Posted on May 12th, 2015

ਆਕਲੈਂਡ 12 ਮਈ (ਹਰਜਿੰਦਰ ਸਿੰਘ ਬਸਿਆਲਾ)-ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਦੇ ਸਤਿਕਾਰਯੋਗ ਪਿਤਾ ਬਾਪੂ ਤਰਲੋਕ ਸਿੰਘ ਜੋ ਕਿ ਬੀਤੀ 8 ਮਈ ਨੂੰ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ, ਦਾ ਪਿੰਡ ਅਗਵਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਸਕਾਰ ਕਰ ਦਿੱਤਾ ਗਿਆ।
ਸੰਗਤਾਂ ਦੇ ਭਾਰੀ ਇਕੱਠ ਦੇ ਵਿਚ ਬਾਪੂ ਜੀ ਦੀ ਦੇਹ ਨੂੰ ਨਿਊਜ਼ੀਲੈਂਡ ਤੋਂ ਪਹੁੰਚੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਅਗਵਾਨ ਰਹਿ ਰਹੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅੰਗੀਠੇ ਤੱਕ ਲਿਆਂਦਾ। ਪੰਜਾਂ ਤਖਤਾਂ ਦੇ ਜਥੇਦਾਰ ਜਿੱਥੇ ਪੰਥਕ ਸ਼ਹੀਦ ਦੇ ਪਿਤਾ ਨੂੰ ਸਤਿਕਾਰ ਦੇਣ ਲਈ ਪਹੁੰਚੇ ਉਥੇ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਹੋਏ ਸਨ। ਅੰਗੀਠਾ ਸਾਹਿਬ ਨੂੰ ਅਗਨ ਭੇਟ ਕਰਨ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਹੋਰਾਂ ਕੀਤੀ ਜਦ ਕਿ ਕੀਰਤਨ ਸੋਹਿਲਾ ਬਾਬਾ ਹਰਨਾਮ ਸਿੰਘ ਧੁੰਮਾ ਮੁਖੀ ਦਮਦਮੀ ਟਕਸਾਲ ਵਾਲਿਆਂ ਵੱਲੋਂ ਪੜ੍ਹਿਆ ਗਿਆ। ਅਗਨ ਭੇਟ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਭਾਈ ਗੁਰਨਾਮ ਸਿੰਘ (ਸਪੁੱਤਰ), ਵਰਿਆਮ ਸਿੰਘ (ਸਪੁੱਤਰ), ਬਲਤੇਜ ਸਿੰਘ ਨਿਊਜ਼ੀਲੈਂਡ ਸਪੁੱਤਰ ਭਾਈ ਸਰਵਣ ਸਿੰਘ ਹੋਰਾਂ ਸਾਂਝੇ ਤੌਰ 'ਤੇ ਕੀਤੀ। 18000 ਤੋਂ 20000 ਦੇ ਕਰੀਬ ਸੰਗਤਾਂ ਦਾ ਭਾਰੀ ਇਕੱਠ ਰਿਹਾ। ਸੰਗਤਾਂ ਦੇ ਕਾਫਲੇ ਐਨੇ ਜਿਆਦਾ ਸਨ ਕਿ ਗੁਰਦਾਸਪੁਰ-ਡੇਰਾਬਾਬਾ ਨਾਨਕ ਹਾਈਵੇਅ ਵੀ ਲਗਪਗ 2 ਘੰਟਿਆਂ ਤੱਕ ਰੁਕਿਆ ਰਿਹਾ। ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਲਾ੍ਹਣੀਆਂ ਦਾ ਪਾਠ ਜਥੇਦਾਰ ਗਿਆਨੀ ਮੱਲ ਸਿੰਘ ਵੱਲੋਂ ਕੀਤਾ ਗਿਆ।
ਸਿੰਘ ਸਾਹਿਬਾਨ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਰਜਿੰਦਰ ਸਿੰਘ ਮਹਿਤਾ, ਜਥੇਦਾਰ ਗੁਰਬਚਨ ਸਿੰਘ ਕਰਮੂਵਾਲ ਤੇ ਭਾਈ ਸੁਖਦੇਵ ਸਿੰਘ ਭੂਰਾ ਤੇ ਹਰਭਜਨ ਸਿੰਘ ਮਨਾਵਾਂ ਸਕੱਤਰ ਨੇ ਦੁਸ਼ਾਲਾ ਭੇਟ ਕੀਤਾ। ਪੰਚ ਪ੍ਰਧਾਨੀ ਵੱਲੋਂ ਹਰਪਾਲ ਸਿੰਘ ਚੀਮਾ, ਸ. ਕਮਿੱਕਰ ਸਿੰਘ, ਸੁਖਵਿੰਦਰ ਸਿੰਘ ਫੌਜੀ, ਹਰਦੀਪ ਸਿੰਘ ਬਟਾਲਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਰਮਲ ਸਿੰਘ ਕਾਹਲੋਂ, ਸੁੱਚਾ ਸਿੰਘ ਲੰਗਾਹ, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਰਿੰਦਰ ਸਿੰਘ, ਸੁਖਜੀਤ ਸਿੰਘ ਡਰੋਲੀ ਭਾਈ, ਵਿਲੱਖਣ ਸਿੰਘ ਸ਼ਾਹਕੋਟ ਨੇ ਬਾਪੂ ਜੀ ਨੂੰ ਖਾਲਿਸਤਾਨ ਦੇ ਝੰਡੇ ਨਾਲ ਸਲਾਮੀ ਦਿੱਤੀ।
ਦਿੱਲੀ ਸ਼੍ਰੋਮਣੀ ਕਮੇਟੀ ਵੱਲੋਂ ਸਿਮਰਦੀਪ ਸਿੰਘ ਸੰਨੀ, ਇੰਦਰਜੀਤ ਸਿੰਘ ਮੌਂਟੀ, ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਤੋਂ ਭਾਈ ਇਕਬਾਲ ਸਿੰਘ, ਸ੍ਰੀ ਰਕਾਬ ਗੰਜ ਸਾਹਿਬ ਤੋਂ ਭਾਈ ਗੁਰਮੀਤ ਸਿੰਘ, ਜਥੇਦਾਰ ਹਰਜਿੰਦਰ ਸਿੰਘ ਪ੍ਰਧਾਨ ਮੁਲਾਜਮ ਕਮੇਟੀ, ਪੰਥਕ ਆਗੂਆਂ ਵਿਚ ਭਾਈ ਜਸਵੀਰ ਸਿੰਘ ਰੋਡੇ, ਭਾਈ ਪਰਮਜੀਤ ਸਿੰਘ ਖਾਲਸਾ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਸੇਵਾ ਸਿੰਘ, ਸੰਤ ਬਾਬਾ ਹਰਦੀਪ ਸਿੰਘ, ਬਾਬਾ ਅਮਰ ਸਿੰਘ ਜਵੱਦੀ ਕਲਾਂ, ਭਾਈ ਈਸ਼ਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਹਾਜ਼ਿਰ ਸਨ।
ਬਾਪੂ ਤਰਲੋਕ ਸਿੰਘ ਦੇ ਅੰਗੀਠੇ ਨੂੰ ਅੱਗ ਦੇਣ ਵੇਲੇ ਸਿੰਘ ਨੇ ਕਿਰਪਾਨਾਂ ਨਾਲ ਸਲਾਮੀ ਦਿੱਤੀ
ਜਦ ਕਿ ਸਵਰਨਜੀਤ ਸਿੰਘ ਮਿਸਲ ਸ਼ਹੀਦਾਂ ਤਰਨਾ ਦੱਲ ਦੇ ਜੱਥੇ ਅਤੇ ਨਵਤੇਜ ਸਿੰਘ ਗੁੱਗੂ (ਪੂਹਲਾ
ਕਾਂਡ) ਵੱਲੋਂ ਗੋਲੀਆਂ ਨਾਲ ਸਲਾਮੀ ਦਿੱਤੀ ਗਈ। ਕਈ ਹੋਰ ਸਿੰਘਾਂ ਵੀ ਫਾਇਰ ਕਰਕੇ ਸਲਾਮੀ
ਦਿੱਤੀ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026