Posted on August 19th, 2015

<p>ਅਰਵਿੰਦ ਕੇਜਰੀਵਾਲ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਪੂਰੇ ਨਿੱਘ ਨਾਲ ਮਿਲਦੇ ਹੋਏ। <br></p>
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਿਹਾਰ ਅੰਦਰ ਭਾਜਪਾ ਨੂੰ ਮਾਤ ਦੇਣ ਲਈ ਜਨਤਾ ਦਲ (ਯੂ) ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਮਰਥਨ ਦੇਣ ਦਾ ਐਲਾਨ ਇੱਥੇ ਹੋਏ ‘ਬਿਹਾਰ ਸਨਮਾਨ ਸੰਮੇਲਨ’ ਦੌਰਾਨ ਕੀਤਾ।
ਕੇਜਰੀਵਾਲ ਨੇ ਆਪਣੇ ਹਮਰੁਤਬਾ ਸ੍ਰੀ ਨਿਤੀਸ਼ ਕੁਮਾਰ ਨੂੰ ਬਿਹਾਰ ਦੀ ਅਣਖ ਖ਼ਾਤਰ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਸੇ ਤਰ੍ਹਾਂ ਦੀ ਜਿੱਤ ਦੇਣ ਲਈ ਕਿਹਾ ਕਿ ਜਿਵੇਂ ਦਿੱਲੀ ਦੀਆਂ 70 ਵਿੱਚੋਂ 67 ਸੀਟਾਂ ‘ਆਪ’ ਨੂੰ ਜਿੱਤਵਾਈਆਂ ਸਨ। ‘ਆਪ’ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਕਰਕੇ ਜਨਤਾ ਦਲ (ਯੂ) ਨੂੰ ਸਮਰਥਨ ਦੇਣ ਦੀਆਂ ਕਿਆਸਅਰਾਈਆਂ ਪਹਿਲਾਂ ਹੀ ਲਾਈਆਂ ਜਾ ਰਹੀਆਂ ਸਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਹਾਰ ਨੂੰ 1.25 ਲੱਖ ਕਰੋੜ ਰੁਪਏ ਦੇਣ ਦੇ ਐਲਾਨ ਦੀ ਜੰਮ ਕੇ ਆਲੋਚਨਾ ਕੀਤੀ ਤੇ ਇਸ ਨੂੰ ਬਿਹਾਰ ਦੇ ਵੋਟਰ ਖਰੀਦਣ ਦੀ ਕੋਸ਼ਿਸ਼ ਕਰਾਰ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਭਾਸ਼ਾ ਗ਼ੈਰਸਿਆਸੀ ਹੈ ਜੋ ਮੋਦੀ ਨੂੰ ਸ਼ੋਭਾ ਨਹੀਂ ਦਿੰਦੀ ਅਤੇ ਉਨ੍ਹਾਂ ਵੱਲੋਂ ਬਿਹਾਰ ਨੂੰ ਜੋ ਮਦਦ ਦਾ ਐਲਾਨ ਕੀਤਾ ਗਿਆ ਹੈ ਉਹ ਬਿਹਾਰ ਵਾਸੀਆਂ ਨੂੰ ਖਰੀਦਣ ਦੇ ਸਾਮਾਨ ਹੈ। ਦੋਨਾਂ ਆਗੂਆਂ ਨੇ ਕਿਹਾ ਕਿ ਮੋਦੀ ਬਿਹਾਰੀਆਂ ਦੀ ਬੇਇੱਜ਼ਤੀ ਕਰ ਰਹੇ ਹਨ।
ਕੇਜਰੀਵਾਲ ਨੇ ਯਾਦ ਕਰਵਾਇਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਅੰਦਰ ਭਾਜਪਾ ਨੇ ਉਨ੍ਹਾਂ (ਕੇਜਰੀਵਾਲ) ਦੇ ਗੋਤਰ ਨੂੰ ‘ਉਪਦ੍ਰਵੀ’ ਕਰਾਰ ਦਿੱਤਾ ਸੀ ਤੇ ਉਸ ਦਾ ਨਤੀਜਾ ਇਹ ਨਿਕਲਿਆ ਤੇ ਦਿੱਲੀ ਦੇ ਬਾਣੀਆ ਭਾਈਚਾਰੇ ਨੇ ਭਾਜਪਾ ਨੂੰ ਵੋਟ ਨਹੀਂ ਪਾਏ। ਇਸੇ ਤਰ੍ਹਾਂ ਦੀਆਂ ਹੀ ਘਟਨਾਵਾਂ ਹੁਣ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਥੇ ਵਾਪਰ ਰਹੀਆਂ ਹਨ ਜੋ ਭਾਜਪਾ ਦੀ ਹਾਰ ਦਾ ਕਾਰਨ ਬਣਨਗੀਆਂ। ਉਨ੍ਹਾਂ ਦਾ ਇਹ ਇਸ਼ਾਰਾ ਮੋਦੀ ਵੱਲੋਂ ਬਿਹਾਰੀਆਂ ਦੇ ਡੀ.ਐਨ.ਏ. ਬਾਰੇ ਦਿੱਤੇ ਬਿਆਨ ਵੱਲ ਸੀ। ਕੇਜਰੀਵਾਲ ਨੇ ਦਿੱਲੀ ਅੰਦਰ ਰਹਿੰਦੇ ਬਿਹਾਰੀਆਂ ਦੀ ਪ੍ਰਸੰਸਾ ਕੀਤੀ ਕਿ ਜੇ ਉਹ ਦਿੱਲੀ ਅੰਦਰ ਇੱਕ ਦਿਨ ਕੰਮ ਨਾ ਕਰਨ ਤਾਂ ਦਿੱਲੀ ਬੰਦ ਵਰਗੀ ਹੋ ਜਾਵੇਗੀ।ਮੋਦੀ ਵੱਲੋਂ ਜੋ ਵਾਅਦੇ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਉਹ ਪੂਰਾ ਕਰ ਸਕਣਗੇ ਇਸ ਬਾਰੇ ਉਨ੍ਹਾਂ ਸ਼ੰਕੇ ਪ੍ਰਗਟ ਕੀਤੇ ਤੇ ਕਿਹਾ ਕਿ ਸ੍ਰੀ ਮੋਦੀ ਚੋਣਾਂ ਤੋਂ ਪਹਿਲਾਂ ਇਹ ਰਕਮ ਦੇਣਗੇ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਥੋੜ੍ਹੀ ਜਿਹੀ ਰਕਮ ਇੱਕ ਰੈਂਕ ਇੱਕ ਪੈਂਸ਼ਨ ਲਈ ਸੰਘਰਸ਼ ਕਰ ਰਹੇ ਸਾਬਕਾ ਫ਼ੌਜੀਆਂ ਨੂੰ ਹੀ ਦੇਣ। ਇਸ ਤੋਂ ਪਹਿਲਾਂ ਦਿੱਲੀ ਅੰਦਰ ਵੱਖ-ਵੱਖ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਚੁੱਕੇ ਬਿਹਾਰ ਦੇ ਮੂਲ ਵਾਸੀਆਂ ਨੂੰ ਅੱਜ ਇਸ ਭਰਵੇਂ ਪ੍ਰੋਗਰਾਮ ਦੌਰਾਨ ਸਨਮਾਨਤ ਕੀਤਾ ਗਿਆ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026