Posted on June 13th, 2015

ਬਠਿੰਡਾ (ਚਰਨਜੀਤ ਭੁੱਲਰ)- ਪਿੰਡ ਦਿਆਲਪੁਰਾ ਭਾਈਕਾ ਦੇ ਇਕ ਉਦਾਸ ਘਰ ਦਾ ਪੂਰੇ 23 ਵਰ੍ਹਿਆਂ ਮਗਰੋਂ ਅੱਜ ਬੂਹਾ ਖੁੱਲ੍ਹਿਅਾ ਹੈ। ਹੁਣ ਇਸ ਘਰ ਨੂੰ ਆਪਣੇ ਮਾਲਕ ਦੀ ਉਡੀਕ ਬਹੁਤੀ ਲੰਮੀ ਨਹੀਂ ਲੱਗਦੀ। ਜਦੋਂ ਤਿਹਾੜ ਜੇਲ੍ਹ ਵਿੱਚੋਂ ਪ੍ਰੋ. ਦਵਿੰਦਰਪਾਲ ਭੁੱਲਰ ਨੂੰ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਤਾਂ ਇਸ ਘਰ ਵਿੱਚ ਮੁੜ ਜ਼ਿੰਦਗੀ ਰੁਮਕਣ ਦੀ ਉਮੀਦ ਜਾਗ ਪਈ। ਵਰ੍ਹਿਆਂ ਤੋਂ ਇਸ ਘਰ ਵਿੱਚ ਕਦੇ ਦੀਵਾ ਨਹੀਂ ਜਗਿਆ। ਜੰਗਾਲ ਨੇ ਘਰ ਦੇ ਜਿੰਦਰੇ ਦੀ ਆਸ ਨੂੰ ਵੀ ਕੈਦ ਕੀਤਾ ਹੋਇਆ ਸੀ। ਹੁਣ ਇਹ ਘਰ ਆਪਣੇ ਮਾਲਕ ਦੇ ਸਵਾਗਤ ਲੲੀ ਤਿਆਰ ਹੋਣ ਲੱਗਿਅਾ ਹੈ।
ਬਠਿੰਡਾ ਦੇ ਇਸ ਪਿੰਡ ਵਿਚਲੇ ਦਵਿੰਦਰਪਾਲ ਭੁੱਲਰ ਦੇ ਜੱਦੀ ਘਰ ਦਾ ਜਿੰਦਰਾ ਖੋਲ੍ਹ ਕੇ ਪੰਚਾਇਤ ਨੇ ਸਾਫ਼ ਸਫ਼ਾਈ ਕੀਤੀ ਹੈ। ਘਰ ਦੇ ਉਖੜੇ ਫ਼ਰਸ਼ ਨੂੰ ਠੀਕ ਕਰਨ ਵਾਸਤੇ ਮਿਸਤਰੀ ਕੰਮ ਸ਼ੁਰੂ ਕਰਨਗੇ। ਘਰ ਵਿਚਲੇ ਘਾਹ ਵਗੈਰਾ ਨੂੰ ਅੱਜ ਲੋਕਾਂ ਨੇ ਇਕੱਠੇ ਹੋ ਕੇ ਪੁੱਟਿਆ। ਘਰ ਦੇ ਸਾਰੇ ਕਮਰੇ ਖੋਲ੍ਹ ਕੇ ਸਫ਼ਾਈ ਕੀਤੀ ਗਈ। ਵਰ੍ਹਿਆਂ ਤੋਂ ਸੁੰਨੇ ਪਏ ਬੈੱਡਾਂ ਨੂੰ ਵੀ ਅੱਜ ਹਿੱਲਜੁੱਲ ਨਸੀਬ ਹੋਈ। ਬਸਤੀ ਸੁਰਜੀਤਪੁਰਾ ਦੀ ਸਰਪੰਚ ਦਲਬੀਰ ਕੌਰ ਨੇ ਦੱਸਿਆ ਕਿ ਪੰਚਾਇਤ ਦੀ ਮੀਟਿੰਗ ਕਰ ਕੇ ਘਰ ਨੂੰ ਰੰਗ ਰੋਗਨ ਕਰਾਇਆ ਜਾਵੇਗਾ। ਉਨ੍ਹਾਂ ਅੱਜ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਭੁੱਲਰ ਨੂੰ ਜਲਦੀ ਪੈਰੋਲ ’ਤੇ ਰਿਹਾਅ ਕੀਤਾ ਜਾਵੇ।
ਦੱਸਣਯੋਗ ਹੈ ਕਿ ਭੁੱਲਰ ਦੇ ਜੱਦੀ ਘਰ ਦਾ ਬਿਜਲੀ ਦਾ ਮੀਟਰ ਦੋ ਦਹਾਕੇ ਪਹਿਲਾਂ ਬੰਦ ਹੋ ਗਿਆ ਸੀ ਅਤੇ ਪਾਵਰਕੌਮ ਨੇ ਬਿਜਲੀ ਸਪਲਾਈ ਕੱਟੀ ਹੋਈ ਸੀ। ਪਿੰਡ ਦੇ ਵਸਨੀਕ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਹੁਣ ਭੁੱਲਰ ਦੇ ਘਰ ਲੲੀ ਨਵਾਂ ਬਿਜਲੀ ਕੁਨੈਕਸ਼ਨ ਅਪਲਾਈ ਕਰ ਰਹੇ ਹਨ। ਵੇਰਵਿਆਂ ਅਨੁਸਾਰ ਅੱਜ ਕੁਝ ਸਿੱਖ ਆਗੂਆਂ ਨੇ ਪਿੰਡ ਦਿਆਲਪੁਰਾ ਭਾਈਕਾ ਦੇ ਗੁਰਦੁਅਾਰੇ ਵਿੱਚ ਅਰਦਾਸ ਵਿੱਚ ਕੀਤੀ ਅਤੇ ਜਲਦੀ ਰਿਹਾਈ ਦੀ ਮੰਗ ਕੀਤੀ। ਦਿਆਲਪੁਰਾ ਭਾਈਕਾ ਦੇ ਸਰਪੰਚ ਗੁਰਜੰਟ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਾਸੀ ਹੁਣ ਭੁੱਲਰ ਦੇ ੲਿੱਥੇ ਪੁੱਜਣ ਦਾ ਇੰਤਜ਼ਾਰ ਕਰਨ ਲੱਗੇ ਹਨ ਅਤੇ ਪੰਚਾਇਤ ਵੀ ਸਰਕਾਰ ਤੋਂ ਇਹੋ ਮੰਗ ਕਰਦੀ ਹੈ ਕਿ ਭੁੱਲਰ ਨੂੰ ਜਲਦੀ ਪੈਰੋਲ ’ਤੇ ਰਿਹਾਅ ਕੀਤਾ ਜਾਵੇ। ਵਰ੍ਹਿਆਂ ਮਗਰੋਂ ਇਸ ਘਰ ਦੇ ਬਨੇਰੇ ’ਤੇ ਕਾਂ ਬੈਠਾ ਹੈ ਅਤੇ ਘਰ ਨੂੰ ਲੋਕਾਂ ਦੀ ਪੈੜ ਚਾਲ ਸੁਣਨ ਨੂੰ ਮਿਲੀ ਹੈ। ਇਸ ਘਰ ਦੀ ਦਹਿਲੀਜ਼ ਵਿੱਚ ਨੂੰਹ ਨਵਨੀਤ ਕੌਰ ਨੂੰ ਸਿਰਫ ਇਕ ਦਫ਼ਾ ਪੈਰ ਪਾਉਣ ਦਾ ਮੌਕਾ ਮਿਲ ਸਕਿਆ।
ਪਿੰਡ ਦੇ ਲੋਕਾਂ ਅਨੁਸਾਰ ਕਰੀਬ 45 ਸਾਲ ਪਹਿਲਾਂ ਬਲਵੰਤ ਸਿੰਘ (ਦਵਿੰਦਰਪਾਲ ਸਿੰਘ ਦੇ ਪਿਤਾ) ਨੇ ਪੱਟੀ ਤੋਂ ਆ ਕੇ ਇੱਥੇ ਆਪਣਾ ਮਕਾਨ ਬਣਾਇਆ ਸੀ। ਬਲਵੰਤ ਸਿੰਘ ਤੇ ਉਸ ਦੀ ਪਤਨੀ ਉਪਕਾਰ ਕੌਰ ਸਰਕਾਰੀ ਮੁਲਾਜ਼ਮ ਸਨ। ਕਾਲੇ ਦੌਰ ਦੌਰਾਨ ਇਕ ਦਿਨ ਗੁਰਸਿੱਖ ਬਲਵੰਤ ਸਿੰਘ ਦਾ ਹਸਦਾ ਵਸਦਾ ਘਰ ਤਾਰ ਤਾਰ ਹੋ ਗਿਆ। ਬਲਵੰਤ ਸਿੰਘ ਨੂੰ ਉਦੋਂ ਪੁਲੀਸ ਚੁੱਕ ਕੇ ਲੈ ਗਈ ਸੀ, ਜਿਸ ਦਾ ਅੱਜ ਤੱਕ ਕੋਈ ਥਹੁ ਪਤਾ ਨਹੀਂ ਲੱਗਿਆ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026