Posted on August 3rd, 2015

ਜਲੰਧਰ- ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਸਾਬਕਾ ਡੀ ਜੀ ਪੀ, ਪਰਮਦੀਪ ਸਿੰਘ ਗਿੱਲ ਨੂੰ ਜੰਮੂ ਕਸ਼ਮੀਰ ਦਾ ਗਵਰਨਰ ਲਾਉਣ ਦੀ ਫਾਈਲ ਇਸ ਹਫਤੇ ਕਲੀਅਰ ਕੀਤੇ ਜਾਣ ਦੇ ਆਸਾਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਹੀ ਗਿੱਲ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਤੇ ਪਿਛਲੇ ਹਫਤੇ ਫਾਈਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਕੋਲ ਆ ਗਈ ਸੀ।
ਗਿੱਲ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ‘ਚ ਖੁੱਲ੍ਹ ਕੇ ਭਾਜਪਾ ਦੀ ਮਦਦ ਕੀਤੀ ਸੀ। ਉਹ ਆਈ ਪੀ ਐੱਸ ਅਫਸਰ ਵਜੋਂ ਜੰਮੂ ਕਸ਼ਮੀਰ ਕਾਡਾਰ ਦੇ ਪੁਲਸ ਦੇ ਅਧਿਕਾਰੀ ਵਜੋਂ ਕੰਮ ਵੀ ਕਰ ਚੁੱਕੇ ਹਨ ਤੇ ਇਸੇ ਨਾਤੇ ਉਨ੍ਹਾਂ ਦੇ ਜੰਮੂ ਕਸ਼ਮੀਰ ਵਿੱਚ ਸੰਪਰਕ ਕਾਫੀ ਜ਼ਿਆਦਾ ਹਨ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਸਮੇਂ ਗਿੱਲ ਨੂੰ ਵਿਸ਼ੇਸ਼ ਰੂਪ ਨਾਲ ਕਸ਼ਮੀਰ ਬੁਲਾ ਕੇ ਉਨ੍ਹਾਂ ਦੀ ਮਦਦ ਲਈ ਅਤੇ ਗਿੱਲ ਦੀ ਰਣਨੀਤੀ ਅਨੁਸਾਰ ਭਾਜਪਾ ਨੂੰ ਜੰਮੂ ਕਸ਼ਮੀਰ ‘ਚ ਪਹਿਲੀ ਵਾਰ ਭਾਰੀ ਸਫਲਤਾ ਮਿਲੀ, ਜਿਸ ਕਾਰਨ ਉਹ ਪੀ ਡੀ ਪੀ ਨਾਲ ਮਿਲ ਕੇ ਸਰਕਾਰ ਬਣਾਉਣ ‘ਚ ਸਫਲ ਹੋ ਸਕੀ ਸੀ।
ਸਰਕਾਰੀ ਹਲਕਿਆਂ ਨੇ ਦੱਸਿਆ ਕਿ ਗਿੱਲ ਨਾਲ 4-5 ਹੋਰ ਰਾਜਾਂ ਦੇ ਗਵਰਨਰਾਂ ਦੀ ਨਿਯੁਕਤੀ ਵੀ ਸੰਭਵ ਹੈ, ਜਿਨ੍ਹਾਂ ਵਿੱਚ ਕੁਝ ਉਤਰ ਪੂਰਬੀ ਰਾਜਾਂ ਦੇ ਹਨ। ਪੰਜਾਬ ਦੇ ਗਵਰਨਰ ਦੀ ਸਥਾਈ ਨਿਯੁਕਤੀ ਵੀ ਹੋਣੀ ਹੈ, ਕਿਉਂਕਿ ਹਾਲੇ ਹਰਿਆਣਾ ਵਾਲੇ ਗਵਰਨਰ ਨੂੰ ਪੰਜਾਬ ਦਾ ਵਾਧੂ ਭਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇ ਰੱਖਿਆ ਹੈ।
ਗਿੱਲ ਦੀ ਫਾਈਲ ਉੱਤੇ ਹੁਣ ਸਿਰਫ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਦਸਖਤ ਹੋਣੇ ਬਾਕੀ ਹਨ। ਬਾਕੀ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਜੰਮੂ ਕਸ਼ਮੀਰ ਦੇ ਮੌਜੂਦਾ ਗਵਰਨਰ ਐਨ ਐਸ ਵੋਹਰਾ ਇਸ ਸਮੇਂ ਐਕਸਟੈਂਸ਼ਨ ‘ਤੇ ਚੱਲ ਰਹੇ ਹਨ। ਉਨ੍ਹਾਂ ਦਾ ਕਾਰਜਕਾਲ ਪਹਿਲਾਂ ਖਤਮ ਹੋ ਚੁੱਕਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗਿੱਲ ਨੂੰ ਗਵਰਨਰ ਬਣਾਉਣ ਦਾ ਪਿਛਲੇ ਹਫਤੇ ਐਲਾਨ ਹੋ ਜਾਣਾ ਸੀ, ਪਰ ਦੀਨਾਨਗਰ ‘ਚ ਹੋਏ ਅੱਤਵਾਦੀ ਹਮਲੇ ਦੇ ਕਾਰਨ ਗ੍ਰਹਿ ਮੰਤਰਾਲੇ ਦਾ ਪੂਰਾ ਧਿਆਨ ਕਾਨੂੰਨ ਵਿਵਸਥਾ ਦੀ ਸਥਿਤੀ ਵੱਲ ਚਲਾ ਗਿਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਰਾਜ ਸਰਕਾਰਾਂ ਨਾਲ ਅੱਤਵਾਦ ਨਾਲ ਨਿਪਟਣ ਦੀ ਰਣਨੀਤੀ ਬਣਾਉਣ ‘ਚ ਜੁੱਟ ਗਏ ਜਿਸ ਕਾਰਨ ਫਾਈਲ ‘ਤੇ ਹਸਤਾਖਰ ਨਹੀਂ ਹੋ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਕਿਉਂਕਿ ਅੱਤਵਾਦ ਵਰਗੀ ਘਟਨਾ ਕਿਤੇ ਹੋਰ ਨਹੀਂ ਹੋਈ ਹੈ, ਇਸ ਲਈ ਦੇਸ਼ ਸਾਧਾਰਨ ਸਥਿਤੀ ਵੱਲ ਵਧ ਰਿਹਾ ਹੈ। ਇਸ ਲਈ ਗ੍ਰਹਿ ਮੰਤਰੀ ਦੁਆਰਾ ਗਿੱਲ ਸਮੇਤ ਹੋਰ ਰਾਜਾਂ ਦੇ ਗਵਰਨਰਾਂ ਦਾ ਐਲਾਨ ਇਸ ਹਫਤੇ ਕਦੇ ਵੀ ਕੀਤਾ ਜਾ ਸਕਦਾ ਹੈ।
ਗਿੱਲ ਦੇ ਨੇੜਲੇ ਨੇਤਾਵਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਗਿੱਲ ਨੂੰ ਜੰਮੂ ਕਸ਼ਮੀਰ ਦੀ ਕਮਾਨ ਸੌਂਪੀ ਜਾ ਰਹੀ ਹੈ। ਗਿੱਲ ਇਸ ਲਈ ਸਹਿਮਤ ਹੈ। ਉਸ ਨੂੰ ਕਿਉਂਕਿ ਜੰਮੂ ਕਸ਼ਮੀਰ ਪੁਲਸ ‘ਚ ਕੰਮ ਤੇ ਅੱਤਵਾਦ ਨਾਲ ਨਿਪਟਣ ਦਾ ਤਜਰਬਾ ਹੈ, ਇਸ ਲਈ ਕੇਂਦਰ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਦੀ ਵਰਤੋਂ ਕਸ਼ਮੀਰ ‘ਚ ਕਰਨਾ ਚਾਹੁੰਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਵਿੱਚ ਆਪਣੇ ਵਿਸ਼ਵਾਸ ਪਾਤਰ ਵਿਅਕਤੀ ਨੂੰ ਗਵਰਨਰ ਲਾਉਣਾ ਚਾਹੁੰਦੀ ਹੈ ਅਤੇ ਗਿੱਲ ਇਸ ਸਮੇਂ ਭਾਜਪਾ ਲੀਡਰਸ਼ਿਪ ਦੇ ਕਾਫੀ ਨੇੜੇ ਹੈ। ਸਿਆਸੀ ਹਲਕਿਆਂ ‘ਚ ਕਿਹਾ ਜਾ ਰਿਹਾ ਹੈ ਕਿ ਕਦੇ ਅਕਾਲੀ ਦਲ ਦੀ ਟਿਕਟ ‘ਤੇ ਵਿਧਾਨ ਸਭਾ ਚੋਣ ਲੜਨ ਵਾਲੇ ਗਿੱਲ ਵੱਲੋਂ ਭਾਜਪਾ ਨਾਲ ਹੱਥ ਜੁੜਨ ਤੋਂ ਬਾਅਦ ਹਾਲਾਤ ਬਦਲ ਗਏ ਅਤੇ ਹੌਲੀ-ਹੌਲੀ ਗਿੱਲ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਨੇੜੇ ਚਲੇ ਗਏ। ਵਿਧਾਨ ਸਭਾ ਚੋਣਾਂ ‘ਚ ਗਿੱਲ ਨੇ ਭਾਜਪਾ ਦੀ ਮਦਦ ਕੀਤੀ ਤਾਂ ਹੁਣ ਕੇਂਦਰ ਉਨ੍ਹਾਂ ਨੂੰ ਗਵਰਨਰ ਲਾਉਣ ਜਾ ਰਿਹਾ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026