Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇੰਦੌਰ ਵਿੱਚ ਆਸਾ ਰਾਮ ਵੱਲੋਂ ਵਿਆਜੀ ਚਾੜ੍ਹੇ ਕਰੋੜਾਂ ਰੁਪਏ ਦੇ ਸਬੂਤ ਮਿਲੇ- ਹਰ ਸਾਲ 300 ਕਰੋੜ ਰੁਪਏ ਮਿਲਦਾ ਹੈ ਵਿਆਜ

Posted on September 11th, 2015



ਇੰਦੌਰ-ਆਸਾ ਰਾਮ ਭਾਵੇਂ ਜੋਧਪੁਰ ਜੇਲ ਵਿੱਚ ਯੋਨ ਸ਼ੋਸ਼ਣ ਦੇ ਕੇਸ ਵਿੱਚ ਬੰਦ ਹੈ, ਪਰ ਉਸ ਦੇ ਕਰੋੜਾਂ ਰੁਪਏ ਹੁਣ ਵੀ ਬਾਜ਼ਾਰ ਵਿੱਚ ਵਿਆਜ ਉਤੇ ਚੱਲ ਰਹੇ ਹਨ। ਇਨਕਮ ਟੈਕਸ ਵਿਭਾਗ ਦੇ ਦੇਸ਼ ਵਿਆਪੀ ਛਾਪੇ ਵਿੱਚ ਇਹ ਗੱਲ ਸਾਹਮਣੇ ਆਈ ਹੈ।

ਇੰਦੌਰ ਵਿੱਚ 16 ਥਾਵਾਂ 'ਤੇ ਚੱਲਦੀ ਜਾਂਚ ਵਿੱਚ ਕੱਲ੍ਹ ਇਸ ਦਾ ਖੁਲਾਸਾ ਹੋਇਆ। ਆਸਾ ਰਾਮ ਦਾ ਕਾਲਾ ਧਨ ਕਰਜ਼ੇ ਦੇ ਰੂਪ ਵਿੱਚ ਰੀਅਲ ਅਸਟੇਟ, ਸਰਾਫਾ ਤੋਂ ਲੈ ਕੇ ਕਈ ਤਰ੍ਹਾਂ ਦੇ ਧੰਦਿਆਂ ਵਿੱਚ ਲੱਗਾ ਹੈ। ਇਸ ਤੋਂ ਹਰ ਸਾਲ 300 ਕਰੋੜ ਰੁਪਏ ਵਿਆਜ ਮਿਲਦਾ ਹੈ। ਚਾਹ, ਰੀਅਲ ਅਸਟੇਟ ਵਪਾਰੀ ਮੋਹਨ ਲੁਧਿਆਣੀ ਆਸਾ ਰਾਮ ਟਰੱਸਟ ਦਾ ਪੂਰਾ ਕੰਮ ਸੰਭਾਲਦੇ ਹਨ। ਉਹ ਗੁਰੂਕੁਲ ਸਕੂਲ ਵਿੱਚ ਡਾਇਰੈਕਟਰ ਹਨ।



Archive

RECENT STORIES