Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੰਤਰੀ ਮਲੂਕਾ ਨੂੰ ਖਿਡਾਰੀ ਨੇ ਕਿਹਾ: ਰੱਖੋ 12 ਹਜ਼ਾਰ, ਮੈਨੂੰ ਨਹੀਂ ਚਾਹੀਦੇ

Posted on August 31st, 2015


* ਸੰਸਾਰ ਪੱਧਰ ਉੱਤੇ ਗੋਲਡ ਮੈਡਲ ਜਿੱਤ ਚੁੱਕੇ ਖਿਡਾਰੀ ਵੱਲੋਂ ਸਖਤ ਰੋਸ

ਬਠਿੰਡਾ- ਸਰਕਾਰ ਦੀਆਂ ਘਟੀਆ ਨੀਤੀਆਂ ਦੇ ਕਾਰਨ ਅੰਤਰਰਾਸ਼ਟਰੀ ਖਿਡਾਰੀ ਦੇ ਬਾਵਜੂਦ ਖੇਤੀ ਕਰ ਰਿਹਾ ਹਾਂ। ਇਸੇ ਕਾਰਨ ਮੈਂ ਖੇਡਣਾ ਛੱਡ ਦਿੱਤਾ ਹੈ। ਇਹ ਕਹਿਣਾ ਹੈ ਬਠਿੰਡਾ ਜ਼ਿਲੇ ਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਦੇ ਅੰਤਰਰਾਸ਼ਟਰੀ ਖਿਡਾਰੀ ਸੁਖਬੀਰ ਸਿੰਘ ਦਾ।

ਖੇਡ ਦਿਵਸ ਮੌਕੇ ਬਠਿੰਡਾ ਵਿੱਚ ਉਨ੍ਹਾਂ ਨੂੰ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ਜਦ 12 ਹਜ਼ਾਰ ਰੁਪਏ ਦੀ ਇਨਾਮੀ ਰਕਮ ਦੇਣ ਲੱਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਨਾਂ ਦੀ ਇਨਾਮ ਰਾਸ਼ੀ 1.05 ਲੱਖ ਰੁਪਏ ਬਣਦੀ ਹੈ, ਇਹ ਸਿਰਫ 12 ਹਜ਼ਾਰ ਰੁਪਏ ਹਨ। ਮੰਤਰੀ ਨੇ ਬਾਅਦ ਵਿੱਚ ਗੱਲ ਕਰਨ ਨੂੰ ਕਿਹਾ, ਪਰ ਸੁਖਬੀਰ ਸਿੰਘ ਇਹ ਕਹਿ ਕੇ ਬਿਨਾ ਪੈਸੇ ਲਏ ਮੁੜ ਗਿਆ ਕਿ ਪਤਾ ਹੀ ਹੈ ਕਿ ਬਾਅਦ ਵਿੱਚ ਕਿਸ ਨੇ ਗੱਲ ਕਰਨੀ ਹੈ।

ਖਿਡਾਰੀ ਸੁਖਬੀਰ ਸਿਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਤੀਰਅੰਦਾਜ਼ੀ ਵਿੱਚ ਸੰਸਾਰ ਪੱਧਰ ‘ਤੇ ਗੋਲਡ ਮੈਡਲ ਜਿੱਤ ਚੁੱਕਾ ਹੈ, ਪਰ ਸਰਕਾਰ ਖਿਡਾਰੀਆਂ ਵੱਲ ਧਿਆਨ ਨਹੀਂ ਦੇ ਰਹੀ। ਉਸ ਨੇ ਸੀਨੀਅਰ ਨੈਸ਼ਨਲ ਆਰਚਰੀ ਦਾ ਗੋਲਡ ਮੈਡਲ ਜਿੱਤਿਆ ਹੈ। ਇਸ ਦੇ ਇਲਾਵਾ ਇੰਟਰ ਯੂਨੀਵਰਸਿਟੀ ਵਿੱਚ ਚਾਰ ਗੋਲਡ ਮੈਡਲ ਪ੍ਰਾਪਤ ਕੀਤੇ ਅਤੇ ਇੰਟਰ ਯੂਨੀਵਰਸਿਟੀ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਹੈ। ਉਸ ਨੂੰ ਹੁਣ ਸਿਰਫ ਸਿਲਵਰ ਮੈਡਲ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਉਹ ਦਸ ਸਾਲ ਲਗਾਤਾਰ ਖੇਡਦਾ ਰਿਹਾ, ਪਰ ਹੁਣ ਮਨ ਭਰ ਗਿਆ ਹੈ। ਉਹ ਖੇਤੀ ਕਰਨ ਲੱਗਾ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਐਮ ਏ ਵਿੱਚ ਟਾਪ ਕੀਤਾ ਸੀ। ਸਰਕਾਰ ਖੇਡਾਂ ਅਤੇ ਖਿਡਾਰੀਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਨਾ ਉਨ੍ਹਾਂ ਨੂੰ ਇਨਾਮੀ ਰਾਸ਼ੀ ਮਿਲ ਰਹੀ ਹੈ ਅਤੇ ਨਾ ਨੌਕਰੀ। ਸੁਖਬੀਰ ਸਿੰਘ ਨੇ ਕਿਹਾ ਕਿ ਹੁਣ ਜੋ ਰਾਸ਼ੀ ਵੰਡੀ ਜਾ ਰਹੀ ਹੈ, ਉਹ ਖਿਡਾਰੀਆਂ ਜਾਂ ਖੇਡਾਂ ਪ੍ਰਤੀ ਪ੍ਰੇਮ ਨਹੀਂ, ਚੋਣਾਂ ਨੇੜੇ ਆਉਣ ਵਾਲੀਆਂ ਹਨ, ਇਸ ਲਈ ਸਰਕਾਰ ਨੇ ਰਾਸ਼ੀ ਵੰਡਣੀ ਸ਼ੁਰੂ ਕੀਤੀ ਹੈ।



Archive

RECENT STORIES