Posted on May 1st, 2015

ਚੰਡੀਗਡ਼੍ਹ- ਆਪਣੇ ਚਾਚੇ ਰਬਾਬੀ ਭਾਈ ਚਾਂਦ ਦੀ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਰਬਾਬ ਨਾਲ
ਕੀਰਤਨ ਕਰਨ ਦੀ ਹਸਰਤ ਦਿਲ ਵਿੱਚ ਲੈਕੇ ਹੀ ਭਾਈ ਗ਼ੁਲਾਮ ਮੁਹੰਮਦ ਚਾਂਦ ਦੁਨੀਆਂ ਨੂੰ ਅਲਵਿਦਾ ਆਖ
ਗਏ। ਲਾਹੌਰ ਵਿੱਚ ੳੁਨ੍ਹਾਂ ਦਾ ਦੇਹਾਂਤ ਹੋਇਆ। ਪੰਜਾਬੀ ਯੂਨੀਵਰਸਿਟੀ ਵਿੱਚ ਕੀਤੀ ਸ਼ੋਕ ਸਭਾ
ਦੌਰਾਨ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਭਾਈ ਚਾਂਦ ਦਾ ਵਿੱਛੜ ਜਾਣਾ ਨਾ ਪੂਰਾ ਹੋਣ
ਵਾਲਾ ਘਾਟਾ ਹੈ।
ਪਿਛਲੇ ਦਿਨੀਂ
ਲਾਹੌਰ ਵਿੱਚ ਗੁਰਮਤਿ ਸੰਗੀਤ ਦੀ ਰਬਾਬੀ ਪਰੰਪਰਾ ਦਾ ਇੱਕ ਚਮਕਦਾ ਸਿਤਾਰਾ ਸਦਾ ਲਈ ਅਸਤ ਹੋ ਗਿਆ।
ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਤੇ ਗੁਰਮਤਿ ਸੰਗੀਤ ਚੇਅਰ ਦੇ
ਮੁਖੀ ਪ੍ਰੋਫ਼ੈਸਰ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਸਮਕਾਲੀ ਸੰਗੀਤ ਜਗਤ ਵਿੱਚ ਰਬਾਬੀ ਸ਼ਬਦ ਕੀਰਤਨ
ਪਰੰਪਰਾ ਵਿੱਚੋਂ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀਏ ਭਾਈ ਸੁੰਦਰ ਦੇ ਪੁੱਤਰ ਸਨ ਭਾਈ ਗੁਲਾਮ
ਮੁਹੰਮਦ ਚਾਂਦ, ਜਿਨ੍ਹਾਂ ਦਾ ਜਨਮ ਰਾਜਾਸਾਂਸੀ, ਅੰਮ੍ਰਿਤਸਰ ਵਿਖੇ 1927 ਵਿੱਚ ਹੋਇਆ।
ਭਾਈ ਸੁੰਦਰ ਗੁਰਬਾਣੀ ਦੇ ਪ੍ਰਬੁੱਧ ਵਿਦਵਾਨ ਅਤੇ ਰਾਗਦਾਰੀ ਦੇ ਪ੍ਰਕਾਂਡ ਸੰਗੀਤਕਾਰ ਸਨ, ਜਿਨ੍ਹਾਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਰਬਾਬੀ ਕੀਰਤਨੀਏ ਭਾਈ ਚਾਂਦ ਨੇ ਇੱਕ ਦਹਾਕੇ ਤੋਂ ਵੱਧ ਸਮਾਂ ਜੋੜੀ (ਤਬਲਾ) ’ਤੇ ਸੰਗਤ ਕੀਤੀ। ਇਸ ਤੋਂ ਬਾਅਦ ਭਾਈ ਚਾਂਦ ਨੇ ਰਬਾਬੀ ਕੀਰਤਨ ਨੂੰ ਆਪਣੇ ਪੂਰਵਜਾਂ ਦੀ ਰਾਗਮਈ ਪ੍ਰਮਾਣ ਕੀਰਤਨ ਸ਼ੈਲੀ ਦੁਆਰਾ ਗੁਰਮਤਿ ਸੰਗੀਤ ਪਰੰਪਰਾ ਦੇ ਕੈਨਵਸ ’ਤੇ ਵਿਲੱਖਣ ਰੂਪ ਵਿੱਚ ਚਿਤਰਿਆ ਅਤੇ ਸਦਾ ਲਈ ਸਥਾਪਤ ਵੀ ਕੀਤਾ।
ਭਾਈ ਚਾਂਦ ਦੇ ਭਤੀਜੇ ਸਨ ਭਾਈ ਗੁਲਾਮ ਮੁਹੰਮਦ, ਜਿਨ੍ਹਾਂ ਨੇ ਭਾਈ ਚਾਂਦ ਨਾਲ ਕਈ ਵਰ੍ਹੇ ਕੀਰਤਨ ਕੀਤਾ। ਭਾਈ ਗੁਲਾਮ ਮੁਹੰਮਦ ਨੇ ਆਪਣੇ ਪੂਰਵਜਾਂ ਅਤੇ ਭਾਈ ਚਾਂਦ ਦੀ ਕੀਰਤਨ ਪ੍ਰਣਾਲੀ ਨੂੰ ਆਪਣੀ ਗਾਇਕੀ ਵਿੱਚ ਆਤਮਸਾਤ ਕੀਤਾ ਅਤੇ ਭਾਈ ਚਾਂਦ ਦੇ ਨਾਮ ਨੂੰ ਤਖੱਲਸ ਵਜੋਂ ਅਪਣਾ ਕੇ ਸਦਾ ਸਦਾ ਲਈ ਰੁਸ਼ਨਾਇਆ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਆਰਕਾਈਵਲ ਇੰਟਰਵਿਊ ਦੌਰਾਨ ਭਾਈ ਚਾਂਦ ਨੇ ਦਰਬਾਰ ਸਾਹਿਬ ਦੀ ਕੀਰਤਨ ਪਰੰਪਰਾ ਵਿੱਚ ਰਬਾਬੀਆਂ ਦੇ ਸਥਾਨ ਦੀ ਲੰਮੀ ਬਾਤ ਪਾਈ ਸੀ। ੳੁਨ੍ਹਾਂ ਕਿਹਾ ਕਿ ੳੁਨ੍ਹਾਂ ਨੂੰ ਮਾਣ ਹੈ ਕਿ ੳੁਹ ਭਾਈ ਗੁਲਾਮ ਮੁਹੰਮਦ ਚਾਂਦ ਦੇ ਕੀਰਤਨ ਦੀ ਡੀ.ਵੀ.ਡੀ. ਰਿਲੀਜ਼ ਕਰ ਸਕੇ।ਭਾਈ ਗੁਲਾਮ ਮੁਹੰਮਦ ਚਾਂਦ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਜੇਕਰ ਭਾਰਤ ਨਹੀਂ ਤਾਂ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਰਬਾਬੀ ਕੀਰਤਨੀਆਂ ਦੇ ਵੰਸ਼ਜਾਂ ਨੂੰ ਬਤੌਰ ਕੀਰਤਨੀਏ ਕੀਰਤਨ ਕਰਨ ਦੀ ਪ੍ਰੇਰਨਾ ਤੇ ਮੌਕੇ ਦਿੱਤੇ ਜਾਣ। www.gurmatsangeetpup.com ’ਤੇ ਭਾਈ ਗ਼ੁਲਾਮ ਮੁਹੰਮਦ ਚਾਂਦ ਦਾ ਕੀਰਤਨ ਅਤੇ ਆਰਕਾਈਵ ਇੰਟਰਵਿਊ ਸੁਣੀ ਜਾ ਸਕਦੀ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026