Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀਸਲਾ ਮਾਰਸ਼ਲ ਆਰਟਸ ਦੀਆਂ ਜੇਤੂ ਮੁਹਿੰਮਾਂ

Posted on June 12th, 2015


ਸਰੀ (ਅਕਾਲ ਗਾਰਡੀਅਨ ਬਿਊਰੋ)- ਸਰੀ ਦੇ ਬੀਸਲਾ ਮਾਰਸ਼ਲ ਆਰਟਸ ਵਿੱਚ ਸਿੱਖ ਰਹੇ ਬੱਚੇ ਕਈ ਮੁਕਾਬਲੇ ਜਿੱਤ ਕੇ ਆਏ ਹਨ। ਇੰਦਰਜੀਤ ਸਿੰਘ ਬੀਸਲਾ ਦੀ ਅਗਵਾਈ ਹੇਠ ਬੀ. ਸੀ. ਵਲੋਂ ਗਈ ਟੀਮ ਦੇ 6 ਜੂਨੀਅਰ ਬੌਕਸਰਾਂ ਵਿੱਚੋਂ 5 'ਬੀਸਲਾ ਮਾਰਸ਼ਲ ਆਰਟਸ ਐਂਡ ਬੌਕਸਿੰਗ' ਤੋਂ ਸਿੱਖ ਕੇ ਗਏ ਸਨ, ਜਿਹਨਾਂ ਸੈਸਕਾਟੂਨ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ 'ਚ ਭਾਗ ਲਿਆ ਤੇ ਜਿੱਤਾਂ ਦਰਜ ਕਰਵਾਈਆਂ।

ਇਹ ਟੀਮ 4 ਸੋਨੇ ਦੇ ਅਤੇ 2 ਚਾਂਦੀ ਦੇ ਤਗਮੇ ਜਿੱਤ ਕੇ ਮੁੜੀ ਹੈ। ਹਰਕੀਰਤ ਸਿੰਘ ਨਿੱਝਰ, ਮਨਰਾਜ ਸਿੰਘ ਧਨੋਆ, ਪਵਨ ਜੀੜ ਅਤੇ ਬੁਨੀਤ ਬੀਸਲਾ ਨੇ ਸੋਨੇ ਦੇ ਤਗਮੇ ਜਿੱਤੇ ਹਨ ਜਦਕਿ ਗੈਵਿਨ ਬੀਸਲਾ ਅਤੇ ਬਿਊ ਸਮਿੱਥ ਨੇ ਚਾਂਦੀ ਦੇ ਤਗਮੇ ਜਿੱਤੇ ਹਨ। ਬੁਨੀਤ ਬੀਸਲਾ ਨੇ ਜੂਨੀਅਰ ਡਬਲਿਊ ਬੀ. ਸੀ. ਕੈਨੇਡਾ ਵਿੱਚ ਜਾ ਕੇ ਵੀ ਮੁਕਾਬਲਾ ਲੜਿਆ ਅਤੇ ਟਰਾਫੀ ਜਿੱਤੀ। 



Archive

RECENT STORIES