾਨ ਸਥਾਨਕ ਟੋਲਪਲਾਜ਼ਾ ਨੇੜੇ ਇਕ ਵਿਅਕਤੀ ਬੱਸ ‘ਚ ਚੜਿਆ ਅਤੇ ਸ਼ਿੰਦਰਪਾਲ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ ਜਿਸ ਦੀ ਸ਼ਿਕਾਇਤ ਉਸ ਨੇ ਡਰਾਈਵਰ ਕੋਲ ਕੀਤੀ ਪਰ ਉਸ ਦੀ ਕਿਸੇ ਨੇ ਨਹੀਂ ਸੁਣੀ ਜਿਸ ਤੋਂ ਬਾਅਦ ਉਸ ਨੇ ਆਪਣੀ ਧੀ ਦੇ ਨਾਲ ਚੱਲਦੀ ਬੱਸ ‘ਚੋਂ ਛਾਲ ਮਾਰ ਦਿੱਤੀ, ਜਿਸ ਵਿਚ ਲੜਕੀ ਦੀ ਮੌਤ ਹੋ ਗਈ ਅਤੇ ਸ਼ਿੰਦਰਪਾਲ ਪਾਲ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। 

ਸ਼ਿੰਦਰਪਾਲ ਕੌਰ ਨੇ ਦੱਸਿਆ ਕਿ ਬੱਸ ਮੋਗਾ ਸ਼ਹਿਰ ਤੋਂ ਜਿਵੇਂ ਹੀ ਬਾਹਰ ਨਿਕਲੀ ਤਾਂ ੳੁਸ ਵਿੱਚ ਸਵਾਰ ਨੌਜਵਾਨ ਉਨ੍ਹਾਂ ਨਾਲ ਛੇੜਖਾਨੀ ਦੇ ਇਰਾਦੇ ਨਾਲ ਤੰਗ ਪਰੇਸ਼ਾਨ ਕਰਨ ਲੱਗ ਪਿਆ। ਉਨ੍ਹਾਂ ਵਿਰੋਧ ਵੀ ਕੀਤਾ ਅਤੇ ਰੌਲਾ ਵੀ ਪਾਇਆ ਪਰ ਬੱਸ ਵਿੱਚ ਸਵਾਰੀਆਂ ਘੱਟ ਹੋਣ ਕਾਰਨ ਉਨ੍ਹਾਂ ਦੀ ਕਿਸੇ ਨੇ ਮੱਦਦ ਨਾ ਕੀਤੀ ਅਤੇ ਡਰਾੲੀਵਰ ਤੇ ਕੰਡਕਟਰ ਨੇ ਵੀ ਨੌਜਵਾਨ ਨੂੰ ਨਹੀਂ ਰੋਕਿਆ। ਪਿੰਡ ਗਿੱਲ ਕੋਲ ਜਦੋਂ ਬੱਸ ਹੌਲੀ ਹੋਈ ਤਾਂ ਉਸ ਨੇ ਧੀ ਸਮੇਤ  ਚਲਦੀ ਬੱਸ ਵਿੱਚੋਂ ਛਾਲ ਮਾਰ ਦਿੱਤੀ। ਪਿੰਡ ਗਿੱਲ ਵਿਖੇ ਸੱਥ ਵਿੱਚ ਬੈਠੇ ਲੋਕਾਂ ਨੇ ਰੌਲਾ ਪਾ ਦਿੱਤਾ ਅਤੇ ੳੁਨ੍ਹਾਂ ਬੱਸ ਨੂੰ ਘੇਰਾ ਪਾ ਲਿਆ। ਇਸ ਦੌਰਾਨ ਮੌਕੇ ਦਾ ਫਾਇਦਾ ਚੁੱਕ ਕੇ ਅੌਰਬਿਟ ਬੱਸ ਦਾ ਡਰਾੲੀਵਰ ਅਤੇ ਕੰਡਕਟਰ ਫ਼ਰਾਰ ਹੋ ਗਏ।



Archive

RECENT STORIES