Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹੁਣ ਬਿਮਾਰੀਆਂ ਦਾ ਪਤਾ ਵੀ ਲਗਾਏਗਾ ਸਮਾਰਟਫੋਨ

Posted on May 25th, 2013

ਵਾਸ਼ਿੰਗਟਨ : ਖੋਜੀਆਂ ਨੇ ਹੁਣ ਇਕ ਅਜਿਹਾ ਸਮਾਰਟਫੋਨ ਬਣਾਇਆ ਹੈ, ਜੋ ਕਿ ਕਿਸੇ ਬਾਇਓ ਸੈਂਸਰ ਵਾਂਗ ਸਰੀਰ 'ਚ ਜ਼ਹਿਰੀਲੇ ਪਦਾਰਥਾਂ ਨੂੰ ਲੱਭੇਗਾ। ਇਸ ਸਮਾਰਟਫੋਨ 'ਚ ਲੱਗਿਆ ਕੈਮਰਾ ਸਰੀਰ 'ਚ ਮੌਜੂਦ ਬੈਕਟੀਰੀਆ, ਵਾਇਰਸ ਤੇ ਦੂਜੇ ਮਾਲਿਕਿਊਲਸ ਦਾ ਪਤਾ ਲਗਾ ਸਕਦਾ ਹੈ। ਇਕ ਤਕਨੀਕ ਡਾਕਟਰੀ ਦੇ ਖੇਤਰ 'ਚ ਬਹੁਤ ਹੀ ਸਸਤੀ ਤੇ ਸੌਖੀ ਡਾਇਗਨੌਸਿਸ ਪ੍ਰਕਿਰਿਆ ਮੁਹੱਈਆ ਕਰਵਾ ਸਕਦੀ ਹੈ। ਸਮਾਰਟਫੋਨ ਦਾ ਢਾਂਚਾ ਤੇ ਇਸ 'ਚ ਵਰਤੀ ਗਈ ਐਪਲੀਕੇਸ਼ਨ ਬਾਇਓ ਸੈਂਸਟਿਵ ਸਮਰੱਥਾ ਵਾਲੀ ਹੈ। ਇਸ ਨੂੰ ਫੋਨ ਦੇ ਗਲੋਬਲ ਪੁਜ਼ੀਸ਼ਨਿੰਗ ਸਿਸਟਮ ਨਾਲ ਜੋੜ ਦਿੱਤਾ ਗਿਆ ਹੈ। ਇਸ ਨਾਲ ਬੈਕਟੀਰੀਆ ਦੇ ਫੈਲਣ ਦਾ ਨਕਸ਼ਾ ਮਿਲ ਜਾਂਦਾ ਹੈ। 

ਬਾਇਓ ਸੈਂਸਰ ਦਰਮਿਆਨ ਇਕ ਫੋਟੋਨਿਕ ਯਸਟਲ ਲੱਗਿਆ ਹੈ। ਇਹ ਫੋਟੋਨਿਕ ਯਸਟਲ ਇਕ ਤਰ੍ਹਾਂ ਦਾ ਸ਼ੀਸ਼ਾ ਹੈ, ਜੋ ਕਿ ਰੋਸ਼ਨੀ ਦੀ ਇਕ ਤਰੰਗ ਨੂੰ ਆਪਣੇ ਵਿਚੋਂ ਲੰਘਣ ਦਿੰਦਾ ਹੈ, ਜਿਓਂ ਹੀ ਪ੍ਰੋਟੀਨ, ਕੋਸ਼ਿਕਾ, ਬੈਕਟੀਰੀਆ ਜਾਂ ਡੀਐਨਏ ਵਰਗੇ ਜੈਵਿਕ ਤੱਤ ਫੋਨੈਟਿਕ ਯਸਟਲ ਨਾਲ ਚਿਪਕਦੇ ਹਨ ਤਾਂ ਇਸ 'ਚੋਂ ਨਿਕਲਣ ਵਾਲੀਆਂ ਛੋਟੀਆਂ ਤਰੰਗਾਂ ਲੰਬੀਆਂ ਹੋ ਜਾਂਦੀਆਂ ਹਨ। ਇਸ ਪੂਰੇ ਪਰੀਖਣ 'ਚ ਕੁਝ ਮਿੰਟਾਂ ਦਾ ਸਮਾਂ ਲੱਗੇਗਾ। ਇਹ ਅਧਿਐਨ 'ਲੈਬ ਆਨ ਏ ਚਿਪ' ਨਾਮਕ ਜਨਰਲ 'ਚ ਪ੍ਰਕਾਸ਼ਤ ਹੋਇਆ ਹੈ।



Archive

RECENT STORIES