Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿਖ਼ਸ ਫਾਰ ਜਸਟਿਸ ਨੇ ਮੋਦੀ ਦੇ ਵੀਜ਼ਾ ਰਿਕਾਰਡ ਬਾਰੇ ਜਾਣਕਾਰੀ ਲਈ ਪਟੀਸ਼ਨ ਪਾਈ

Posted on September 4th, 2015

ਨਿਊਯਾਰਕ- ਅਮਰੀਕਾ ਵਿਚਲੇ ਸਿੱਖਾਂ ਦੇ ਇਕ ਸਮੂਹ ਨੇ ਵਿਦੇਸ਼ ਵਿਭਾਗ ਵਿਰੁੱਧ ਪਟੀਸ਼ਨ ਪਾਈ ਹੈ ਜਿਸ ਵਿਚ ਬੇਨਤੀ ਕੀਤੀ ਗਈ ਹੈ ਕਿ ਉਬਾਮਾ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਵੀਜ਼ਾ ਪਾਬੰਦੀ ਹਟਾਉਣ ਸਬੰਧੀ ਨਿਰਨੇ ਨਾਲ ਸਬੰਧਤ ਦਸਤਾਵੇਜ਼ ਜਾਰੀ ਕੀਤੇ ਜਾਣ ਜਿਸ ਤੋਂ ਬਾਅਦ ਪਿਛਲੇ ਸਾਲ ਮੋਦੀ ਦਾ ਅਮਰੀਕਾ ਦੌਰਾ ਸੰਭਵ ਹੋਇਆ ਸੀ | ਸਿਖਸ ਫਾਰ ਜਸਟਿਸ ਨੇ ਪਾਈ ਪਟੀਸ਼ਨ ਵਿਚ ਜਾਣਕਾਰੀ ਦੇ ਅਧਿਕਾਰ ਸਬੰਧੀ ਕਾਨੂੰਨ ਤਹਿਤ ਕੀਤੀ ਬੇਨਤੀ 'ਤੇ ਦਸਤਾਵੇਜ਼ ਨਾ ਪੇਸ਼ ਕਰਨ 'ਚ ਵਿਦੇਸ਼ ਵਿਭਾਗ ਦੀ ਅਸਫਲਤਾ ਨੂੰ ਚੁਣੌਤੀ ਦਿੱਤੀ ਹੈ | ਸਿਖਸ ਫਾਰ ਜਸਟਿਸ ਜੂਨ 2013 ਤੋਂ ਵੀਜ਼ੇ ਤੇ ਮੋਦੀ ਦੇ ਅਮਰੀਕਾ ਵਿਚ ਦਾਖਲੇ ਸਬੰਧੀ ਰਿਕਾਰਡ ਮੰਗ ਰਿਹਾ ਹੈ | ਪਟੀਸ਼ਨ ਦਾ ਜਵਾਬ ਦੇਣ ਲਈ ਵਿਦੇਸ਼ ਵਿਭਾਗ ਕੋਲ ਅਗਲੇ 60 ਦਿਨਾਂ ਦਾ ਸਮਾਂ ਹੈ |



Archive

RECENT STORIES