Posted on May 1st, 2015

ਮਾਨਸਾ- ਪੰਜਾਬੀ ਫਿਲਮ ‘ਲੈਦਰ ਲਾਈਫ’ ਅਤੇ ਹੋਰ ਦਰਜਨਾਂ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਨਾਇਕ ਅਮਨ ਧਾਲੀਵਾਲ ਦੀ ਬੀਤੀ ਰਾਤ ਲੁਧਿਆਣਾ ਤੋਂ ਮਾਨਸਾ ਆਉਂਦੇ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਨੇ ਘੇੇਰ ਕੇ ਮਾਰਕੁਟਾਈ ਕੀਤੀ ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਅਤੇ ਧੌਣ ਦੇ ਮਣਕੇ ਹਿੱਲ ਗਏ ਹਨ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ਼ ਅਮਨ ਧਾਲੀਵਾਲ ਨੇ ਦੱਸਿਆ ਕਿ ਬੀਤੀ ਰਾਤ ਉਹ ਲੁਧਿਆਣਾ ਤੋਂ ਆਪਣੇ ਸਾਥੀ ਹਰਜਿੰਦਰ ਅਤੇ ਸੰਦੀਪ ਨਾਲ ਮਾਨਸਾ ਆ ਰਿਹਾ ਸੀ ਪਰ ਪਿੱਛੇ ਤੋਂ ਹੀ ਇੱਕ ਗੱਡੀ ਉਨ੍ਹਾਂ ਪਿੱਛਾ ਕਰਦੀ ਆ ਰਹੀ ਸੀ। ਮਾਨਸਾ ਕੈਂਚੀਆਂ ਦੇ ਕੋਲ ਆ ਕੇ ਗੱਡੀ ‘ਚ ਸਵਾਰ ਅਣਪਛਾਤੇ ਵਿਅਕਤੀਆਂ ਨੇ ਘੇਰ ਕੇ ਬੇਸਵਾਲ ਨਾਲ ਕੁੱਟਣਾ ਸ਼ੁਰੂ ਦਿੱਤਾ। ਉਸ ਦੇ ਦੋਸਤਾਂ ਦੇ ਵਿਰੋਧ ਕਰਨ ’ਤੇ ਉਹ ਫਰਾਰ ਹੋ ਗਏ।
ਅਮਨ ਨੇ ਸ਼ੱਕ ਜ਼ਾਹਰ ਕੀਤਾ ਕਿ ਜਿੱਥੋਂ ਤੱਕ ਉਸ ਦਾ ਖਿਆਲ ਹੈ ਕਿ ਲੁਧਿਆਣਾ ਤੋਂ ਪਿੱਛਾ ਕਰਦੇ ਆ ਰਹੇ ਵਿਅਕਤੀ ਇੱਕ ਅਕਾਲੀ ਨੇਤਾ ਦੇ ਨਜ਼ਦੀਕੀ ਵਿਅਕਤੀ ਹਨ। ਇਨ੍ਹਾਂ ਨਾਲ ਪਹਿਲਾਂ ਵੀ ਇੱਕ ਵਾਰ ਤਕਰਾਰ ਹੋਇਆ ਸੀ। ਅਮਨ ਧਾਲੀਵਾਲ ਦਾ ਇਲਾਜ ਕਰ ਰਹੀ ਡਾਕਟਰ ਸੁਨੀਤਾ ਮਦਾਨ ਨੇ ਦੱਸਿਆ ਅਮਨ ਦੀ ਗਰਦਨ ਦਾ ਐਕਸਰੇ ਲਿਆ ਗਿਆ ਹੈ। ਜ਼ਿਆਦਾ ਦਰਦ ਰੋਕਣ ਲਈ ਦਰਦ ਨਿਵਾਰਕ ਦਵਾਈਅਾਂ ਦਿੱਤੀਆਂ ਗਈਆਂ ਹਨ। ਅਮਨ ’ਤੇ ਹੋੲੈ ਹਮਲੇ ਦੀ ਖ਼ਬਰ ਮਿਲਦਿਆਂ ਹੀ ਹਸਪਤਾਲ ਵਿੱਚ ਪਤਾ ਲੈਣ ਵਾਲੇ ਲੋਕ ਪੁੱਜਣ ਲੱਗੇ। ਪੁਲੀਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਲਾਜ ਚੱਲਣ ਕਰਕੇ ਬਿਆਨ ਕਲਮਬੰਦ ਨਹੀਂ ਕੀਤੇ ਜਾ ਸਕੇ ।

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026