Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੂਗਲ ਨੂੰ ਮਾਤ ਦੇਣ ਲਈ ਐਪਲ ਕੰਪਨੀ ਵੱਲੋਂ 2017 ਤੱਕ ਲਿਆਂਦਾ ਜਾਵੇਗਾ 'ਐਪਲ ਸਟ੍ਰੀਟ ਵਿਊ'

Posted on June 15th, 2015



ਆਕਲੈਂਡ- 15 ਜੂਨ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਦਿਨੀਂ ਅਮਰੀਕਾ ਦੇ ਵਿਚ ਐਪਲ ਦੀ ਸਟ੍ਰੀਟ ਵਿਊ ਕੈਪਚਰ ਕਰ ਰਹੀ ਹਾਈ ਟੈਕ ਕਾਰ ਮੀਡੀਏ ਦੀ ਨਜ਼ਰੀਂ ਪਈ ਅਤੇ ਬਾਅਦ ਵਿਚ ਇਹ ਸਪਸ਼ਟ ਹੋ ਗਿਆ ਕਿ ਐਪਲ ਵੱਲੋਂ ਗੂਗਲ ਕੰਪਨੀ ਦੀ ਤਰਜ਼ ਉਤੇ 2017 ਤੱਕ ਬਹੁਤ ਸਾਰੇ ਦੇਸ਼ਾਂ ਦਾ 'ਐਪਲ ਸਟ੍ਰੀਟ ਵਿਊ' ਆ ਜਾਵੇਗਾ। ਇਹ ਸਟ੍ਰੀਟ ਵਿਊ ਕੈਪਚਰ ਕਰਦੀਆਂ ਕਾਰਾਂ ਵੱਖਰੇ-ਵੱਖਰੇ ਦੇਸ਼ਾਂ ਦੇ ਵਿਚ ਘੁੰਮਦੀਆਂ ਨਜ਼ਰ ਆਉਣਗੀਆਂ। ਅਗਲੇ ਮਹੀਨੇ ਇੰਗਲੈਂਡ ਦੇ ਵਿਚ ਕਾਰ ਭੇਜੀ ਜਾ ਰਹੀ ਹੈ। ਇਹ ਨਵਾਂ ਡਾਟਾ ਐਪਲ ਮੈਪਸ ਦੇ ਵਿਚ ਹੋਰ ਸੁਧਾਰ ਲਿਆਵੇਗਾ। ਸਟ੍ਰੀਟ ਵਿਊ ਦੌਰਾਨ ਲੋਕਾਂ ਦੀ ਪ੍ਰਾਈਵੇਸੀ ਨੂੰ ਧਿਆਨ ਵਿਚ ਰੱਖਦਿਆਂ ਤਸਵੀਰਾਂ ਦੇ ਵਿਚ ਆਏ ਚਿਹਰਿਆਂ ਨੂੰ ਧੁੰਦਲੇ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੀ ਪਹਿਚਾਣ ਨਾ ਹੋ ਸਕੇ ਅਤੇ ਇਸੇ ਤਰ੍ਹਾਂ ਕਾਰਾਂ ਅਤੇ ਹੋਰ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਵੀ ਧੁੰਦਲਾ ਕਰ ਦਿੱਤਾ ਜਾਵੇਗਾ। ਐਪਲ ਵੱਲੋਂ ਬਹੁਤ ਹੀ ਸਪਸ਼ਟ ਅਤੇ 3 ਡੀ. ਤਸਵੀਰਾਂ ਖਿੱਚੀਆਂ ਜਾ ਰਹੀਆਂ ਹਨ।



Archive

RECENT STORIES