Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਿੱਲੀ ਦੀ ਤਿਹਾੜ ਜੇਲ੍ਹ 'ਚ ਸੁਰੰਗ ਬਣਾ ਕੇ ਇੱਕ ਕੈਦੀ ਫ਼ਰਾਰ, ਦੂਜਾ ਗ੍ਰਿਫ਼ਤਾਰ

Posted on June 29th, 2015


ਨਵੀਂ ਦਿੱਲੀ- ਭਾਰਤ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਦਿੱਲੀ ਦੀ ਤਿਹਾੜ ਜੇਲ੍ਹ ਦੀ ਸੁਰੱਖਿਆ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਹੈ। ਤਿਹਾੜ 'ਚ ਸੁਰੰਗ ਬਣਾ ਕੇ ਦੋ ਕੈਦੀ ਜੇਲ੍ਹ ਤੋਂ ਫ਼ਰਾਰ ਹੋ ਗਏ। ਪੁਲਿਸ ਦੇ ਮੁਤਾਬਿਕ ਫ਼ਰਾਰ ਕੈਦੀਆਂ 'ਚੋਂ ਇੱਕ ਨੂੰ ਫੜ ਲਿਆ ਗਿਆ ਹੈ, ਲੇਕਿਨ ਇੱਕ ਕੈਦੀ ਅਜੇ ਵੀ ਫ਼ਰਾਰ ਹੈ। 

ਜਾਣਕਾਰੀ ਦੇ ਮੁਤਾਬਿਕ ਅਜੇ ਤੱਕ ਪੁਲਿਸ ਦੇ ਹੱਥੇ ਨਾ ਚੜ੍ਹਿਆ ਕੈਦੀ ਕਾਫ਼ੀ ਖ਼ਤਰਨਾਕ ਹੈ। ਐਤਵਾਰ ਨੂੰ ਗਿਣਤੀ ਦੇ ਦੌਰਾਨ ਜਦੋਂ ਦੋਵੇਂ ਕੈਦੀ ਨਹੀਂ ਪਾਏ ਗਏ ਤਾਂ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਗਈ। ਇਸ ਦੌਰਾਨ ਤਿਹਾੜ 'ਚ ਉਸ ਸੁਰੰਗ ਦਾ ਪਤਾ ਲੱਗਾ ਜਿਥੋਂ ਉਹ ਫ਼ਰਾਰ ਹੋਏ ਸਨ। ਗੌਰਤਲਬ ਹੈ ਕਿ ਤਿਹਾੜ ਤੋਂ ਕੈਦੀਆਂ ਦੇ ਭੱਜਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸਤੋਂ ਪਹਿਲਾਂ ਚਾਰਲਸ ਸ਼ੋਭਰਾਜ ਤੇ ਫੂਲਨ ਦੇਵੀ ਦਾ ਹਤਿਆਰਾ ਸ਼ੇਰ ਸਿੰਘ ਰਾਣਾ ਵੀ ਤਿਹਾੜ ਤੋਂ ਭੱਜ ਚੁੱਕਾ ਹੈ।



Archive

RECENT STORIES