Posted on September 4th, 2015

ਨਵੀਂ ਦਿੱਲੀ- ਦਿੱਲੀ ਉੱਚ ਅਦਾਲਤ ਦੇ ਸਾਬਕਾ ਚੀਫ਼ ਜਸਟਿਸ ਏ.ਪੀ. ਸ਼ਾਹ ਨੇ ਦਾਅਵਾ ਕੀਤਾ ਹੈ ਕਿ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਅਤੇ 1993 ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਦੀ ਫਾਂਸੀ ਸਿਆਸਤ ਤੋਂ ਪ੍ਰੇਰਿਤ ਸੀ | ਇਕ ਨਿਊਜ਼ ਚੈਨਲ ਨਾਲ ਖ਼ਾਸ ਗੱਲਬਾਤ ਦੌਰਾਨ ਲਾਅ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਕਿਹਾ ਕਿ ਅਫਜ਼ਲ ਦੇ ਮਾਮਲੇ 'ਚ ਕਾਰਜ ਪਾਲਿਕਾ ਵੱਲੋਂ ਰੋਕ ਖੜੀ ਕੀਤੀ ਗਈ ਜਦਕਿ ਮੈਮਨ ਦੀ ਰਹਿਮ ਅਰਜ਼ੀ ਦੇ ਪੱਖ 'ਚ ਕੁਝ ਆਧਾਰ ਬਚੇ ਸਨ |
ਮੈਮਨ ਦੀ ਫਾਂਸੀ ਨੂੰ ਲੈ ਕੇ ਇਕ ਸਵਾਲ ਦੇ ਜਵਾਬ 'ਚ ਸਾਬਕਾ ਚੀਫ਼ ਜਸਟਿਸ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਦੇ ਜੱਜਾਂ ਦਰਮਿਆਨ ਵਿਚਾਰਕ ਮਤਭੇਦ ਸਨ ਅਤੇ ਉਪਰੰਤ ਇਸ ਮਾਮਲੇ ਨੂੰ ਉਪਰਲੀ ਅਦਾਲਤ ਦੇ 3 ਜੱਜਾਂ ਦੇ ਬੈਂਚ ਨੂੰ ਭੇਜਿਆ ਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਯਾਕੂਬ ਦਾ ਕੇਸ ਇਸ ਦਾ ਪ੍ਰਤੱਖ ਉਦਾਹਰਣ ਹੈ ਜਿੱਥੇ ਪੂਰੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ | ਜਿਸ ਤਰ੍ਹਾਂ ਨਾਲ ਕੇਸ ਦਾ ਨਿਪਟਾਰਾ ਕੀਤਾ ਗਿਆ, ਉਸ ਨਾਲ ਉਹ ਵੀ ਦੁਚਿੱਤੀ 'ਚ ਸਨ | ਉੱਥੇ ਅਫਜ਼ਲ ਦੇ ਕੇਸ 'ਚ ਸ਼ਾਹ ਨੇ ਕਿਹਾ ਕਿ ਉਸ ਦੀ ਰਹਿਮ ਅਰਜ਼ੀ ਕਾਫ਼ੀ ਲੰਬੇ ਸਮੇਂ ਤੱਕ ਪੈਂਡਿੰਗ ਰੱਖੀ ਗਈ ਅਤੇ ਫ਼ਿਰ ਸਰਕਾਰ ਨੇ ਅਚਾਨਕ ਉਸ ਨੂੰ ਫਾਂਸੀ 'ਤੇ ਲਟਕਾਉਣ ਦਾ ਫ਼ੈਸਲਾ ਕੀਤਾ |
ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਮਾਮਲਿਆਂ 'ਚ ਜਲਦਬਾਜ਼ੀ 'ਚ ਕਦਮ ਚੁੱਕੇ ਅਤੇ ਇਹ ਕਾਰਵਾਈ ਸਿਆਸੀ ਤੌਰ 'ਤੇ ਪ੍ਰੇਰਿਤ ਸੀ | ਹਾਲਾਂਕਿ ਜਸਟਿਸ ਸ਼ਾਹ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਜੱਜ ਵੀ ਸਿਆਸੀ ਹਕੀਕਤਾਂ ਤੋਂ ਪ੍ਰਭਾਵਿਤ ਹੁੰਦੇ ਹਨ, ਜੋ ਕਦੇ-ਕਦੇ ਉਨ੍ਹਾਂ ਵੱਲੋਂ ਲਏ ਗਏ ਫ਼ੈਸਲਿਆਂ ਤੋਂ ਪ੍ਰਦਰਸ਼ਿਤ ਹੁੰਦਾ ਹੈ |

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026