Posted on May 25th, 2013
<p>ਮਹਿੰਦਰ ਕਰਮਾ<br></p>
ਰਾਏਪੁਰ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਕਾਂਗਰਸ ਦੀ ਪਰਿਵਰਤਨ ਯਾਤਰਾ 'ਤੇ ਹੋਏ ਨਕਸਲੀ ਹਮਲੇ ਵਿਚ ਸੀਨੀਅਰ ਕਾਂਗਰਸੀ ਆਗੂ ਅਤੇ ਸਲਵਾ ਜੁਡੂਮ ਦੇ ਹਮਾਇਤੀ ਮਹਿੰਦਰ ਕਰਮਾ ਨੂੰ ਮਾਰ ਦਿਤਾ ਜਦਕਿ ਕਾਂਗਰਸੀ ਆਗੂ ਵੀ. ਸੀ. ਸ਼ੁਕਲਾ ਸਮੇਤ ਕਈ ਹੋਰ ਜ਼ਖ਼ਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਸ੍ਰੀ ਸ਼ੁਕਲਾ ਦੀ ਪਿੱਠ ਵਿਚ ਤਿੰਨ ਗੋਲੀਆਂ ਲੱਗੀਆਂ ਹਨ। ਸ਼ੁਰੂਆਤੀ ਖ਼ਬਰਾਂ ਮੁਤਾਬਕ ਸੂਬਾ ਕਾਂਗਰਸ ਦੇ ਪ੍ਰਧਾਨ ਨੰਦ ਕੁਮਾਰ ਪਟੇਲ ਨੂੰ ਉੁਨ੍ਹਾਂ ਦੇ ਬੇਟੇ ਨਾਲ ਨਕਸਲੀਆਂ ਨੇ ਅਗ਼ਵਾ ਕਰ ਲਿਆ ਹੈ। ਇਸ ਹਮਲੇ ਵਿਚ ਇਕ ਕਾਰਕੁਨ ਦੀ ਮੌਤ ਹੋ ਗਈ। ਚੇਤੇ ਰਹੇ ਕਿ ਇਸ ਯਾਤਰਾ ਵਿਚ ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸਮੇਤ ਸੀਨੀਅਰ ਨੇਤਾ ਸ਼ਾਮਲ ਸਨ। 14 ਗੱਡੀਆਂ ਦੇ ਕਾਫ਼ਲੇ ਵਿਚ ਸੂਬਾ ਕਾਂਗਰਸ ਦੇ ਪ੍ਰਧਾਨ ਨੰਦੁਕੁਮਾਰ ਪਟੇਲ, ਵਿਦਿਆਚਰਨ ਸ਼ੁਕਲਾ ਸ਼ਾਮਲ ਸਨ, ਜਿਨ੍ਹਾਂ ਵਿਚੋਂ ਨੰਦ ਕੁਮਾਰ ਅਤੇ ਉਨ੍ਹਾਂ ਦੇ ਪੁੱਤਰ ਨੂੰ ਨਕਸਲੀ ਅਗ਼ਵਾ ਕਰ ਕੇ ਲੈ ਗਏ।
ਰਾਜ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੁਕਮਾ ਜ਼ਿਲ੍ਹੇ ਦੀ ਗੀਦਮ ਵਾਦੀ ਨੇੜੇ ਨਕਸਲੀਆਂ ਨੇ ਕਾਂਗਰਸ ਦੀ ਪਰਿਵਰਤਨ ਯਾਤਰਾ 'ਤੇ ਗੋਲੀਬਾਰੀ ਕੀਤੀ। ਇਸ ਵਿਚ ਸਥਾਨਕ ਕਾਰਕੁਨ ਗੋਪੀ ਵਾਧਵਾਨੀ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਦਸਿਆ ਕਿ ਪਰਿਵਰਤਨ ਯਾਤਰਾ ਸਨਿਚਰਵਾਰ ਨੂੰ ਸੁਕਮਾ ਜ਼ਿਲ੍ਹੇ ਵਿਚ ਰੈਲੀ ਕਰ ਕੇ ਜਗਦਲਪੁਰ ਵਲ ਰਵਾਨਾ ਹੋਈ ਸੀ।
ਯਾਤਰਾ ਵਿਚ ਛੱਤੀਸਗੜ੍ਹ ਕਾਂਗਰਸ ਦੇ ਪ੍ਰਧਾਨ ਨੰਦ ਕੁਮਾਰ ਪਟੇਲ, ਸਾਬਕਾ ਕੇਂਦਰੀ ਮੰਤਰੀ ਵਿਦਿਆਚਰਨ ਸ਼ੁਕਲ ਅਤੇ ਵਿਧਾਨ ਸਭਾ ਵਿਚ ਸਾਬਕਾ ਆਗੂ ਮਹਿੰਦਰ ਕਰਮਾ ਸਮੇਤ ਲਗਭਗ 120 ਲੋਕ ਸ਼ਾਮਲ ਸਨ। ਲਗਭਗ 20 ਗੱਡੀਆਂ ਵਿਚ ਸਵਾਰ ਯਾਤਰਾ ਜਦੋਂ ਗੀਦਮ ਵਾਦੀ ਨੇੜੇ ਪਹੁੰਚੀ ਤਾਂ ਨਕਸਲੀਆਂ ਨੇ ਦਰੱਖ਼ਤ ਸੁੱਟ ਕੇ ਰਸਤਾ ਰੋਕ ਲਿਆ ਅਤੇ ਯਾਤਰਾ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਬਾਅਦ ਵਿਚ ਨਕਸਲੀ ਉਥੋਂ ਭੱਜ ਗਏ।
Posted on September 10th, 2025
Posted on September 9th, 2025
Posted on September 8th, 2025
Posted on September 5th, 2025
Posted on September 4th, 2025
Posted on September 3rd, 2025
Posted on September 2nd, 2025
Posted on August 29th, 2025
Posted on August 28th, 2025
Posted on August 27th, 2025
Posted on August 26th, 2025
Posted on August 25th, 2025