Posted on May 5th, 2015

<p>ਸੁੱਚਾ ਸੂਰਮਾ ਗੀਤ ਦੇ ਵੀਡੀਓ ਦੀ ਇੱਕ ਝਲਕ <br></p>
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੱਕ ਸਦੀ ਪੁਰਾਣੀ ਲੋਕ ਗਾਥਾ ਸੁੱਚਾ ਸੂਰਮਾ ਨੂੰ ਜਿੱਥੇ ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਪ੍ਰਮੁੱਖਤਾ ਨਾਲ ਗਾਇਆ ਜਾਂਦਾ ਹੈ ਉੱਥੇ ਹੀ ਸਰੋਤਿਆਂ ਵੱਲੋਂ ਰੀਝਾਂ ਨਾਲ ਸੁਣਿਆ ਵੀ ਜਾਂਦਾ ਹੈ। ਲੇਕਨ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਲੋਕ ਕਿੱਸਾ ਸੁੱਚਾ ਸੂਰਮਾ ਦੇ ਅਧਾਰਿਤ ਪ੍ਰਸਿੱਧ ਗਾਇਕ ਕੁਲਵਿੰਦਰ ਬਿੱਲਾ ਦੇ ਨਵੇਂ ਗੀਤ ਜਿਸ ਨੂੰ ਯੂ ਟਿਊਬ ਤੇ ਲੱਖਾਂ ਲੋਕਾਂ ਨੇ ਪਸੰਦ ਕੀਤਾ, ਉੱਥੇ ਹੀ ਇਸ ਗੀਤ ਨੂੰ ਇੰਗਲੈਂਡ ਦੇ ਪ੍ਰਸਿੱਧ ਰੇਡੀਓ ਸ਼ਟੇਸ਼ਨ ਬੀ. ਬੀ. ਸੀ. ਏਸ਼ੀਅਨ ਨੈੱਟਵਰਕ ਨੇ ਪਾਬੰਦੀ ਲਗਾ ਕੇ ਆਪਣੇ ਟਰੈਕ ਤੋਂ ਹਟਾ ਦਿੱਤਾ ਹੈ। ਸੂੱਚਾ ਸੂਰਮਾ ਗੀਤ ਬੀ ਬੀ ਸੀ 'ਤੇ ਨੰਬਰ 17 ਤੇ ਚੱਲ ਰਿਹਾ ਸੀ।
ਲੋਕਾਂ ਵਿੱਚ ਮਕਬੂਲ ਹੋਏ ਇਸ ਗੀਤ 'ਤੇ ਇਥੋਂ ਦੇ ਅੰਰਗੇਜ਼ੀ ਅਖਬਾਰ ਮਿਰਰ ਨੇ ਅਣਖ ਦੀ ਖਾਤਿਰ ਹੋਏ ਕਤਲ ਨੂੰ ਉਭਾਰਿਆ, ਜਿਸ ਵਿੱਚ ਸੁੱਚੇ ਸੂਰਮੇ ਵੱਲੋਂ ਆਪਣੀ ਭਾਬੀ ਬਲਬੀਰੋ ਅਤੇ ਉਸ ਦੇ ਸਾਥੀ ਘੁੱਕਰ ਨੂੰ ਕਤਲ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਹੀ ਬੀ. ਬੀ. ਸੀ. ਵੱਲੋਂ ਹਟਾਇਆ ਗਿਆ।
ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸੰਸਥਾ ''ਕਰਮਾਂ ਨਿਰਵਾਨਾ" ਦੀ ਜਸਵਿੰਦਰ ਸੰਘੇੜਾ ਨੇ ਕਿਹਾ ਹੈ ਕਿ ਮੈਨੂੰ ਨਿਰਾਸ਼ਾ ਹੋਈ ਹੈ ਕਿ ਅਜੇਹਾ ਸੁਨੇਹਾ ਦੇਣ ਵਾਲੇ ਗੀਤ ਨੂੰ ਸੁਣਾਇਆ ਜਾ ਰਿਹਾ ਹੈ। ਇਹ ਗੀਤ ਇਕੱਲਾ ਨੁਕਸਾਨ ਪਹੁੰਚਾਉਣ ਦੀ ਗੱਲ ਹੀ ਨਹੀਂ ਬਲਕਿ ਮਾਰਨ ਦੀ ਗੱਲ ਕਰਦਾ ਹੈ। ਅਜੇਹਾ ਸੁਨੇਹਾ ਦੇਣ ਵਾਲੇ ਗੀਤ ਸ਼ਰਮਨਾਕ ਹਨ। ਇਹ ਗੀਤ ਗੈਰ ਜਿੰਮੇਵਾਰ ਹੈ। ਜਦੋਂ ਇਸ ਸਬੰਧੀ ਕੁਲਵਿੰਦਰ ਬਿੱਲਾ ਦੇ ਮੈਨੇਜਰ ਹਰਦੀਪ ਮਾਨ ਨਾਲ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਇਸ ਗੀਤ ਨੂੰ ਜਿੱਥੇ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉੱਥੇ ਹੀ ਇਹ ਗੀਤ ਅਜੋਕੇ ਸਮੇਂ ਵਿੱਚ ਪੰਜਾਬੀਆਂ ਦੇ ਪੁਰਾਤਣ ਲੋਕ ਕਿੱਸਿਆਂ ਨੂੰ ਜਿਉਂਦਾ ਰੱਖਣ ਲਈ ਇੱਕ ਉਪਰਾਲਾ ਕੀਤਾ ਗਿਆ ਹੈ। ਸੁੱਚਾ ਸੂਰਮਾ ਕਿੱਸੇ ਨੂੰ ਕਈ ਦਹਾਕਿਆਂ ਤੋਂ ਦਰਜਨਾਂ ਨਾਮਵਰ ਗਾਇਕਾਂ ਨੇ ਗਾਇਆ ਅਤੇ ਫਿਲਮਾਇਆ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਦੀ ਇੱਕ ਸੱਚੀ ਲੋਕ ਗਾਥਾ ਹੈ, ਜਿਸ ਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਪੁਰਾਤਣ ਲੋਕ ਕਿੱਸਿਆਂ ਨੂੰ ਸੰਭਾਲਣ ਲਈ ਉਪਰਾਲੇ ਕਰਨ ਦੀ ਲੋੜ ਹੈ ਨਾ ਕਿ ਪਾਬੰਦੀਆਂ ਲਾਉਣ ਦੀ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026