Posted on July 27th, 2015

ਸ਼ਾਹਕੋਟ- ਦੀਨਾਨਗਰ (ਗੁਰਦਾਸਪੁਰ) 'ਤੇ ਕੀਤੇ ਗਏ ਹਮਲੇ ਵਿੱਚ ਹਲਾਕ ਹੋਏ ਐਸ. ਪੀ. (ਡੀ) ਬਲਜੀਤ ਸਿੰਘ ਦੇ ਜੱਦੀ ਪਿੰਡ ਢੰਡੋਵਾਲ ਵਿੱਚ ਮਾਤਮ ਛਾ ਗਿਆ ਹੈ। ਸ਼ਾਹਕੋਟ ਦੇ ਚੜ੍ਹਦੇ ਪਾਸੇ ਸਥਿਤ ਪਿੰਡ ਢੰਡੋਵਾਲ ਵਿੱਚ ਬਲਜੀਤ ਸਿੰਘ ਦਾ ਜਨਮ ਅੱਛਰ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ 1966 ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਜਾਬ ਪੁਲੀਸ ਵਿੱਚ ਬਤੌਰ ਏ. ਐਸ. ਆਈ. ਸੇਵਾ ਨਿਭਾਉਂਦੇ ਹੋਏ ਥਾਣਾ ਮਹਿਣਾ (ਮੋਗਾ) ਵਿੱਚ ਡਿਊਟੀ ਦੌਰਾਨ ਇੱਕ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਸਨ। ਸ. ਬਲਜੀਤ ਸਿੰਘ ਦੇ ਦੋ ਭੈਣਾਂ ਅਤੇ ਦੋ ਭਰਾ ਹਨ।
ਉਨ੍ਹਾਂ ਨੇ ਆਪਣੀ ਮੁੱਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਦਸਵੀ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੰਗਲ ਅੰਬੀਆਂ ਤੋਂ ਪ੍ਰਾਪਤ ਕਰਨ ਤੋਂ ਉਪਰੰਤ ਉਨ੍ਹਾਂ ਉਚੇਰੀ ਸਿੱਖਿਆ ਨਕੋਦਰ ਦੇ ਇੱਕ ਕਾਲਜ ਤੋਂ ਪ੍ਰਾਪਤ ਕੀਤੀ। ਪਿਤਾ ਦੀ ਮੌਤ ਤੋਂ ਬਾਅਦ ਬਲਜੀਤ ਸਿੰਘ 1988 ਵਿੱਚ ਪੰਜਾਬ ਪੁਲੀਸ ਵਿੱਚ ਬਤੌਰ ਏ. ਐਸ. ਆਈ. ਭਰਤੀ ਹੋ ਗਏ ਸਨ। ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਹੋਏ ਉਹ ਇਸ ਸਮੇਂ ਐਸ. ਪੀ. (ਡੀ) ਦੇ ਅਹੁੱਦੇ ਤੱਕ ਪੁੱਜ ਗਏ ਸਨ। ਚਾਚਾ ਅਮਰ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਦਾ ਸਮੁੱਚਾ ਪਰਿਵਾਰ ਕਰੀਬ 20 ਸਾਲ ਪਹਿਲਾਂ ਪਿੰਡ ਛੱਡਕੇ ਕਪੂਰਥਲਾ ਰਹਿਣ ਲੱਗ ਪਿਆ ਸੀ। ਉਨ੍ਹਾਂ ਕਿਹਾ ਕਿ ਛੇ ਮਹੀਨੇ ਪਹਿਲਾਂ ਹੀ ਬਲਜੀਤ ਸਿੰਘ ਦੀ ਮਾਤਾ ਦੀ ਮੌਤ ਹੋਈ ਸੀ। ਉਹ ਆਪਣੇ ਪਿੱਛੇ ਪਤਨੀ ਕੁਲਵੰਤ ਕੌਰ, ਬੇਟੀ ਪਰਮਿੰਦਰ ਕੌਰ ਤੇ ਗਗਨਦੀਪ ਕੌਰ ਅਤੇ ਪੁੱਤਰ ਮਨਿੰਦਰਪਾਲ ਸਿੰਘ ਛੱਡ ਗਏ ਹਨ।
ਜਿਉਂ ਹੀ ਐਸ.ਪੀ. ਬਲਜੀਤ ਸਿੰਘ ਦੇ ਹਲਾਕ ਹੋਣ ਦੀ ਖ਼ਬਰ ਵੱਖ ਵੱਖ ਚੈਨਲਾਂ 'ਤੇ ਪ੍ਰਸਾਰਿਤ ਹੋਈ ਤਾਂ ਪਿੰਡ ਢੰਡੋਵਾਲ ਵਿੱਚ ਮਾਤਮ ਛਾ ਗਿਆ। ਪਿੰਡ ਦੇ ਮੋਹਤਬਰ ਵਿਅਕਤੀ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਤੁਰੰਤ ਦੀਨਾਨਗਰ ਪੁੱਜੇ ਤੇ ਭਰੇ ਮਨ ਨਾਲ ਦੱਸਿਆ ਕਿ ਬਲਜੀਤ ਸਿੰਘ ਬਹੁਤ ਅਗਾਂਹਵਧੂ ਵਿਚਾਰਾਂ ਵਾਲੇ ਅਤੇ ਮਿਲਣਸਾਰ ਵਿਅਕਤੀ ਸਨ।

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026