Posted on May 24th, 2013

<p><div>ਸ਼ੁੱਕਰਵਾਰ ਨੂੰ ਪੰਜਾਬ ਦੇ ਦੋਆਬਾ ਖੇਤਰ ’ਚ ਜੰਗੀ ਮਸ਼ਕਾਂ ਦੌਰਾਨ ਭਾਰਤੀ ਥਲ ਸੈਨਾ ਦੇ ਜਵਾਨ ਇੱਕ ਆਰਜ਼ੀ ਪੁਲ ਤੋਂ ਲੰਘਦੇ ਹੋਏ।</div></p>
ਚੰਡੀਗੜ੍ਹ- ਭਾਰਤੀ ਥਲ
ਸੈਨਾ ਦੀ ਪੱਛਮੀ ਕਮਾਨ ਇਸ ਵੇਲੇ ਪੰਜਾਬ ’ਚ ਪ੍ਰਮੁੱਖ
ਜੰਗੀ ਮਸ਼ਕ ‘ਪੰਚ ਜਨਿਆ’ ਕਰ ਰਹੀ ਹੈ, ਜਿਸ ਦਾ ਟੀਚਾ ਇਸ ਦੇ ‘‘ਇੰਟੇਗਰੇਟਿਡ ਥੀਏਟਰ ਬੈਟਲ’’ ਸੰਕਲਪ ਅਧੀਨ ਦੋਵੇਂ ਥਲਸੈਨਾ ਤੇ ਹਵਾਈ ਸੈਨਾ ਦੀ ਜੰਗ
ਲਈ ਤਿਆਰੀ ਦੀ ਤਸਦੀਕ ਕਰਨਾ ਤੇ ਆਪਰੇਸ਼ਨਲ ਪ੍ਰਭਾਵਸ਼ੀਲਤਾ ਦਾ ਮੁਜ਼ਾਹਰਾ ਕਰਨਾ ਹੈ।
21 ਮਈ ਨੂੰ ਸ਼ੁਰੂ ਹੋਇਆ ਇਹ ਅਭਿਆਸ ਭਲਕ ਤੱਕ ਜਾਰੀ ਰਹੇਗਾ। ਮਸ਼ਕਾਂ ਵਾਲੇ ਖੇਤਰ ’ਚ ਪੁੱਜ ਕੇ ਪੱਛਮੀ ਕਮਾਨ ਦੇ ਜਨਰਲ
ਅਫਸਰ-ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਸੰਜੀਵ ਚਾਚੜਾ ਨੇ ਫੌਜੀ ਕਤੱਰਬ ਤੇ ਤਿਆਰੀਆਂ ਦਾ
ਮੁਆਇਨਾ ਕੀਤਾ।
ਰੱਖਿਆ ਵਿਭਾਗ ਦੇ ਇਕ ਰਿਲੀਜ਼ ਅਨੁਸਾਰ ਇਨ੍ਹਾਂ ਮਸ਼ਕਾਂ ਦੌਰਾਨ ਰਾਈਜ਼ਿੰਗ ਸਟਾਰ ਕੋਰ ਨੇ ਆਪਣੇ ਫ਼ੌਜੀ ਮੈਦਾਨ ’ਚ ਭੇਜਦਿਆਂ ਪ੍ਰਮੁੱਖ ਸਾਜ਼ੋ-ਸਮੱਗਰੀ ਨਾਲ ਦਿਨ ਤੇ ਰਾਤ ਦੀ ਜੰਗ ਦੇ ਕਰਤੱਬ ਤੇ ਢੰਗ-ਤਰੀਕਿਆਂ ਦਾ ਵਿਖਾਲਾ ਪਾਉਂਦਿਆਂ, ਨਵੇਂ ਹਥਿਆਰਾਂ ਤੇ ਸਾਜ਼ੋ-ਸਮੱਗਰੀ ਦੀ ਸਿਖਲਾਈ ਲਈ।ਏਅਰ ਫੋਰਸ ਨੂੰ ਸੌਂਪੇ ਤੇਜ਼ ਰਫ਼ਤਾਰ ਮਾਰੂ ਅਪਰੇਸ਼ਨਾਂ ਦਾ ਵੀ ਅਭਿਆਸ ਕੀਤਾ ਗਿਆ। ਲੈਫ. ਜਨਰਲ ਛਾਬੜਾ ਨੇ ਕਮਾਂਡਰਾਂ ਤੇ ਫ਼ੌਜ ਨੂੰ ਵਧਾਈ ਤੇ ਸ਼ਾਬਾਸ਼ ਦਿੱਤੀ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026