Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਲਗਰੀ ’ਚ ਪੰਜਾਬੀ ਵਿਦਿਅਾਰਥੀ ਨਸ਼ਿਅਾਂ ਅਤੇ ਹਥਿਅਾਰਾਂ ਸਮੇਤ ਕਾਬੂ

Posted on August 9th, 2015



ਕੈਲਗਰੀ- ਕੈਨੇਡਾ ਪੁਲੀਸ ਨੇ ੲਿਕ ਅਪਾਰਟਮੈਂਟ ’ਚ ਛਾਪਾ ਮਾਰ ਕੇ ੳੁਥੋਂ 25 ਵਰ੍ਹਿਅਾਂ ਦੇ ਪੰਜਾਬੀ ਵਿਦਿਅਾਰਥੀ ਗੁਰਨਾਜ਼ਬੀਰ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ ਨਸ਼ੇ, ਹਥਿਅਾਰ, ਨਗਦੀ ਅਤੇ ਚੋਰੀ ਦਾ ਮੋਟਰਸਾੲੀਕਲ ਬਰਾਮਦ ਹੋੲੇ ਹਨ। ੳੁਸ ’ਤੇ ਭਾਰਤ ਹਵਾਲਗੀ ਦੀ ਤਲਵਾਰ ਲਟਕ ਗੲੀ ਹੈ।

ਪੁਲੀਸ ਨੇ ਕੈਨੇਡਾ ਬਾਰਡਰ ਸਰਵਿਸਿਜ਼ ੲੇਜੰਸੀ ਦੀ ਸਹਾੲਿਤਾ ਨਾਲ ਕੈਲਗਰੀ ’ਚ ਛਾਪਾ ਮਾਰਿਅਾ ਸੀ ਅਤੇ ਸੰਧੂ ਦੇ ਕਮਰੇ ’ਚੋਂ ੳੁਸ ਦੇ ਸਾਥੀ ਰਿਚਰਡ ਜੂਲੀਅਸ ਰਾੲਿਸਡੇਲ (28) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਅਾਂ ਨੂੰ 11 ਹਜ਼ਾਰ ਡਾਲਰ ਵੀ ਮਿਲੇ ਹਨ, ਜੋ 42 ਵੱਖ ਵੱਖ ਕਰੰਸੀਅਾਂ ’ਚ ਸਨ। ੲਿਸ ਤੋਂ ੲਿਲਾਵਾ ਤਿੰਨ ਚਾਕੂ, ਤਿੰਨ ਨਕਲੀ ਬੰਦੂਕਾਂ, ਸਟੀਰਾੲਿਡਸ, ਕੋਕੀਨ ਅਤੇ ਮੇਥਾਮਫੇਟਾਮਾੲੀਨ ਬਰਾਮਦ ਕੀਤੇ ਹਨ। ਦੋਹਾਂ ਨੌਜਵਾਨਾਂ ਨੂੰ ਰਿਮਾਂਡ ’ਤੇ ਭੇਜਿਅਾ ਗਿਅਾ ਹੈ ਅਤੇ ਹੁਣ ੳੁਨ੍ਹਾਂ ਨੂੰ ਅਦਾਲਤ ’ਚ ਅਗਲੇ ਸ਼ੁੱਕਰਵਾਰ ਨੂੰ ਪੇਸ਼ ਕੀਤਾ ਜਾਵੇਗਾ।

ਕੈਲਗਰੀ ਹੈਰਾਲਡ ਦੀ ਰਿਪੋਰਟ ਮੁਤਾਬਕ ਸਾਰਜੈਂਟ ਮਾਰਟਿਨ ਸ਼ੀਅਾਵੇਟਾ ਨੇ ਦੱਸਿਅਾ ਕਿ ਸੰਧੂ ਸਟੂਡੈਂਟ ਵੀਜ਼ੇ ’ਤੇ ਬ੍ਰਿਟਿਸ਼ ਕੋਲੰਬੀਅਾ ਅਾੲਿਅਾ ਸੀ ਅਤੇ ੳੁਸ ਦਾ ਵੀਜ਼ਾ 8 ਮਹੀਨੇ ਪਹਿਲਾਂ ਮੁਕ ਗਿਅਾ ਸੀ। ਅਧਿਕਾਰੀ ਨੇ ਦੱਸਿਅਾ ਕਿ ੲਿਹ ਕਿਸੇ ਵੱਡੇ ਗਰੋਹ ਨਾਲ ਨਹੀਂ ਜੁਡ਼ੇ ਹੋੲੇ ਸਨ ਅਤੇ ਛੋਟੇ ਪੱਧਰ ’ਤੇ ਨਸ਼ੇ ਵੇਚਣ ਤਕ ਜਾਂਚ ਕੇਂਦਰਤ ਹੈ। ੳੁਨ੍ਹਾਂ ਕਿਹਾ ਕਿ ਅਪਾਰਟਮੈਂਟ ਤੋਂ ਮਿਲੇ ਮੋਟਰਸਾੲੀਕਲ ਨੂੰ ਓਕੋਟੋਕਸ ’ਚੋਂ ਪਿਛਲੇ ਮਹੀਨੇ ਚੋਰੀ ਕੀਤਾ ਗਿਅਾ ਸੀ ਅਤੇ ੳੁਸ ਨੂੰ ਮਾਲਿਕ ਹਵਾਲੇ ਕਰ ਦਿੱਤਾ ਗਿਅਾ ਹੈ।



Archive

RECENT STORIES