Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲ ਤੇ ਸੁਖਬੀਰ ਯੋਗਾ ਦਿਵਸ ਤੋਂ ਦੂਰ ਰਹੇ

Posted on June 22nd, 2015


ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੋਵਾਂ ਨੇ ਯੋਗ ਦਿਵਸ ਤੋਂ ਦੂਰੀ ਰੱਖੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਯੋਗ ਸਮਾਗਮ ਵਿੱਚ ਹਿੱਸਾ ਲਿਆ, ਪਰ ਯੋਗ ਕਰਨ ਤੋਂ ਉਹ ਵੀ ਪਾਸਾ ਵੱਟਦੇ ਨਜ਼ਰ ਆਏ।

ਜਾਣਕਾਰ ਸੂਤਰਾਂ ਦੇ ਦੱਸਣ ਮੁਤਾਬਕ ਐਤਵਾਰ ਸਵੇਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਬਾਲਾਸਰ (ਹਰਿਆਣਾ) ਦੇ ਫਾਰਮਹਾਊਸ ਵਿੱਚ ਸਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਿੱਲੀ ਦੇ ਸਫਦਰਗੰਜ ਰੋਡ ਰਿਹਾਇਸ਼ ਉੱਤੇ ਸਨ। ਦਿੱਲੀ ਵਿੱਚ ਹੋਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਯੋਗ ਦਿਵਸ ਦਾ ਹਿੱਸਾ ਨਹੀਂ ਸੀ ਬਣੇ। ਮੁੱਖ ਮੰਤਰੀ ਬਾਦਲ ਨੇ ਐਤਵਾਰ ਨੂੰ ਮੁਕਤਸਰ ਸਾਹਿਬ ਦੇ ਕਈ ਪਿੰਡਾਂ ਦਾ ਦੌਰਾ ਕੀਤਾ, ਪਰ ਕਿਸੇ ਯੋਗ ਸਮਾਗਮ ਵਿੱਚ ਹਿੱਸਾ ਨਹੀਂ ਲਿਆ। 

ਅੰਮ੍ਰਿਤਸਰ ਵਿਖੇ ਮਨਾਏ ਗਏ ਰਾਜ ਪੱਧਰੀ ਯੋਗ ਸਮਾਗਮ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਖੁਦ ਯੋਗਾ ਨਹੀਂ ਕੀਤਾ, ਜਿਸ ਦੀ ਸਫਾਈ ਉਨ੍ਹਾਂ ਕੁਝ ਵੱਖਰੇ ਅੰਦਾਜ਼ ਚ ਦਿੱਤੀ।
ਵਰਨਣ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਨੰਦਪੁਰ ਸਾਹਿਬ ਦੌਰਾ ਰੱਦ ਹੋਣ ਪਿੱਛੋਂ ਪੰਜਾਬ ਦੇ ਸਕੂਲਾਂ ਵਿਚ ਵੀ ਯੋਗ ਦਿਵਸ ਮਨਾਉਣਾ ਰੱਦ ਕਰ ਦਿੱਤਾ ਗਿਆ ਸੀ, ਪਰ ਰਾਜਨਾਥ ਸਿੰਘ ਤੇ ਅਮਿਤ ਸ਼ਾਹ ਦੀ ਫੇਰੀ ਦੇ ਬਾਅਦ ਦੁਬਾਰਾ ਇਸ ਨੂੰ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ।



Archive

RECENT STORIES