Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੈਂ ਬੀਫ ਖਾਂਦਾ ਹਾਂ ਤੇ ਕੀ ਕੋਈ ਮੈਨੂੰ ਰੋਕ ਸਕਦਾ ਹੈ- ਕਿਰਨ ਰਿਜਿਜੂ

Posted on May 27th, 2015

ਆਇਜਾਲ (ਏਜੰਸੀ)- ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਆਪਣੇ ਹੀ ਕੈਬਨਿਟ ਮੰਤਰੀ ਤੇ ਘੱਟ ਗਿਣਤੀ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਦੇ ਬੀਫ ਨਾਲ ਜੁੜੇ ਬਿਆਨ ਦਾ ਕਟਾਖਸ਼ ਕਰਦੇ ਹੋਏ ਕਿਹਾ ਕਿ ਉਹ ਬੀਫ ਖਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਅਰੁਣਾਚਲ ਪ੍ਰਦੇਸ਼ ਤੋਂ ਹਨ। ਕੀ ਕੋਈ ਉਨ੍ਹਾਂ ਨੂੰ ਬੀਫ ਖਾਣ ਤੋਂ ਰੋਕ ਸਕਦਾ ਹੈ। ਇਸ ਲਈ ਕਿਸੇ ਦੀਆਂ ਆਦਤਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। 

ਗੌਰਤਲਬ ਹੈ ਕਿ ਕੁਝ ਦਿਨ ਪਹਿਲਾ ਨਕਵੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੀਫ ਖਾਣਾ ਹੋਵੇ ਤਾਂ ਉਹ ਪਾਕਿਸਤਾਨ ਚਲੇ ਜਾਣ। ਰਿਜਿਜੂ ਨੇ ਮਿਜ਼ੋਰਮ ਦੀ ਰਾਜਧਾਨੀ ਆਇਜਾਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਲੋਕਤੰਤਰ ਦੇਸ਼ ਹੈ। ਕਈ ਵਾਰ ਕਈ ਬਿਆਨ ਦਿੱਤੇ ਜਾਂਦੇ ਹਨ ਜੋ ਸਹੀ ਨਹੀਂ ਹਨ। ਜੇ ਕੋਈ ਮਿਜ਼ੋ ਈਸਾਈ ਕਹਿੰਦਾ ਹੈ ਕਿ ਇਹ ਯਿਸੂ ਦਾ ਦੇਸ਼ ਹੈ ਤਾਂ ਫਿਰ ਪੰਜਾਬ ਤੇ ਹਰਿਆਣਾ 'ਚ ਕਿਸੇ ਨੂੰ ਕੀ ਪ੍ਰੇਸ਼ਾਨੀ ਹੋ ਸਕਦੀ ਹੈ। ਜੇ ਮਹਾਰਾਸ਼ਟਰ ਜਾਂ ਗੁਜਰਾਤ 'ਚ ਹਿੰਦੂ ਵੱਧ ਹਨ ਤੇ ਉਹ ਜੋ ਕਾਨੂੰਨ ਬਣਾਉਂਦੇ ਹਨ ਉਹ ਹਿੰਦੂਆਂ ਦੇ ਵਿਸ਼ਵਾਸ ਲਈ ਹਨ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਦਿੱਤਾ ਜਾਵੇ। ਰਿਜਿਜੂ ਨੇ ਕਿਹਾ ਕਿ ਉਹ ਆਪਣੇ ਸਥਾਨ 'ਤੇ ਉਹ ਬਹੁਗਿਣਤੀ 'ਚ ਹਨ ਤਾਂ ਉਹ ਆਪਣੇ ਵਿਸ਼ਵਾਸ ਮੁਤਾਬਿਕ ਕਾਨੂੰਨ ਬਣਾਉਣਗੇ। ਇਸ ਲਈ ਕਿਸੇ ਨੂੰ ਇਕ ਦੂਜੇ ਦੇ ਰਹਿਣ ਦੇ ਢੰਗ ਤੋਂ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਰਿਜਿਜੂ ਨੇ ਕਿਹਾ ਕਿ ਇਸ ਦੇਸ਼ 'ਚ ਵੱਖ ਵੱਖ ਤਰ੍ਹਾਂ ਦੇ ਲੋਕ ਰਹਿੰਦੇ ਹਨ ਤੇ ਸਾਨੂੰ ਇਕ ਦੂਸਰੇ ਦੀਆਂ ਆਦਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ।



Archive

RECENT STORIES