Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰਦਾਸਪੁਰ ਦੇ ਆਈ ਜੀ ਨੂੰ ਪੰਜ ਦਿਨ ਪਹਿਲਾਂ ਕੀਤਾ ਗਿਆ ਸੀ ਚੌਕਸ

Posted on July 27th, 2015

<p>ਐਡੀਸ਼ਨਲ ਡਾਇਰੈਕਟਰ ਜਨਰਲ ਪੁਲੀਸ (ਖ਼ੁਫ਼ੀਆ) ਹਰਦੀਪ ਸਿੰਘ ਢਿੱਲੋਂ&nbsp;<br></p>


ਚੰਡੀਗੜ੍ਹ- ਪੰਜਾਬ ਪੁਲੀਸ ਹੈੱਡਕੁਆਰਟਰ ਨੇ ਆਈ ਜੀ ਬਾਰਡਰ ਰੇਂਜ ਗੁਰਦਾਸਪੁਰ ਨੂੰ ਪੰਜ ਦਿਨ ਪਹਿਲਾਂ 21 ਜੁਲਾਈ ਨੂੰ ਹੀ ਸਰਹੱਦ ਪਾਰੋਂ ਹਮਲਾ ਕੀਤੇ ਜਾਣ ਪ੍ਰਤੀ ਚੌਕਸ ਕਰ ਦਿੱਤਾ ਸੀ। ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਨੂੰ ਸੂਹ ਮਿਲੀ ਸੀ ਕਿ ਹਮਲਾਵਰ ਗੁਰਦਾਸਪੁਰ ਨੇੜੇ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਕੋਈ ਵੱਡਾ ਹਮਲਾ ਕਰਨ ਦੀ ਤਾਕ ਵਿੱਚ ਹਨ। ਸੂਤਰਾਂ ਅਨੁਸਾਰ ਭਾਵੇਂ ਇਸ ਸੂਹ ਦੇ ਆਧਾਰ 'ਤੇ ਗੁਰਦਾਸਪੁਰ ਪੁਲੀਸ ਚੌਕਸ ਸੀ ਪਰ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਹਮਲਾਵਰ ਸਿੱਧਾ ਕਿਸੇ ਥਾਣੇ ਉਪਰ ਹੀ ਕਬਜ਼ਾ ਕਰ ਲੈਣਗੇ।

ਹੈੱਡਕੁਆਰਟਰ ਵਿਖੇ ਸਮੁੱਚੇ ਆਪਰੇਸ਼ਨ ਦੀ ਨਿਗਰਾਨੀ ਕਰ ਰਹੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲੀਸ (ਖ਼ੁਫ਼ੀਆ) ਹਰਦੀਪ ਸਿੰਘ ਢਿੱਲੋਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਪਿਛਲੇ ਦਿਨੀਂ ਸਰਹੱਦ ਪਾਰੋਂ ਅਜਿਹਾ ਹਮਲਾ ਹੋਣ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਆਈ ਜੀ ਬਾਰਡਰ ਰੇਂਜ ਗੁਰਦਾਸਪੁਰ ਨੂੰ ਅਲਰਟ ਕਰ ਦਿੱਤਾ ਗਿਆ ਸੀ।



Archive

RECENT STORIES