Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਦੀਆਂ 117 ਸੀਟਾਂ 'ਤੇ ਲੜਨ ਦੇ ਕਾਬਲ ਹੋ ਗਏ ਹਾਂ- ਅਮਿਤ ਸ਼ਾਹ

Posted on May 2nd, 2015


ਅੰਮ੍ਰਿਤਸਰ- 'ਪਾਰਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਬੇਸ਼ੱਕ ਪਹਿਲੀ ਵਾਰ ਮੈਂ ਗੁਰੂ ਦੀ ਨਗਰੀ ਆਇਆ ਹਾਂ ਪਰ ਅੰਮ੍ਰਿਤਸਰ ਆਉਣ ਦੇ ਮੌਕੇ ਮੈਨੂੰ ਪਹਿਲਾਂ ਵੀ ਮਿਲੇ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਅਤੇ ਜਲਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਹਰ ਵਾਰ ਮੇਰੇ ਅੰਦਰ ਨਵੀਂ ਚੇਤਨਾ ਜਾਗੀ।' 

ਇਹ ਲਫ਼ਜ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਸਥਾਨਕ ਰਣਜੀਤ ਐਵੇਨਿਊ ਵਿਖੇ ਪਾਰਟੀ ਦੇ ਸਰਗਰਮ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚ ਪਾਰਟੀ ਦੇ 23 ਲੱਖ ਪਾਰਟੀ ਮੈਂਬਰ ਬਣੇ ਹਨ। ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤਕ ਭਾਜਪਾ ਦਾ ਪਸਾਰ ਹੋ ਗਿਆ ਹੈ ਅਤੇ ਸੂਬੇ 'ਚ 3 ਸੰਸਦੀ ਸੀਟਾਂ ਲੜਨ ਵਾਲੀ ਇਹ ਪਾਰਟੀ ਹੁਣ ਸਾਰੀਆਂ 13 ਸੀਟਾਂ ਅਤੇ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ 'ਤੇ ਲੜਨ ਦੇ ਕਾਬਲ ਹੋ ਗਈ ਹੈ। 



Archive

RECENT STORIES