Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਨਿਆਸੀਆਂ 'ਚ ਮੋਦੀ ਨੇ ਖੁਦ ਨੂੰ ਦੱਸਿਆ 'ਘਰ ਦਾ ਲੜਕਾ'

Posted on May 11th, 2015


ਕੋਲਕਾਤਾ- ਰਾਮਕ੍ਰਿਸ਼ਨ ਮੱਠ ਤੇ ਮਿਸ਼ਨ ਦੇ ਸੰਨਿਆਸੀਆਂ ਨਾਲ ਆਪਣੀ ਸਾਂਝ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਪ ਨੂੰ ਉਨ੍ਹਾਂ ਦੇ 'ਘਰ ਦਾ ਲੜਕਾ' ਦੱਸਿਆ। ਮੋਦੀ ਜਦੋਂ ਕੋਲਕਾਤਾ ਦੇ ਇਕ ਹਸਪਤਾਲ 'ਚ ਮੱਠ ਦੇ ਪ੍ਰਧਾਨ ਸਵਾਮੀ ਆਤਮਸਥਾਨੰਦ ਨੂੰ ਮਿਲਣ ਗਏ ਤਾਂ ਉਨ੍ਹਾਂ ਦਾ ਖਾਸ ਸਵਾਗਤ ਕੀਤਾ ਗਿਆ। ਇਸ 'ਤੇ ਮੋਦੀ ਨੇ ਕਿਹਾ ਕਿ ਉਹ ਸੰਨਿਆਸੀਆਂ 'ਚੋਂ ਹੀ ਇਕ ਹਨ, ਇਸ ਤਰ੍ਹਾਂ ਉਨ੍ਹਾਂ ਦਾ ਸਵਾਗਤ ਨਹੀਂ ਕੀਤਾ ਜਾਣਾ ਚਾਹੀਦਾ। ਸਵਾਮੀ ਆਤਮਸਥਾਨੰਦ ਨੂੰ ਆਪਣਾ ਗੁਰੂ ਦੱਸਦੇ ਹੋਏ ਮੋਦੀ ਨੇ ਸੰਨਿਆਸੀਆਂ ਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਕਿਹਾ ਕਿ 'ਤੁਸੀਂ ਮੇਰੇ ਗੁਰੂ ਦੀ ਸੇਵਾ ਕਰ ਰਹੇ ਹੋ, ਮੇਰੇ ਗੁਰੂ ਦਾ ਧਿਆਨ ਰੱਖਣਾ'। ਮੱਠ ਦੇ ਸਹਾਇਕ ਸਕੱਤਰ ਸਵਾਮੀ ਸਬੀਰਾਨੰਦ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਹਮੇਸ਼ਾਂ ਮੱਠ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਈ ਰੱਖਦੇ ਹਨ।



Archive

RECENT STORIES