Posted on August 20th, 2015

ਬਰੈਂਪਟਨ- ਬਰੈਂਪਟਨ ਉੱਤਰੀ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਮਾਰਟਿਨ ਸਿੰਘ ਸੂਝਵਾਨ ਪੜਿਆ ਲਿਖਿਆ ਅਤੇ ੳੱਚ ਪਰਿਵਾਰਕ ਕਦਰਾਂ ਕੀਮਤਾਂ ਦਾ ਧਾਰਨੀ ਹੈ। ਸਿੱਧਾ ਸਾਦਾ ਬੋਲਚਾਲ, ਹਰ ਗੱਲ ਬਹੁਤ ਹੀ ਨਾਪ ਤੋਲ ਕੇ ਕਰਨਾ ਉਸਦੀ ਸ਼ਖਸ਼ੀਅਤ ਨੂੰ ਹੋਰ ਵੀ ਨਿਖਾਰਦਾ ਹੈ। ਲੋੜਵੰਦ ਦੀ ਮਦਦ ਲਈ ਹਰ ਵੇਲੇ ਤੱਤਪਰ ਰਹਿਣਾ ਅਤੇ ਧਾਰਮਿਕ ਅਕੀਦੇ ਵਿੱਚ ਪ੍ਰਪੱਕ ਰਹਿੰਦੇ ਹੋਏ, ਹਰ ਇੱਕ ਨੂੰ ਬਰਾਬਰ ਸਮਝਣਾ। ਇਹ ਗੁਣ ਪ੍ਰਮਾਤਮਾ ਨੇ ਮਾਰਟਿਨ ਸਿੰਘ ਦੇ ਧੁਰ ਅੰਦਰ ਪੈਦਾ ਕੀਤੇ ਹਨ।
ਮਾਰਟਿਨ ਸਿੰਘ ਬਚਪਨ ਤੋਂ ਹੀ ਰੱਬ ਅਤੇ ਸਿਆਸਤ ਬਾਰੇ ਸੋਚਦੇ ਰਹਿੰਦੇ। ਵਿਰਸੇ ਵਿਚ ਉਨ੍ਹਾ ਨੂੰ ਜਿਹੜਾ ਧਰਮ ਮਿਲਿਆ, ਅਪਣਾ ਲਿਆ। ਪਰ ਦਿਲੋਂ ਉਹ ਉਸ ਨਾਲ ਸਹਿਮਤ ਹੁੰਦੇ ਹੋਏ ਵੀ ਕੁੱਝ ਹੋਰ ਅੱਛੇ ਦੀ ਭਾਲ ਵਿਚ ਸਨ। ਇਸ ਕਰਕੇ ਉਨ੍ਹਾ ਨੇ ਕੁੱਝ ਮੁੱਖ ਧਰਮਾਂ ਦੀ ਤੁਲਨਾਤਮਿਕ ਪੜ੍ਹਾਈ ਕੀਤੀ। ਬਹੁਤ ਕੁੱਝ ਪੜ੍ਹਨ ਦੇ ਬਾਵਜੂਦ ਵੀ ਉਹ ਸੰਤੁਸ਼ਟ ਨਹੀਂ ਸਨ। ਇਕ ਦਿਨ ਉਹ ਪੋਲੀਟੀਕਲ ਯੂਥ ਦੀ ਕਾਨਫਰੰਸ ਦੇ ਸਿਲਸਿਲੇ 'ਚ ਕੈਲਗਿਰੀ ਗਏ ਹੋਏ ਸਨ ਜਿੱਥੇ ਕੁੱਝ ਪ੍ਰਕਾਸ਼ ਕੀਤੇ ਹੋਏ ਦਾਹੜੇ ਤੇ ਸੋਹਣੀਆਂ ਸਜਾਈਆਂ ਹੋਈਆ ਪੱਗਾਂ ਵਾਲੇ ਸਿੱਖ ਨੌਜਵਾਨ ਵੀ ਆਏ ਹੋਏ ਸਨ। ਮਾਰਟਿਨ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਧਰਮ ਬਾਰੇ ਜਾਣਨਾ ਚਾਹੁੰਦਾ ਹਾ। ਉਹਨਾਂ ਨੇ ਇੰਗਲਿਸ਼ ਵਿੱਚ ਚੰਗੀਆਂ ਕਿਤਾਬਾਂ ਮਾਰਟਿਨ ਸਿੰਘ ਨੂੰ ਹੈਲੀਫੈਕਸ ਭੇਜੀਆਂ। ਇਨ੍ਹਾ ਕਿਤਾਬਾਂ ਦੇ ਪੜ੍ਹਨ ਉਪਰੰਤ ਮਾਰਟਿਨ ਸਿੰਘ ਨੂੰ ਇਹ ਤਾਂ ਤਸੱਲੀ ਹੋ ਗਈ ਕਿ ਜੋ ਕੁੱਝ ਉਹ ਲੱਭ ਰਿਹਾ ਸੀ, ਉਹ ਉਸ ਨੂੰ ਮਿਲ ਗਿਆ ਹੈ। ਆਖਰ ਨੂੰ ਮਾਰਟਿਨ ਸਿੰਘ ''ਸਿੰਘ' ਸਜ ਗਿਆ। ਉਸ ਨੇ ਉਸ ਧਰਮ ਨੂੰ ਆਪਣਾਇਆ ਜੋ ਨਵਾਂ ਨਰੋਆ ਹੈ, ਜ਼ਿਆਦਾ ਸਾਈਂਟੇਫਿਕ ਤੇ ਨਿਰੋਲ ਸੱਚ ਹੈ।
ਜੁਲਾਈ 1997 ਵਿਚ ਮਾਰਟਿਨ ਸਿੰਘ ਆਪਣੇ ਦੋਸਤ ਦਲਵਿੰਦਰ ਸਿੰਘ ਔਜਲਾ ਨੂੰ ਨਾਲ ਲੈ ਕੇ ਅੰਮ੍ਰਿਤਸਰ, ''ਜੋ ਸਿੱਖ ਧਰਮ, ਪੰਜਾਬ ਦੀਆਂ ਸਿਆਸੀ-ਗਤੀਵਿਧੀਆਂ ਅਤੇ ਸੱਭਿਆਚਾਰ ਦਾ ਕੇਂਦਰੀ ਸ਼ਹਿਰ ਮੰਨਿਆ ਜਾਂਦਾ ਹੈ'' ਪਹੁੰਚ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਗੁਰਸ਼ਰਨਜੀਤ ਸਿੰਘ ਅਤੇ ਪਰਸ਼ੋਤਮ ਕੌਰ ਲਾਏਬਰੇਰੀਅਨ ਦੀ ਮੱਦਦ ਨਾਲ ਮਾਰਟਿਨ ਸਿੰਘ ਨੇ ਇਕ ਸਾਦੇ ਜਿਹੇ ਪਰਿਵਾਰ ਦੀ ਬੱਚੀ ਅਮਨਦੀਪ ਕੌਰ ਭੁੱਲਰ, ਜਿਸ ਨੇ ਪੰਜਾਬੀ ਵਿਚ ਐਮ.ਏ. ਕੀਤੀ ਹੋਈ ਹੈ, ਨਾਲ ਵਿਆਹ ਕਰਵਾਉਣਾ ਨਿਸ਼ਚਤ ਕਰ ਲਿਆ। ਦੋ ਬੇਟਿਆਂ ਤੇ ਇਕ ਬੇਟੀ ਦੇ ਮਾਂ-ਬਾਪ ਦੇ ਤੌਰ ਤੇ ਇਕ ਵਧੀਆ ਪ੍ਰੀਵਾਰਕ ਜ਼ਿੰਦਗੀ ਜਿਉਂ ਰਹੇ ਹਨ ਭਾਂਵੇਂ ਇਹ ਦੋਵੇਂ ਵੱਖਰੇ ਵੱਖਰੇ ਸੱਭਿਆਚਾਰ ਵਿਚੋਂ ਆਏ ਹਨ।
ਬੀ. ਐਸ. ਸੀ. ਕੈਮਿਸਟਰੀ, ਕੈਮੀਕਲ ਇੰਜ਼ਨੀਆਰਿੰਗ, ਫਾਰਮਿਸਟ ਅਤੇ ਐਮ. ਬੀ. ਏ. ਕਰਨ ਤੋਂ ਬਾਅਦ ਸਪੈਸ਼ਲ ਮੈਂਟਲ ਕੇਅਰਫਾਰਮੇਸੀਜ਼ ਅਤੇ ਕੇਅਰ ਹੋਮਜ਼ ਆਪਣੇ ਹਿੱਸੇਦਾਰਾਂ ਨਾਲ ਚਲਾਉਣ ਵਿਚ ਕਾਮਯਬ ਇਨਸਾਨ ਹੈ ਮਾਰਟਿਨ ਸਿੰਘ। ਅੱਜ ਦੇ ਜ਼ਮਾਨੇ ਵਿਚ ਹਿੱਸੇਦਾਰਾਂ ਨਾਲ ਹਿੱਸੇਦਾਰੀ ਨਿਭਾਉਣੀ ਵੀ ਆਪਣੇ ਆਪ ਵਿਚ ਇਕ ਵਧੀਆ ਇਨਸਾਨ ਹੋਣ ਦੀ ਨਿਸ਼ਾਨੀ ਹੈ। ਅੰਗਰੇਜ਼ੀ ਦੇ ਨਾਲ ਨਾਲ ਫਰੈਂਚ ਦੀ ਮੁਹਾਰਤ ਮਾਰਟਿਨ ਸਿੰਘ ਦੀ ਕਾਬਲੀਅਤ ਦੀ ਮੂੰਹ ਬੋਲਦੀ ਤਸਵੀਰ ਹੈ। ਪੰਜਾਬੀ ਨਾਲ ਉਹਦਾ ਮੋਹ ਪੰਜਾਬੀ ਸਭਿੱਆਚਾਰ ਦੇ ਹੋਰ ਨਜ਼ਦੀਕ ਲਿਆਉਦਾ ਹੈ। ਮਾਰਟਿਨ ਸਿੰਘ ਨਾਲ ਗੱਲਬਾਤ ਕਰਦਿਆਂ ਕਦੀ ਵੀ ਇਹ ਮਹਿਸੂਸ ਨਹੀਂ ਹੁੰਦਾ ਕਿ ਉਹ ਬਗੈਰ ਦਲੀਲ ਦੇ ਗੱਲ ਕਰ ਰਿਹਾ ਹੈ ਜਾਂ ਉਹ ਗੱਲ ਟਾਲ ਰਿਹਾ ਹੈ। ਸਾਫ ਸੁਥਰੀ ਗੱਲ-ਬਾਤ ਵੀ ਆਪਣੇ ਆਪ ਵਿਚ ਸਾਫ ਸੁਥਰੇ ਇਨਸਾਨ ਹੋਣ ਦੀ ਨਿਸ਼ਾਨੀ ਹੈ। ਜਦੋਂ ਕਦੀ ਵੀ ਮਾਰਟਿਨ ਸਿੰਘ ਨਾਲ ਮੁਲਾਕਾਤ ਹੁੰਦੀ ਹੈ ਤਾਂ ਇਨਸਾਨੀਅਤ ਅਤੇ ਦੇਸ਼ਭਗਤੀ ਦਾ ਝਲਕਾਰਾ ਉਸ ਵਿਚੋਂ ਡੁੱਲ ਡੁੱਲ ਪੈਂਦਾ ਨਜ਼ਰ ਆਉਂਦਾ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026