Posted on May 19th, 2015

ਜਲੰਧਰ- ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਦੇ ਹੋਟਲੀਅਰ ਰਣਜੀਤ ਸਿੰਘ ਦੀ ਜਲੰਧਰ ਵਿੱਚ ਅਗਵਾ ਹੋਣ ਦੀ ਜਾਣਕਾਰੀ ਮਿਲੀ ਹੈ। ਰਣਜੀਤ ਸਿੰਘ ਕਰੀਬ 10 ਦਿਨ ਪਹਿਲਾਂ ਭਾਰਤ ਆਇਆ ਸੀ, ਪਰ ਨਾ ਉਹ ਸਥਾਨਕ ਰਵਿੰਦਰ ਨਗਰ ਵਿੱਚ ਆਪਣੇ ਘਰ ਪਹੁੰਚਿਆ ਤੇ ਨਾ ਵਾਪਸ ਗਿਆ ਹੈ। ਇੰਗਲੈਂਡ ਤੋਂ ਆਏ ਉਸ ਦੇ ਭਰਾ ਅਮਰੀਕ ਸਿੰਘ ਨੇ ਕਮਿਸ਼ਨਰੇਟ ਪੁਲਸ ਨੂੰ ਸ਼ਿਕਾਇਤ ਦੇ ਕੇ ਆਪਣੇ ਭਰਾ ਰਣਜੀਤ ਸਿੰਘ ਦੇ ਅਗਵਾ ਕੀਤੇ ਜਾਣ ਦੀ ਸ਼ੰਕਾ ਜਤਾਈ ਹੈ।
ਅਮਰੀਕ ਸਿੰਘ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਭਰਾ ਰਣਜੀਤ ਸਿੰਘ ਨੂੰ ਜ਼ਮੀਨ ਦੇ ਵਿਵਾਦ ਕਾਰਨ ਐਨ ਆਰ ਆਈ ਬਲਦੇਵ ਸਿੰਘ ਦਿਓਲ ਨੇ ਅਗਵਾ ਕਰਾਇਆ ਹੈ। ਬਲਦੇਵ ਸਿੰਘ ਦਿਓਲ ਦੋ ਦਿਨ ਪਹਿਲਾਂ ਵਾਪਸ ਇੰਗਲੈਂਡ ਚਲਾ ਗਿਆ ਦੱਸਿਆ ਜਾਂਦਾ ਹੈ। ਪੁਲਸ ਨੇ ਅਗਵਾ ਦਾ ਕੇਸ ਦਰਜ ਕਰ ਲਿਆ ਹੈ। ਅਮਰੀਕ ਸਿੰਘ ਅਤੇ ਪਰਿਵਾਰਕ ਮੈਂਬਰ ਰਣਜੀਤ ਸਿੰਘ ਦੇ ਅਗਵਾ ਦੀ ਸੂਚਨਾ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਕਰਨ ਲਈ ਦਿੱਲੀ ਚਲੇ ਗਏ ਹਨ।
ਐਨ ਆਰ ਆਈ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਸਾਰਾ ਪਰਿਵਾਰ ਇੰਗਲੈਂਡ ਵਿੱਚ ਸੇਟਲ ਹਨ। ਉਨ੍ਹਾਂ ਦੇ ਭਰਾ ਰਣਜੀਤ ਸਿੰਘ ਦਾ ਇੰਗਲੈਂਡ ਦੇ ਵੁਲਵਰਹੈਂਪਟਨ ਵਿੱਚ ਰਮਾਡਾ ਹੋਟਲ ਹੈ। ਰਣਜੀਤ ਸਿੰਘ ਦੀ ਉਥੇ ਰਹਿਣ ਵਾਲੇ ਅਤੇ ਮੂਲ ਰੂਪ ਨਾਲ ਜਲੰਧਰ ਨਿਵਾਸੀ ਬਲਦੇਵ ਸਿੰਘ ਦਿਓਲ ਨਾਲ ਕਾਰੋਬਾਰ ਦੀ ਸਾਂਝ ਹੈ।
7 ਮਈ ਨੂੰ ਰਣਜੀਤ ਸਿੰਘ ਇੰਗਲੈਂਡ ਤੋਂ ਭਾਰਤ ਲਈ ਰਵਾਨਾ ਹੋਏ ਤੇ 8 ਮਈ ਨੂੰ ਅੰਮ੍ਰਿਤਸਰ ਏਅਰਪੋਰਟ `ਤੇ ਪਹੁੰਚੇ। ਬਲਦੇਵ ਸਿੰਘ ਦਿਓਲ ਪਹਿਲਾਂ ਹੀ ਭਾਰਤ ਵਿੱਚ ਸੀ। ਬਲਦੇਵ ਸਿੰਘ ਉਨ੍ਹਾਂ ਦੇ ਭਰਾ ਨੂੰ ਲੈਣ ਅੰਮ੍ਰਿਤਸਰ ਗਿਆ ਸੀ। ਉਸ ਦੇ ਬਾਅਦ ਨਾ ਰਣਜੀਤ ਸਿੰਘ ਜਲੰਧਰ ਪਹੁੰਚਿਆ ਤੇ ਨਾ ਉਸ ਨਾਲ ਗੱਲ ਹੋਈ। ਅਮਰੀਕ ਸਿੰਘ ਦੇ ਅਨੁਸਾਰ ਰਣਜੀਤ ਸਿੰਘ ਨੇ 12 ਮਈ ਨੂੰ ਵਾਪਸ ਇੰਗਲੈਂਡ ਜਾਣਾ ਸੀ, ਪਰ ਉਹ ਨਹੀਂ ਗਏ। ਇਸ ਬਾਰੇ ਬਲਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕੋਈ ਸਾਫ ਉਤਰ ਨਹੀਂ ਦਿੱਤਾ।

Posted on June 26th, 2026

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026