Posted on July 21st, 2015

<p>ਪੰਜਾਬੀ ਗਾਇਕ ਹੈਰੀ ਬਰਾੜ <br></p>
ਚੰਡੀਗੜ੍ਹ- ਇੱਕ ਪੰਜਾਬੀ ਗਾਇਕ ਨੇ ਕੱਲ੍ਹ ਰਾਤ ਸੈਕਟਰ 51 ਵਿੱਚ ਪੰਜਾਬੀ ਗਾਣੇ ਰਿਲੀਜ਼ ਕਰਨ ਵਾਲੀ ਇੱਕ ਮਿਊਜ਼ਿਕ ਕੰਪਨੀ ਦੇ ਦਫਤਰ ਵਿੱਚ ਪੰਜਾਬੀ ਸਟਾਈਲ ਵਿੱਚ ਵੜ ਕੇ ਪਹਿਲਾਂ ਦੋ ਰਾਊਂਡ ਫਾਇਰ ਕੀਤੇ, ਫਿਰ ਕੰਪਨੀ ਦੇ ਮਾਲਕ ਨਾਲ ਕੁੱਟਮਾਰ ਕਰ ਕੇ ਉਹ ਸਾਥੀਆਂ ਸਮੇਤ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ। ਇਸ ਦੀ ਸੂਚਨਾ ‘ਤੇ ਥਾਣਾ 34 ਪੁਲਸ ਨੇ ਸ਼ਨੀਵਾਰ ਰਾਤ ਤੇ ਐਤਵਾਰ ਨੂੰ ਦਿਨ ਸਮੇਂ ਸੀ ਐਫ ਐਸ ਐਲ ਟੀਮ ਦੀ ਮਦਦ ਨਾਲ ਮੌਕੇ ਦੀ ਜਾਂਚ ਕੀਤੀ ਤੇ ਕੁਝ ਸਬੂਤ ਇਕੱਠੇ ਕੀਤੇ।
ਪੁਲਸ ਨੇ ਦੱਸਿਆ ਕਿ ਸੈਕਟਰ 51 ਏ ਦੇ ਮਕਾਨ ਨੰਬਰ 296 ਬੀ ਤੋਂ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪੁੱਜੇ ਤਾਂ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸੈਕਟਰ 51 ਏ ਦੇ ਮਕਾਨ ਨੰਬਰ 296 ਬੀ ਵਿੱਚ ਪੰਜਾਬ ਰਿਕਾਰਡ ਪ੍ਰੇਜੈਂਟਸ ਮਿਊਜ਼ਿਕ ਕੰਪਨੀ ਦਾ ਮਾਲਕ ਹੈ। ਉਸ ਨੇ ਦੱਸਿਆ ਕਿ ਪਿਛਲੇ ਮਹੀਨੇ ਉਸ ਨੇ ‘11 ਸਹੇਲੀਆਂ’ ਗਾਣਾ ਰਿਲੀਜ਼ ਕਰਾਇਆ, ਜਿਸ ਦਾ ਗਾਇਕ ਹੈਰੀ ਬਰਾੜ ਸੀ, ਪਰ ਹੈਰੀ ਬਰਾੜ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਗਾਣਾ ਘੱਟ ਚੈਨਲਾਂ ‘ਚ ਚਲਵਾਇਆ ਤੇ ਪੈਸੇ ਪੂਰੇ ਲੈ ਲਏ। ਉਨ੍ਹਾਂ ਨੇ ਹੈਰੀ ਬਰਾੜ ਨਾਲ ਸੋਮਵਾਰ ਨੂੰ ਪੂਰੀ ਜਾਣਕਾਰੀ ਦੇਣ ਦੀ ਗੱਲ ਕਹੀ। ਸ਼ਨੀਵਾਰ ਨੂੰ ਹੈਰੀ ਨੇ ਉਨ੍ਹਾਂ ਨੂੰ ਕਈ ਫੋਨ ਕੀਤੇ, ਪਰ ਉਹ ਬਿਜ਼ੀ ਹੋਣ ਕਾਰਨ ਫੋਨ ਨਹੀਂ ਸੁਣ ਸਕੇ। ਸ਼ਨੀਵਾਰ ਰਾਤ ਹਰਵਿੰਦਰ ਸਿੰਘ ਦੀ ਪਤਨੀ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਹੈਰੀ ਦੇ ਸਾਥੀਆਂ ਸਮੇਤ ਘਰ ਆਉਣ ਦੀ ਗੱਲ ਕਹੀ। ਹਰਵਿੰਦਰ ਨੇ ਹੈਰੀ ਬਰਾੜ ਨਾਲ ਮਾਮਲਾ ਪ੍ਰੋਫੈਸ਼ਨਲ ਹੋਣ ਕਾਰਨ ਸੈਕਟਰ 51 ਦਫਤਰ ਵਿੱਚ ਆ ਕੇ ਮਿਲਣ ਦੀ ਗੱਲ ਕਹੀ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਹੈਰੀ ਬਰਾੜ ਤਿੰਨ ਸਾਥੀਆਂ ਸਮੇਤ ਉਨ੍ਹਾਂ ਦੇ ਦਫਤਰ ਪੁੱਜਾ ਤੇ ਦਰਵਾਜ਼ੇ ‘ਤੇ ਦੋ ਗੋਲੀਆਂ ਚਲਾ ਦਿੱਤੀਆਂ। ਫਿਰ ਉਸ ਨੇ ਦਫਤਰ ਅੰਦਰ ਆ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਦੂਜੇ ਕਮਰੇ ਵਿੱਚ ਬੈਠੇ ਉਸ ਦੇ ਤਿੰਨ ਸਾਥੀਆਂ ਮਹਿੰਦਰ ਸ਼ਰਮਾ, ਪ੍ਰਿੰਸ ਤੇ ਪ੍ਰਗਟ ਸਿੰਘ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹੈਰੀ ਉਨ੍ਹਾਂ ਨਾਲ ਕੁੱਟਮਾਰ ਕਰਦਾ ਰਿਹਾ। ਇਸ ਮਗਰੋਂ ਹੈਰੀ ਪਿਸਤੌਲ ਹਵਾ ਵਿੱਚ ਲਹਿਰਾਉਂਦਾ ਸਫੇਦ ਰੰਗ ਦੀ ਦਿੱਲੀ ਨੰਬਰ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ।
ਸ਼ਿਕਾਇਤ ‘ਤੇ ਪੁਲਸ ਨੇ ਪੰਜਾਬੀ ਗਾਇਕ ‘ਤੇ ਕੇਸ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤੀ ਗਈ ਕਾਰ ਨੂੰ ਬਰਾਮਦ ਕਰ ਲਿਆ ਗਿਆ ਹੈ।

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026