Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਪੂ ਸੂਰਤ ਸਿੰਘ ਦੇ ਸਮਰਥਨ ਵਿੱਚ ਇੰਡੀਅਨ ਕਾਂਸਲੇਟ ਦਫਤਰ ਦਾ ਕਾਰ ਰੈਲੀ ਨਾਲ ਘਿਰਾਓ ਕੀਤਾ

Posted on May 30th, 2015

ਟਰਾਂਟੋ- (Punjabi Daily)- ਬਾਪੂ ਸੂਰਤ ਸਿੰਘ ਵਲੋਂ ਵਿੱਢੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਨੂੰ ਸਮਰਥਨ ਦੇਣ ਲਈ ਟਰਾਂਟੋ ਭਰ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਸੇਵਾਦਾਰਾਂ ਵਲੋਂ ਟਰਾਂਟੋ ਸਥਿਤ ਇੰਡੀਅਨ ਕਾਂਸਲੇਟ ਦਫਤਰ ਅੱਗੇ ਡੇਢ ਘੰਟੇ ਲਈ  ਕਾਰ ਰੈਲੀ ਰਾਹੀਂ ਘਿਰਾਓ ਕੀਤਾ ਗਿਆ। ਇਸ ਘਿਰਾਓ ਵਿੱਚ ਮੋਟਰ ਗੱਡੀਆਂ ਉਪਰ ਖਾਲਿਸਤਾਨ ਅਤੇ ਕੈਨੇਡਾ ਦੇ ਝੰਡੇ ਲਹਿਰਾ ਰਹੇ ਸਨ ਅਤੇ ਗੱਡੀਆਂ ਉਪਰ ਬਾਪੂ ਸੂਰਤ ਸਿੰਘ ਦੇ ਪੋਸਟਰ ਚਿਪਕਾਏ ਗਏ ਸਨ। ਰੈਲੀ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਰਤ ਵਲੋਂ ਘੱਟ ਗਿਣਤੀਆਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਪ੍ਰਚਾਰਿਆ ਗਿਆ। ਟਰਾਂਟੋ ਪੁਲੀਸ ਵਲੋਂ ਕਾਰ ਰੈਲੀ ਚਾਲਕਾਂ ਦਾ ਪੂਰਾ ਸਮਥਨ ਕੀਤਾ ਗਿਆ।



Archive

RECENT STORIES